Kharar Murder News (ਡੈਵਿਟ ਵਰਮਾ): ਖਰੜ ਦੇ ਸੰਨੀ ਇਨਕਲੇਵ ਵਿੱਚ ਰਾਤ ਨੌਜਵਾਨ ਦੇ ਕਤਲ ਦੀ ਖ਼ਬਰ ਸਾਹਮਣੇ ਆ ਰਹੀ ਹੈ। ਰਾਤ 12 ਦੇ ਕਰੀਬ ਤਜਿੰਦਰ ਤੇਜੀ ਪਿੰਡ ਹਥਨ ਜ਼ਿਲ੍ਹਾ ਮਲੇਰਕੋਟਲਾ ਦੇ ਰਹਿਣ ਵਾਲੇ ਨੌਜਵਾਨ ਜਿਸ ਦੀ ਉਮਰ 32 ਸਾਲ ਦੱਸੀ ਜਾਂਦੀ ਹੈ ਉਸ ਦਾ ਬੇਰਹਿਮੀ ਦੇ ਨਾਲ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ।


COMMERCIAL BREAK
SCROLL TO CONTINUE READING

ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਤਜਿੰਦਰ ਸਿੰਘ ਪਿਛਲੇ ਕਈ ਸਾਲਾਂ ਤੋਂ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦਾ ਸੀ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋ ਕਾਤਲਾਂ ਨੂੰ ਫੜਨ ਅਤੇ ਇਨਸਾਫ ਦੀ ਮੰਗ ਕੀਤੀ ਹੈ। ਦੂਜੇ ਪਾਸੇ ਸੰਨੀ ਚੌਕੀ ਇੰਚਾਰਜ ਐਸਆਈ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਗਿਆ ਹੈ ਤੇ ਕਤਲ ਮਾਮਲੇ ਵਿੱਚ ਤਫਤੀਸ਼ ਚੱਲ ਰਹੀ ਹੈ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਮੀਡੀਆ ਦੇ ਨਾਲ ਸ਼ੇਅਰ ਕੀਤੇ ਜਾਣਗੇ।


ਕਾਬਿਲੇਗੌਰ ਹੈ ਕਿ 6 ਅਪ੍ਰੈਲ ਨੂੰ ਸੰਨੀ ਇਨਕਲੇਵ ਦੀ ਏਕਤਾ ਕਾਲੋਨੀ ਵਿੱਚ ਲੜਕੀ ਦੇ ਕਤਲ ਦਾ ਵਾਰਦਾਤ ਵਾਪਰੀ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਾਰ ਵੀ ਚੋਰੀ ਕੀਤੀ ਸੀ। ਮ੍ਰਿਤਕਾ ਦੇ ਭਰਾ ਨੇ ਦੱਸਿਆ ਸੀ ਕਿ ਸ਼ਾਹਬਾਦ ਤੋਂ ਫੋਨ ਆਇਆ ਕਿ ਤੁਹਾਡੀ ਕਾਰ ਹਾਦਸਾਗ੍ਰਸਤ ਹੋ ਗਈ ਹੈ। ਪੁਲਿਸ ਦਾ ਕਹਿਣਾ ਸੀ ਕਿ ਲੜਕੀ ਦਾ ਦੋਸਤ ਹੀ ਉਸ ਦਾ ਕਾਤਲ ਹੈ।


ਦਰਅਸਲ ਰਾਤ ਨੂੰ ਸਹਿਮਤੀ ਨਾਲ ਆਏ ਸਨ। ਇਸ ਤੋਂ ਬਾਅਦ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਗੱਡੀ ਦਾ ਸ਼ਾਹਬਾਦ ਮਾਰਕੰਡਾ ਕੋਲ ਐਕਸੀਡੈਂਟ ਹੋ ਗਿਆ ਸੀ। ਇਸ ਤੋਂ ਬਾਅਦ ਜ਼ਖ਼ਮੀ ਨੂੰ ਚੰਡੀਗੜ੍ਹ ਦੇ 32 ਸੈਕਟਰ ਸਥਿਤ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਸੀ। ਮੁਲਜ਼ਮ ਯੂਪੀ ਦਾ ਰਹਿਣ ਵਾਲਾ ਹੈ ਅਤੇ ਫਿਲਹਾਲ ਉਹ ਚੰਡੀਗੜ੍ਹ ਵਿੱਚ ਰਹਿੰਦਾ ਹੈ ਅਤੇ ਉਸ ਦੀ ਲੜਕੀ ਨਾਲ ਜਾਣ-ਪਛਾਣ ਸੀ।


ਇਹ ਵੀ ਪੜ੍ਹੋ : Sukhdev Singh Dhindsa: ਸੰਗਰੂਰ ਲੋਕ ਸਭਾ ਸੀਟ ਕਾਰਨ ਬਾਦਲ ਤੇ ਢੀਂਡਸਾ ਪਰਿਵਾਰ ਹੋ ਸਕਦੇ ਹਨ ਆਹਮੋ-ਸਾਹਮਣੇ


ਮ੍ਰਿਤਕ ਲੜਕੀ ਇਕ ਮਲਟੀਨੈਸ਼ਨਲ ਕੰਪਨੀ ਵਿਚ ਨੌਕਰੀ ਕਰਦੀ ਸੀ ਜੋ ਰਾਤ ਕਰੀਬ ਡੇਢ ਵਜੇ ਆਪਣੇ ਫਲੈਟ ਵਿਚ ਆਈ ਸੀ। ਲੜਕੀ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਦੇ ਘਰ ਜਗਰਾਤੇ ਉਤੇ ਗਏ ਹੋਏ ਸਨ।


ਇਹ ਵੀ ਪੜ੍ਹੋ : Jaskaran Grewal Threats News: ਸਿੱਧੂ ਮੂਸੇਵਾਲਾ ਦੇ ਦੋਸਤ ਅਤੇ ਪੰਜਾਬੀ ਗਾਇਕ ਜਸਕਰਨ ਸਿੰਘ ਗਰੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ