Kharar Murder News: ਖਰੜ ਦਰਪਣ ਸਿਟੀ ਵਿੱਚ ਨੌਜਵਾਨ ਦਾ ਕਤਲ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਨੌਜਵਾਨ ਖਰੜ ਵਿੱਚ ਹੀ ਹੋਟਲ ਚਲਾਉਂਦਾ ਸੀ। ਮ੍ਰਿਤਕ ਨੌਜਵਾਨ ਦੀ ਪਛਾਣ ਤੁਸ਼ਾਰ ਪੁੱਤਰ ਸੁਭਾਸ਼ ਜਿੰਦ ਹਰਿਆਣਾ ਵਜੋਂ ਹੋਈ ਹੈ। ਜਿਸ ਦੀ 21-22 ਸਾਲ ਉਮਰ ਦੱਸੀ ਜਾ ਰਹੀ ਹੈ। ਲੜਕੇ ਦੇ ਸਿਰ ਉਤੇ ਚੋਟਾਂ ਦੇ ਨਿਸ਼ਾਨ ਮਿਲੇ ਹਨ।


COMMERCIAL BREAK
SCROLL TO CONTINUE READING

ਖਰੜ ਦਰਪਣ ਸਿਟੀ ਗਲੀ ਨੰਬਰ 1 ਕੋਠੀ ਨੰਬਰ 24 ਵਿੱਚ ਤੁਸ਼ਾਰ ਪੁੱਤਰ ਸੁਭਾਸ਼ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਤੁਸ਼ਾਰ ਕੁਝ ਮਹੀਨੇ ਪਹਿਲਾ ਹੀ ਜੀਂਦ ਹਰਿਆਣੇ ਤੋਂ ਰੋਜੀ ਰੋਟੀ ਕਮਾਉਣ ਲਈ ਖਰੜ ਆਇਆ ਸੀ ਤੇ ਖਰੜ ਦਰਪਣ ਗਰੀਨ ਦੇ ਸਾਹਮਣੇ ਰਣਜੀਤ ਨਗਰ ਵਿੱਚ ਕੈਫੇ ਚਲਾ ਰਿਹਾ ਸੀ। 


ਇਸ ਸਬੰਧੀ ਦਰਪਣ ਸਿਟੀ ਦੇ ਪ੍ਰਧਾਨ ਗੁਰਤੇਜ ਸਿੰਘ ਤੇਜੀ ਨੇ ਦੱਸਿਆ ਇੱਕ ਲੜਕੀ ਸੀਤਲ ਪੁਰੀ ਕਲੋਨੀ ਜੀਂਦ ਦੀ ਰਹਿਣ ਵਾਲੀ ਹੈ ਜੋ ਢਾਈ ਸਾਲਾਂ ਤੋਂ ਤੁਸ਼ਾਰ ਨਾਲ ਰਹਿ ਰਹੀ ਸੀ ਤੇ ਦੋਸਤ ਅਮਨ ਜੋ ਹਾਲ ਵਾਸੀ ਮੋਹਾਲੀ ਪਿੱਛੋਂ ਜੀਂਦ ਦਾ ਰਹਿਣ ਵਾਲਾ ਹੈ। ਰਾਤੀ ਤਕਰੀਬਨ 11 ਵਜੇ ਤੱਕ ਇਕੱਠੇ ਸੀ ਅਤੇ ਖਾਣਾ ਪੀਣਾ ਇਕੱਠਾ ਕੀਤਾ ਪਰ ਹੁਣ ਨਾ ਤੇ ਲੜਕੀ ਹੈ ਅਤੇ ਨਾ ਹੀ ਮ੍ਰਿਤਕ ਦਾ ਦੋਸਤ ਹੈ ਅਤੇ ਦੋਵੇਂ ਦੇ ਫੋਨ ਬੰਦ ਆ ਰਹੇ ਹਨ। ਇਸ ਕਤਲ ਕੇਸ ਦੀ ਜਾਂਚ ਕਰ ਰਹੇ ਖਰੜ ਦੇ ਡੀਐਸਪੀ ਕਰਨ ਸੰਧੂ ਨੇ ਦੱਸਿਆ ਕਿ ਮ੍ਰਿਤਕ ਦੇ ਚੇਹਰੇ ਦਾ ਇੱਕ ਹਿੱਸਾ ਮੁਲਜ਼ਮਾਂ ਵੱਲੋਂ ਖਰਾਬ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ। ਮ੍ਰਿਤਕ ਦੇ ਪਰਿਵਾਰ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ।


ਇਹ ਵੀ ਪੜ੍ਹੋ : Nijjar Murder Case: ਨਿੱਝਰ ਦੇ ਕਤਲ ਦੇ ਮਾਮਲੇ 'ਚ ਚੌਥਾ ਵਿਅਕਤੀ ਗ੍ਰਿਫਤਾਰ, ਸਾਜ਼ਿਸ਼ ਰਚਨ ਦੇ ਇਲਜ਼ਾਮ


ਕਤਲ ਵਾਲੀ ਥਾਂ ਉਤੇ ਸਭ ਤੋਂ ਪਹਿਲਾ ਖਰੜ ਪੀਸੀਆਰ ਦੇ ਮੁਲਾਜ਼ਮ ਕਰਨੈਲ ਸਿੰਘ ਨੇ ਮੋਕਾ ਦੇਖ ਕੇ ਉੱਚ ਅਫਸਰਾਂ ਨੂੰ ਸੂਚਿਤ ਕਰ ਦਿੱਤਾ ਹੈ।


ਪੀਸੀਆਰ ਮੁਲਾਜ਼ਮ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 112 ਤੋਂ ਫੋਨ ਆਇਆ ਸੀ ਕਿ ਕਿਸੇ ਲੜਕੇ ਦੇ ਸੱਟ ਲੱਗੀ ਹੋਈ ਹੈ ਪਰ ਮੌਕਾ ਦੇਖਿਆ ਤਾਂ ਲੜਕੇ ਦੇ ਸਿਰ ਵਿੱਚ ਸੱਟਾਂ ਸਨ ਤੇ ਕਤਲ ਲੱਗ ਰਿਹਾ ਸੀ। ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇ ਦਿੱਤੀ ਹੈ।


ਇਹ ਵੀ ਪੜ੍ਹੋ : Punjab Breaking News Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ