Kapurthala Accident News: ਕਪੂਰਥਲਾ ਵਿੱਚ ਭਿਆਨਕ ਹਾਦਸੇ ਵਿੱਚ ਨੌਜਵਾਨ ਦੀ ਮੌਤ ਹੋ ਗਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਟੋਟੇ-ਟੋਟੇ ਹੋ ਗਏ। ਹਾਦਸੇ ਵਿੱਚ ਜਨਮ ਦਿਨ ਤੋਂ ਦਿਨ ਪਹਿਲਾਂ ਮਾਪਿਆਂ ਦਾ ਇਕਲੌਤਾ ਪੁੱਤਰ ਭਰ ਜਵਾਨੀ ਵਿੱਚ ਜਹਾਨੋਂ ਤੁਰ ਗਿਆ। ਜਨਮ ਦਿਨ ਵਾਲੇ ਦਿਨ ਹੀ ਮਾਪੇ ਅੰਤਿਮ ਵਿਦਾਇਗੀ ਦੇਣਗੇ।


ਮਾਂ-ਧੀ ਦੀ ਹੋਈ ਮੌਤ


COMMERCIAL BREAK
SCROLL TO CONTINUE READING

ਦੂਜੇ ਪਾਸੇ ਹੁਸ਼ਿਆਰਪੁਰ ਮੁਕੇਰੀਆ ਨੇੜੇ ਹਾਜੀਪੁਰ-ਮਾਨਸਰ ਰੋਡ 'ਤੇ ਦੇਰ ਸ਼ਾਮ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਮਾਂ-ਧੀ ਦੀ ਮੌਤ ਹੋ ਗਈ ਅਤੇ ਪੁੱਤਰ ਜ਼ਖ਼ਮੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਦੇ ਭਰਾ ਟਿੰਮੀ ਨੇ ਦੱਸਿਆ ਕਿ ਉਸ ਦੀ ਭੈਣ ਰੇਖਾ ਰਾਣੀ (35) ਪਤਨੀ ਪੂਰਨ ਚੰਦ ਵਾਸੀ ਧਮੋਟਾ ਤਹਿਸੀਲ ਇੰਦੌਰਾ ਜ਼ਿਲ੍ਹਾ ਕਾਂਗੜਾ (ਹਿਮਾਚਲ ਪ੍ਰਦੇਸ਼) ਆਪਣੀ ਬੇਟੀ ਗਰਿਮਾ ਮਹਿਰਾ (7) ਅਤੇ ਬੇਟੇ ਰਿਧਮ (13) ਦੇ ਨਾਲ ਤਲਵਾੜਾ ਦਾ ਚਿੰਗਾੜਮਾ ਮੇਲਾ ਦੇਖ ਕੇ ਰਾਤ ਕਰੀਬ 8 ਵਜੇ ਜਦੋਂ ਉਹ ਮਾਨਸਰ ਰੇਲਵੇ ਫਾਟਕ ਕੋਲ ਪਹੁੰਚੇ ਤਾਂ ਉੱਥੇ ਇੱਕ ਫਾਟਕ ਲੱਗਾ ਹੋਇਆ ਸੀ।


ਇਸ ਲਈ ਉਹ ਉੱਥੋਂ ਪੈਦਲ ਲੰਘਣ ਲੱਗੇ। ਜਦੋਂ ਉਹ ਫਾਟਕ ਦੇ ਦੂਜੇ ਪਾਸੇ ਪਹੁੰਚੇ ਤਾਂ ਇਕ ਕਾਰ ਸਵਾਰ ਨੇ ਆਪਣੀ ਕਾਰ ਪਿੱਛੇ ਨੂੰ ਕਰ ਦਿੱਤੀ। ਇਸ ਕਾਰਨ ਕਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਅਤੇ 4-5 ਹੋਰ ਵਿਅਕਤੀਆਂ ਨੂੰ ਜ਼ਖਮੀ ਕਰਨ ਤੋਂ ਬਾਅਦ ਚਾਲਕ ਕਾਰ ਸਮੇਤ ਭੱਜ ਗਿਆ।


ਇਸ ਕਾਰਨ ਉਸ ਦੀ ਭੈਣ ਰੇਖਾ ਅਤੇ ਉਸ ਦੀ ਬੇਟੀ ਗਰਿਮਾ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ ਜਦਕਿ ਬੇਟੇ ਤੋਂ ਇਲਾਵਾ 5-6 ਹੋਰ ਲੋਕ ਵੀ ਜ਼ਖਮੀ ਹੋ ਗਏ। ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਭੈਣ ਰੇਖਾ ਅਤੇ ਭਤੀਜੀ ਗਰਿਮਾ ਨੂੰ ਮ੍ਰਿਤਕ ਐਲਾਨ ਦਿੱਤਾ। ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਉਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਂ-ਧੀ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਮ੍ਰਿਤਕਾ ਆਪਣੇ ਪਿੱਛੇ ਪੁੱਤਰ ਅਤੇ ਪਤੀ ਨੂੰ ਛੱਡ ਗਈ ਹੈ।