Moga News: ਮੋਗਾ `ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ; ਪਰਿਵਾਰ ਨੇ ਲਗਾਇਆ ਧਰਨਾ
Moga News: ਪਲਾਟ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣੀ ਦੱਸੀ ਜਾ ਰਹੀ ਹੈ।
Moga News: ਮੋਗਾ ਦੇ ਕੋਟਕਪੂਰਾ ਬਾਈਪਾਸ ਨਜ਼ਦੀਕ ਪਲਾਟ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਇਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਸਾਥੀ ਨੇ ਨਸ਼ੇ ਦਾ ਟੀਕਾ ਲਗਾਉਣ ਦੀ ਗੱਲ ਕਬੂਲੀ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਅਮਨਦੀਪ ਸਿੰਘ (25 ਸਾਲ) ਪਿੰਡ ਬੁੱਗੀਪੁਰੇ ਜ਼ਿਲ੍ਹਾ ਮੋਗਾ ਵਜੋਂ ਹੋਈ ਹੈ।
ਨੌਜਵਾਨ ਆਪਣੇ ਮਾਤਾ-ਪਿਤਾ ਦਾ ਇਕਲੌਤਾ ਬੇਟਾ ਸੀ। ਪਰਿਵਾਰ ਦੇ ਜੀਆਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਉਥੇ ਹੀ ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਜੇਕਰ ਚਿੱਟਾ ਖ਼ਤਮ ਹੋਇਆ ਹੁੰਦਾ ਸ਼ਾਇਦ ਅੱਜ ਉਸ ਦਾ ਪਤੀ ਜਿਉਂਦਾ ਹੁੰਦਾ। ਮ੍ਰਿਤਕ ਦੀ ਪਤਨੀ ਨੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਸ਼ਰੇਆਮ ਚਿੱਟਾ ਵਿਕਦਾ ਹੈ। ਉਨ੍ਹਾਂ ਨੇ ਨਸ਼ੇ ਉਪਰ ਨਕੇਲ ਕੱਸਣ ਦੀ ਮੰਗ ਕੀਤੀ। ਮ੍ਰਿਤਕ ਅਮਨਦੀਪ ਦੇ ਸਾਥੀ ਨੇ ਮੀਡੀਆ ਸਾਹਮਣੇ ਗੱਲ ਕਬੂਲੀ ਹੈ ਕਿ ਬੀਤੀ ਰਾਤ ਮੋਗਾ ਦੇ ਗਾਂਧੀ ਰੋਡ ਤੋਂ ਉਹ ਚਿੱਟਾ ਲੈ ਕੇ ਆਏ ਸਨ।
ਉਹ ਤੇ ਅਮਨਦੀਪ ਚਿੱਟੇ ਦਾ ਟੀਕਾ ਲਗਾ ਕੇ ਪਲਾਟ ਵਿੱਚ ਹੀ ਨਸ਼ੇ ਦੀ ਹਾਲਤ ਵਿੱਚ ਉਥੇ ਹੀ ਸੌਂ ਗਏ। ਉਸ ਨੇ ਅੱਗੇ ਦੱਸਿਆ ਕਿ ਜਦ ਸਵੇਰੇ ਨਸ਼ਾ ਉਤਰਿਆ ਤਾਂ ਉਸ ਨੇ ਦੇਖਿਆ ਕਿ ਅਮਨਦੀਪ ਨਾਲ ਪਿਆ ਹੋਇਆ ਹੈ। ਜਦ ਉਸ ਨੇ ਅਮਨਦੀਪ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਠਿਆ ਨਹੀਂ।
ਇਹ ਵੀ ਪੜ੍ਹੋ : Punjab News: ਪੰਜਾਬ ਸਰਕਾਰ ਦਾ 'ਮਿਸ਼ਨ ਰੁਜ਼ਗਾਰ'- CM ਮਾਨ ਨੇ 249 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ
ਇਸ ਦੀ ਸੂਚਨਾ ਉਸ ਨੇ ਪਿੰਡ ਜਾ ਕੇ ਦਿੱਤੀ। ਫਿਲਹਾਲ ਪਿੰਡ ਵਾਸੀਆਂ ਨੇ ਇਸ ਨੌਜਵਾਨ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪਰਿਵਾਰ ਦੇ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਕੁਝ ਸਮੇਂ ਲਈ ਮੋਗਾ ਬਰਨਾਲਾ ਹਾਈਵੇ ਉਤੇ ਲਾਸ਼ ਰੱਖ ਕੇ ਧਰਨਾ ਦਿੱਤਾ। ਪੁਲਿਸ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਉਨ੍ਹਾਂ ਨੇ ਧਰਨਾ ਚੁੱਕਿਆ। ਉਧਰ ਮੌਕੇ ਉਤੇ ਪਹੁੰਚੇ ਅਧਿਕਾਰੀਆਂ ਨੇ ਕਿਹਾ ਕਿ ਲਾਸ਼ ਨੂੰ ਮੋਗਾ ਦੇ ਸਿਵਲ ਹਸਪਤਾਲ ਭੇਜਿਆ ਜਾ ਰਿਹਾ ਹੈ ਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : Fazilka News: ਜਦੋਂ ਵਿਧਾਇਕ ਨਾਲ ਘੁੰਮ ਰਿਹਾ ਸੀ ਮੁਲਜ਼ਮ ਤਾਂ ਵਿਧਾਇਕ ਨੇ ਮੌਕੇ ’ਤੇ ਕੀਤਾ ਪੁਲਿਸ ਦੇ ਹਵਾਲੇ