America Accident News (ਅਵਤਾਰ ਸਿੰਘ):  ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਕ ਮਲਕੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਸ੍ਰੀ ਹਰਗੋਬਿੰਦਪੁਰ ਸਾਹਿਬ ਕੁਝ ਸਮਾਂ ਪਹਿਲਾਂ ਘਰ ਬਾਰ ਵੇਚ ਕੇ ਰੋਜ਼ੀ-ਰੋਟੀ ਕਮਾਉਣ ਤੇ ਚੰਗੇ ਦਿਨਾਂ ਦੀ ਆਸ ਵਿੱਚ ਅਮਰੀਕਾ ਗਿਆ ਸੀ ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ।


COMMERCIAL BREAK
SCROLL TO CONTINUE READING

ਕਾਬਿਲੇਗੌਰ ਹੈ ਕਿ ਗੁਰਦਾਸਪੁਰ ਦਾ ਨੌਜਵਾਨ 46 ਲੱਖ ਰੁਪਏ ਲਗਾ ਕੇ ਡੇਢ ਸਾਲ ਅਮਰੀਕਾ ਗਿਆ। ਹੁਣ ਉਸ ਦਾ ਪਰਿਵਾਰ ਕਿਰਾਏ ਦੇ ਮਕਾਨ ਉਤੇ ਰਹਿ ਰਿਹਾ ਹੈ।
ਬੀਤੇ ਦਿਨ ਮਲਕੀਤ ਸਿੰਘ ਪੁੱਤਰ ਸੁਲੱਖਣ ਸਿੰਘ ਸੜਕ ਹਾਦਸੇ ਵਿੱਚ ਮੌਤ ਹੋ ਗਈ। ਖਬਰ ਸੁਣਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮਲਕੀਤ ਸਿੰਘ ਆਪਣੇ ਪਿੱਛੇ ਦੋ ਛੋਟੇ ਬੱਚੇ, ਪਤਨੀ ਅਤੇ ਬਜ਼ੁਰਗ ਮਾਤਾ-ਪਿਤਾ ਨੂੰ ਛੱਡ ਗਿਆ ਹੈ। ਮਲਕੀਤ ਸਿੰਘ ਪੂਰੇ ਪਰਿਵਾਰ ਇਕੋ ਇੱਕ ਸਹਾਰਾ ਸੀ। ਬਜ਼ੁਰਗ ਮਾਤਾ ਪਿਤਾ ਨੇ ਐਨਆਰਆਈ ਭਰਾਵਾਂ ਅਤੇ ਐਨਜੀਓ ਸੰਸਥਾਵਾਂ ਨੂੰ ਮਦਦ ਦੀ ਗੁਹਾਰ ਲਗਾਈ ਹੈ।


ਕਾਬਿਲੇਗੌਰ ਹੈ ਕਿ ਬੀਤੇ ਦਿਨ ਪੁਲਿਸ ਜ਼ਿਲ੍ਹਾ ਖੰਨਾ ਦੇ ਅਧੀਨ ਆਉਂਦੇ ਕਸਬਾ ਮਲੌਦ ਦੇ ਵਸਨੀਕ ਭੈਣ-ਭਰਾ ਦੀ ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੋਵੇਂ ਚਚੇਰੇ ਭੈਣ-ਭਰਾ ਸਨ। ਉਨ੍ਹਾਂ ਦੇ ਨਾਲ ਸਮਾਣਾ ਦੀ ਇੱਕ ਲੜਕੀ ਦੀ ਵੀ ਮੌਤ ਹੋ ਗਈ ਸੀ। ਖੰਨਾ ਨਾਲ ਸਬੰਧਤ ਨਵਜੋਤ ਸਿੰਘ ਸੋਮਲ (19) ਅਤੇ ਉਸਦੀ ਚਚੇਰੀ ਭੈਣ ਹਰਮਨਜੋਤ ਕੌਰ ਸੋਮਲ (23) ਦੀ ਮੌਤ ਤੋਂ ਬਾਅਦ ਪਿੰਡ ਬੁਰਕੜਾ ਵਿਖੇ ਸੋਗ ਦੀ ਲਹਿਰ ਹੈ। ਪਰਿਵਾਰ ਨੂੰ ਜਿਵੇਂ ਹੀ ਇਸ ਦੀ ਜਾਣਕਾਰੀ ਮਿਲੀ ਤਾਂ ਪਹਿਲਾਂ ਤਾਂ ਕਿਸੇ ਨੂੰ ਯਕੀਨ ਨਹੀਂ ਹੋਇਆ। ਹਾਦਸੇ ਦੀ ਫੁਟੇਜ ਤੇ ਬੱਚਿਆਂ ਦੀਆਂ ਲਾਸ਼ਾਂ ਨੂੰ ਜਦੋਂ ਆਪਣੀਆਂ ਅੱਖਾਂ ਨਾਲ ਦੇਖਿਆ ਤਾਂ ਪਰਿਵਾਰ  ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ।


ਮ੍ਰਿਤਕ ਨਵਜੋਤ ਸਿੰਘ ਦੇ ਪਿਤਾ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦੇ ਹਨ। ਉਸਦੀ ਭਤੀਜੀ ਕਰੀਬ 5 ਸਾਲ ਪਹਿਲਾਂ ਕੈਨੇਡਾ ਗਈ ਸੀ। ਕਰੀਬ ਤਿੰਨ ਮਹੀਨੇ ਪਹਿਲਾਂ 17 ਅਪ੍ਰੈਲ ਨੂੰ ਉਸਦਾ ਪੁੱਤਰ ਨਵਜੋਤ ਸਿੰਘ ਭਾਰਤ ਤੋਂ ਕੈਨੇਡਾ ਗਿਆ। ਉੱਥੇ ਮਾਂਟਰੀਅਲ ਵਿੱਚ ਰਹਿੰਦੇ ਸੀ। ਉੱਥੇ ਪੇਪਰ ਦੇਣ ਜਾ ਰਹੇ ਸਨ। ਉਨ੍ਹਾਂ ਨਾਲ ਸਮਾਣਾ ਦੀ ਇੱਕ ਲੜਕੀ ਵੀ ਸੀ। ਹਾਦਸਾ ਕਾਰ ਦਾ ਟਾਇਰ ਫਟਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ ਤੇ ਤਿੰਨਾਂ ਦੀ ਮੌਤ ਹੋ ਗਈ।