ਕਿੰਝ ਰੱਖ ਸਕਦੇ ਹੋ ਖੁਦ ਨੂੰ ਖੁਸ਼, ਤੁਸੀ ਵੀ ਜਾਣੋ
ਅਜੋਕੇ ਸਮੇਂ `ਚ ਇਨਸਾਨ ਨੂੰ ਟੈਨਸ਼ਨਾਂ ਇੰਨੀਆਂ ਹਨ ਕਿ ਖੁਦ ਨੂੰ ਖੁਸ਼ ਰੱਖਣਾ ਵੀ ਇੱਕ ਚੈਲੰਜ ਹੈ। ਪਰ ਫਿਰ ਵੀ ਅਸੀ ਖੁਦ ਨੂੰ ਸਕਾਰਾਤਮਕ ਤੇ ਆਪਣੇ ਪਰਿਵਾਰ,ਦੋਸਤਾਂ ਨਾਲ ਸਮਾਂ ਬਿਤਾ ਕੇ ਖੁਦ ਨੂੰ ਖੁਸ਼ ਰੱਖ ਸਕਦੇ ਹਾਂ।
ਚੰਡੀਗੜ੍ਹ- ਹਰ ਇਨਸਾਨ ਇੱਕ ਖੁਸਹਾਲ ਜ਼ਿੰਦਗੀ ਜਿਊਣਾ ਚਾਹੁੰਦਾ ਹੈ। ਪਰ ਇਸ ਦੇ ਲਈ ਉਹ ਕੁਝ ਆਦਤਾਂ ਜਾਂ ਆਪਣੇ ਅੰਦਰ ਕੁਝ ਵੀ ਬਦਲਣ ਨੂੰ ਤਿਆਰ ਨਹੀ ਹੈ। ਚਿਹਰੇ ਤੇ ਹਮੇਸ਼ਾ ਖੁਸ਼ੀ ਹਰ ਇੱਕ ਨੂੰ ਖੁਸ਼ ਹੋ ਕੇ ਮਿਲਣਾ ਹਮੇਸ਼ਾ ਸਕਾਰਾਤਮਕ ਰਹਿਣਾ ਤੁਹਾਡੇ ਨਾਲ-ਨਾਲ ਤੁਹਾਡੇ ਪਰਿਵਾਰ,ਸਾਥੀਆਂ ਨੂੰ ਵੀ ਖੁਸ਼ ਕਰ ਦੇਵੇਗਾ। ਅੱਜ ਦੇ ਸਮੇਂ ਵਿੱਚ ਇਨਸਾਨ ਆਪਣਾ ਪੂਰਾ ਰੋਟੀਨ ਸੋਸ਼ਲ ਮੀਡੀਆਂ ਤੇ ਸ਼ੇਅਰ ਕਰਦਾ ਹੈ ਜੋ ਕਿ ਗਲਤ ਹੈ। ਕੁਝ ਪਲ ਆਵਦੇ ਲਈ ਰੱਖੋ। ਰਿਸਰਚ ਦੱਸਦੀ ਹੈ ਕਿ ਸੋਸ਼ਲ ਮੀਡੀਆ ਜਿਵੇਂ ਕਿ ਇੰਸਟਾਗ੍ਰਾਮ ਦੀ ਵਰਤੋਂ ਕਰਨ ਵਾਲੇ ਲੋਕ ਉਨ੍ਹਾਂ ਲੋਕਾਂ ਦੇ ਮੁਕਾਬਲੇ ਘੱਟ ਖੁਸ਼ ਰਹਿੰਦੇ ਹਨ ਜਿਹੜੇ ਇਸਦੀ ਵਰਤੋਂ ਨਹੀਂ ਕਰਦੇ।
ਖੁਸ਼ ਰਹਿਣ ਦੇ ਤਰੀਕੇ:
ਪਰਿਵਾਰ ਤੇ ਦੋਸਤਾਂ ਨਾਲ ਸਮਾਂ ਬਿਤਾਓ
ਜੇਕਰ ਤੁਸੀਂ ਆਪਣੇ ਦੋਸਤਾਂ ਜਾਂ ਪਰਿਵਾਰ ਨਾਲ ਚੰਗਾ ਸਮਾਂ ਬਤੀਤ ਕਰਦੇ ਹੋ ਤਾਂ ਤੁਸੀਂ ਖੁਸ਼ੀ ਮਹਿਸੂਸ ਕਰਦੇ ਹੋ। ਦੋਸਤਾਂ ਤੇ ਪਰਿਵਾਰ ਵਿੱਚ ਪਿਆਰ ਮਿਲਣ ਨਾਲ ਤੁਹਾਨੂੰ ਸਕਾਰਾਤਮਕ ਊਰਜਾ ਮਿਲਦੀ ਹੈ … ਭਾਵੇਂ ਮਾੜੀ-ਮੋਟੀ ਬਹਿਸ ਹੀ ਹੋ ਜਾਵੇ ਪਰ ਆਪਣਿਆਂ ਨਾਲ ਮਿਲਣ ਨਾਲ ਖੁਸ਼ੀ ਤਾਂ ਹੁੰਦੀ ਹੀ ਹੈ।
ਸਾਦਾ ਜੀਵਨ ਬਤੀਤ ਕਰੋ
ਰਿਸਰਚ ਦੱਸਦੀ ਹੈ ਕਿ ਵਧੇਰੇ ਦਿਖਾਵੇ ਵਾਲੇ ਜੀਵਨ ਨਾਲੋ ਸਾਦਾ ਜੀਵਨ ਜਿਊਣ ਵਾਲੇ ਜ਼ਿਆਦਾ ਖੁਸ਼ ਰਹਿੰਦੇ ਹਨ। ਦਿਖਾਵੇ ਦੇ ਜੀਵਨ ਵਿੱਚ ਨਕਲੀ ਹਾਸਾ ਤੇ ਸਿਰਫ ਦਿਖਾਵਾ ਹੀ ਹੁੰਦਾ ਹੈ ਪਰ ਅਸਲ ਜ਼ਿੰਦਗੀ ਵਿੱਚ ਖੁਸ਼ ਹਮੇਸ਼ਾ ਸਾਦਾ ਬਣ ਕੇ ਰਿਹਾ ਜਾਂਦਾ ਹੈ। ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਪਰਵਾਹ ਨਾ ਕਰੋ।
ਪੂਰੀ ਨੀਂਦ ਲਵੋ
ਹਰ ਰਾਤ, ਪੂਰੀ ਹਫ਼ਤਾ ਅੱਠ ਘੰਟੇ ਦੀ ਨੀਂਦ ਲਵੋ ਜੋ ਕਿ ਬਹੁਤ ਜ਼ਰੂਰੀ ਹੈ। ਨੀਂਦ ਪੂਰੀ ਲਵੋਗੇ ਤਾਂ ਸਰੀਰ ਨੂੰ ਆਰਾਮ ਮਿਲਦਾ ਹੈ ਤੇ ਚਿਹਰੇ ਵੀ ਰੋਣਕ ਰਹਿੰਦੀ ਹੈ।
ਧੰਨਾਵਦੀ ਹੋਵੋ
ਹਮੇਸ਼ਾ ਹਰੇਕ ਚੀਜ਼ ਲਈ ਧੰਨਵਾਦੀ ਹੋਵੋ। ਕੋਈ ਵੀ ਤੁਹਾਡਾ ਦੋਸਤ ਤੁਹਾਡੀ ਮਦਦ ਕਰਦਾ ਜਾਂ ਕੋਈ ਕੰਮ ਆਉਂਦਾ ਉਸਦੇ ਲਈ ਉਸਦਾ ਧੰਨਵਾਦ ਕਰਨਾ ਨਾ ਭੁਲੋ। ਇਸਦੇ ਨਾਲ ਤੁਸੀ ਚੰਗਾ ਮਹਿਸੂਸ ਕਰੋਗੇ।
ਸ਼ਾਤ ਰਹੋ ਤੇ ਸਕਾਰਾਤਮਕ ਰਹੋ
ਹਮੇਸ਼ਾ ਖੁਦ ਨੂੰ ਸ਼ਾਤ ਰੱਖੋ। ਹਰ ਰੋਜ਼ 10 ਮਿੰਟ ਧਿਆਨ ਜ਼ਰੂਰ ਲਗਾਉ ਇਸ ਨਾਲ ਤੁਹਾਨੂੰ ਸਕੂਨ ਮਿਲੇਗਾ। ਹਮੇਸ਼ਾ ਸਕਾਰਾਤਮਕ ਸੋਚ ਰੱਖੋ। ਹਰ ਕੰਮ ਨੂੰ ਖੁਸ਼ ਹੋ ਕੇ ਕਰੋ। ਆਪਣੇ ਆਪ ਨੂੰ ਮਾਨਸਿਕ ਤੌਰ ਤੇ ਵੀ ਮਜ਼ਬੂਤ ਬਣਾ ਕੇ ਰੱਖੋ।
WATCH LIVE TV