Ludhiana News: ਲੁਧਿਆਣਾ ਦੇ ਵਿਧਾਨ ਸਭਾ ਇਲਾਕਾ ਦੱਖਣੀ ਵਿੱਚ ਚਿੱਟਾ ਲਗਾਉਂਦੇ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਹੈ। ਇਸ ਤੋਂ ਬਾਅਦ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਉਸ ਇਲਾਕੇ ਵਿੱਚ ਪਹੁੰਚੇ।


COMMERCIAL BREAK
SCROLL TO CONTINUE READING

ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਨਸ਼ਾ ਕਰਨ ਵਾਲੇ ਅਤੇ ਵੇਚਣ ਵਾਲੇ ਨਹੀਂ ਬਖਸ਼ੇ ਜਾਣਗੇ। ਲੁਧਿਆਣਾ ਦੇ ਹਲਕਾ ਦੱਖਣੀ ਵਿੱਚ ਪੈਂਦੀ ਫੌਜੀ ਕਲੋਨੀ ਦੀ ਨਸ਼ਾ ਕਰਦੇ ਨੌਜਵਾਨ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਕ ਨੌਜਵਾਨ ਨਸ਼ੇ ਦਾ ਟੀਕਾ ਲਗਾ ਰਿਹਾ ਹੈ ਅਤੇ ਉਸਨੂੰ ਇੱਕ ਵਿਅਕਤੀ ਪੁੱਛ ਰਿਹਾ ਕਿੱਥੋਂ ਲੈ ਕੇ ਆਇਆ। ਉਸ ਤੋਂ ਬਾਅਦ ਨੌਜਵਾਨ ਉਥੇ ਆਉਂਦਾ ਤੇ ਉਸਨੂੰ ਫੜ ਲੈਂਦਾ ਇਥੇ ਜਿਸ ਤੋਂ ਨਸ਼ਾ ਲੈ ਕੇ ਆਇਆ ਹੈ ਉਹ ਵੀ ਮੌਕੇ ਉਤੇ ਪਹੁੰਚ ਜਾਂਦਾ ਹੈ।


ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਸ ਤੋਂ ਬਾਅਦ ਮੌਕੇ ਉਤੇ ਵਿਧਾਇਕਾ ਰਜਿੰਦਰਪਾਲ ਕੌਰ ਛੀਨਾ ਪੁਲਿਸ ਦੀ ਟੀਮ ਲੈ ਕੇ ਪਹੁੰਚੀ ਮੌਕੇ ਉਤੇ ਐਸਐਚਓ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਵੀਡੀਓ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕੋਈ ਵੀ ਨਸ਼ਾ ਕਰਦਾ ਪਾਇਆ ਗਿਆ ਤਾਂ ਬਖਸ਼ਿਆ ਨਹੀਂ ਜਾਵੇਗਾ। ਜਦੋਂ ਇਸ ਸਬੰਧੀ ਵਿਧਾਇਕਾ ਨਾਲ ਗੱਲਬਾਤ ਕੀਤੀ ਕੀਤਾ ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਮੌਕੇ ਉੱਪਰ ਪਹੁੰਚੇ ਹਾਂ ਕੋਈ ਵੀ ਨੌਜਵਾਨ ਇਸ ਵਕਤ ਨਸ਼ਾ ਕਰਦਾ ਨਹੀਂ ਮਿਲਿਆ।


ਇਹ ਵੀ ਪੜ੍ਹੋ : CSK MS Dhoni: ਧੋਨੀ IPL 2025 'ਚ ਖੇਡਣਗੇ ਜਾਂ ਨਹੀਂ? ਇਸ ਬਾਰੇ ਮਾਹੀ ਨੇ ਖੁਦ ਕੀਤਾ ਵੱਡਾ ਖੁਲਾਸਾ


ਵੀਡੀਓ ਦੇ ਆਧਾਰ ਉੱਪਰ ਬਣਦੀ ਕਾਰਵਾਈ ਕਰਾਈ ਜਾਵੇਗੀ ਅਤੇ ਚਿਤਾਵਨੀ ਵੀ ਦਿੱਤੀ ਜੇਕਰ ਕੋਈ ਵੀ ਨੌਜਵਾਨ ਨਸ਼ਾ ਕਰਦਾ ਜਾਂ ਵੇਚਦਾ ਪਾਇਆ ਗਿਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਸਾਡੇ ਦੇਸ਼ ਦਾ ਭਵਿੱਖ ਹਨ।


ਕਾਬਿਲੇਗੌਰ ਹੈ ਕਿ ਪੰਜਾਬ ਵਿੱਚ ਜਵਾਨੀ ਨਸ਼ੇ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ੇ ਨੇ ਨਿਗਲ ਲਏ ਹਨ। ਪੁਲਿਸ ਵੱਲੋਂ ਕੀਤੇ ਜਾ ਰਹੀ ਯਤਨ ਨਾਕਾਫੀ ਸਾਬਿਤ ਹੋ ਰਹੇ ਹਨ। ਰੋਜ਼ਾਨਾ ਹੀ ਨਸ਼ੇ ਕਾਰਨ ਨੌਜਵਾਨਾਂ ਦੀਆਂ ਮਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ।


ਇਹ ਵੀ ਪੜ੍ਹੋ : Ludhiana News: ਗਿਆਸਪੁਰਾ ਸਕੂਲ 'ਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡਾ ਘਪਲਾ; ਪ੍ਰਿੰਸੀਪਲ ਸਸਪੈਂਡ