Punjabi Youth Murder in Canada: ਸੁਨਹਿਰੀ ਭਵਿੱਖ ਤੇ ਰੁਜ਼ਗਾਰ ਦੀ ਭਾਲ ਵਿੱਚ ਕੈਨੇਡਾ ਵਰਗੇ ਵਿਦੇਸ਼ੀ ਮੁਲਕਾਂ ਦੀ ਧਰਤੀ ਉਤੇ ਗਏ ਨੌਜਵਾਨਾਂ ਨਾਲ ਵਾਪਰ ਰਹੀਆਂ ਵਾਰਦਾਤਾਂ ਕਾਰਨ ਸਮੁੱਚੇ ਪੰਜਾਬ ਦੇ ਲੋਕ ਸਦਮੇ ਵਿੱਚ ਹਨ। ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਨਾਲ ਵਾਪਰ ਰਹੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ।


COMMERCIAL BREAK
SCROLL TO CONTINUE READING

ਅਜਿਹੀ ਹੀ ਇੱਕ ਹੋਰ ਦੁਖਦਾਈ ਘਟਨਾ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਤੋਂ ਸਾਹਮਣੇ ਆਈ ਹੈ, ਜਿੱਥੇ 15 ਨਵੰਬਰ ਦੀ ਰਾਤ ਨੂੰ ਟਰਾਂਸਪੋਰਟ ਯਾਰਡ ਵਿੱਚ ਸਿਕਿਓਰਿਟੀ ਗਾਰਡ ਵਜੋਂ ਨੌਕਰੀ ਕਰਦੇ ਰਾਏਕੋਟ ਦੇ ਪਿੰਡ ਨੱਥੋਵਾਲ ਦੇ ਵਸਨੀਕ 28 ਸਾਲਾਂ ਨੌਜਵਾਨ ਦੀ ਬਾਈਕ ਸਵਾਰ ਦੋ ਨਕਾਬਪੋਸ਼ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।


ਮ੍ਰਿਤਕ ਨੌਜਵਾਨ ਜੁਗਰਾਜ ਸਿੰਘ ਰਾਜਾ ਤਿੰਨ ਮਹੀਨੇ ਪਹਿਲਾਂ ਹੀ ਸਟੱਡੀ ਵੀਜੇ ਉਤੇ ਕੈਨੇਡਾ ਗਿਆ ਸੀ। ਮ੍ਰਿਤਕ ਜੁਗਰਾਜ ਮਾਪਿਆਂ ਦਾ ਹੋਣਹਾਰ ਪੁੱਤਰ ਸੀ ਅਤੇ MSc (ਮੈਥ) ਤੱਕ ਪੜ੍ਹਿਆ ਲਿਖਿਆ ਸੀ। ਮ੍ਰਿਤਕ ਨੌਜਵਾਨ ਕਾਫ਼ੀ ਮਿਹਨਤੀ ਤੇ ਸਾਊ ਸੁਭਾਅ ਦਾ ਮਾਲਕ ਸੀ ਤੇ ਪਿਤਾ ਦੀ ਮੌਤ ਤੋਂ ਬਾਅਦ ਦੁਬਈ ਵਿੱਚ ਕੰਮ ਕਰਦੇ ਵੱਡੇ ਭਰਾ ਸਮੇਤ ਆਪਣੀ ਬਿਰਧ ਮਾਂ ਲਈ ਵੱਡਾ ਸਹਾਰਾ ਸੀ।


ਇਹ ਵੀ ਪੜ੍ਹੋ : Delhi Pollution: ਦਿੱਲੀ ਦੀ ਹਵਾ ਹੋਈ ਜਹਿਰੀਲੀ, ਲੋਕਾਂ ਨੂੰ ਸਾਹ ਲੈਣ ਵਿੱਚ ਹੋ ਰਹੀ ਦਿੱਕਤ, ਜਾਣੋ ਕੀ ਹੈ ਅੱਜ ਦਾ AQI


ਮ੍ਰਿਤਕ ਦੀ ਭਾਬੀ ਨੇ ਧਾਹਾਂ ਮਾਰ ਕੇ ਵਿਲਕਦਿਆਂ ਦੱਸਿਆ ਕਿ ਹਾਲੇ ਜੁਗਰਾਜ ਸਿੰਘ ਨੂੰ ਗਏ ਤਿੰਨ ਮਹੀਨੇ ਹੋਏ ਸਨ ਅੱਜ ਆਹ ਭਾਣਾ ਵਾਪਰ ਗਿਆ। ਇਸ ਮੌਕੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਜਸਵੀਰ ਸਿੰਘ ਬੁੱਟਰ ਨੰਬਰਦਾਰ ਜਗਜੀਤ ਸਿੰਘ ਤੇ ਮਾਤਾ ਸਮੇਤ ਹੋਰਨਾਂ ਪਰਿਵਾਰਕ ਮੈਂਬਰ ਨੇ ਕੈਨੇਡਾ, ਭਾਰਤ ਅਤੇ ਪੰਜਾਬ ਸਰਕਾਰ ਸਮੇਤ ਕੈਨੇਡਾ ਵਸਦੇ ਸਮੂਹ ਪੰਜਾਬੀਆਂ ਨੂੰ ਮ੍ਰਿਤਕ ਜਗਜੀਤ ਸਿੰਘ ਦੀ ਲਾਸ਼ ਪੰਜਾਬ ਭੇਜਣ ਲਈ ਅਪੀਲ ਕੀਤੀ ਹੈ।


ਕੈਨੇਡੀਅਨ ਪੁਲਿਸ ਨੇ ਮ੍ਰਿਤਕ ਜਗਰਾਜ ਦੇ ਪਰਿਵਾਰਕ ਮੈਂਬਰਾਂ ਨੂੰ ਉਸਦੀ ਮੌਤ ਦੀ ਸੂਚਨਾ ਦਿੱਤੀ। ਜਗਰਾਜ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਜਗਰਾਤੇ ਦੀ ਮੌਤ ਤੋਂ ਬਾਅਦ ਰਾਏਕੋਟ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਸੋਗ ਦੀ ਲਹਿਰ ਹੈ।


ਇਹ ਵੀ ਪੜ੍ਹੋ : Punjab News: ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ 'ਚ ਮੁੱਖ ਸਕੱਤਰ ਨੇ 9 ਡਿਪਟੀ ਕਮਿਸ਼ਨਰਾਂ ਨੂੰ ਜਾਰੀ ਕੀਤੇ ਨੋਟਿਸ


ਲੁਧਿਆਣਾ ਤੋਂ ਭਰਤ ਸ਼ਰਮਾ