Ferozepur News: ਫਿਰੋਜ਼ਪੁਰ ਦੇ ਨੌਜਵਾਨ ਦੀ ਬਹਿਰੀਨ `ਚ ਸੜਕ ਹਾਦਸੇ ਦੌਰਾਨ ਮੌਤ
Ferozepur News: ਫਿਰੋਜ਼ਪਰ ਦੇ ਪਿੰਡ ਕਮਾਲਾ ਬੋਦਲਾ ਦੇ ਇੱਕ ਨੌਜਵਾਨ ਦੀ ਬਹਿਰੀਨ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ।
Ferozepur News: ਫਿਰੋਜ਼ਪਰ ਦੇ ਪਿੰਡ ਕਮਾਲਾ ਬੋਦਲਾ ਦੇ ਇੱਕ ਨੌਜਵਾਨ ਦੀ ਬਹਿਰੀਨ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਮਿਲੀ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਕਮਾਲਾ ਬੋਦਲਾ ਦਾ ਰਹਿਣ ਵਾਲਾ ਮਨਜੀਤ ਸਿੰਘ ਪੁੱਤਰ ਕਰਤਾਰ ਸਿੰਘ ਉਮਰ ਕਰੀਬ 38 ਸਾਲ ਦੀ ਬਹਿਰੀਨ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ।
ਇਹ ਸੜਕ ਹਾਦਸਾ ਉਸ ਸਮੇਂ ਵਾਪਰਿਆ ਸੀ ਜਦੋਂ ਮਨਜੀਤ ਸਿੰਘ ਬਹਿਰੀਨ ਦੇ ਮੁਨਾਮਾ ਸਿਟੀ ਵਿੱਚ ਕੰਮ ਲਈ ਜਾ ਰਿਹਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਮਨਜੀਤ ਸਿੰਘ ਛੇ ਸਾਲ ਪਹਿਲਾਂ ਬਹਿਰੀਨ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਅਤੇ ਉਹ ਕੰਮ ਉਤੇ ਜਾ ਰਿਹਾ ਸੀ ਤਾਂ ਅਚਾਨਕ ਓਵਰ ਸਪੀਡ ਗੱਡੀ ਆਈ ਤੇ ਮਨਜੀਤ ਸਿੰਘ ਨੂੰ ਦਰੜ ਕੇ ਲੰਘ ਗਈ।
ਇਹ ਵੀ ਪੜ੍ਹੋ : Sidhu Moosewala Birthday: ਆਪਣੇ ਗੀਤਾਂ ਰਾਹੀਂ ਫੈਨਜ਼ ਦੇ ਦਿਲਾਂ 'ਚ ਜ਼ਿੰਦਾ ਹੈ ਮੂਸੇਵਾਲਾ! ਅੱਜ ਜਨਮ ਦਿਨ ਦੇ ਜਾਣੋ ਕੁਝ ਖਾਸ ਗੱਲਾਂ
ਇਸ ਦੌਰਾਨ ਮਨਜੀਤ ਸਿੰਘ ਦੀ ਮੌਤ ਹੋ ਗਈ। ਮਨਜੀਤ ਸਿੰਘ ਦੇ ਦੋ ਬੱਚੇ ਇੱਕ ਬੇਟਾ ਤੇ ਇੱਕ ਬੇਟੀ ਹਨ। ਜੋ ਪਿੰਡ ਕਮਾਲਾ ਬੋਦਲਾ ਵਿੱਚ ਹੀ ਰਹਿੰਦੇ ਹਨ। ਇਹ ਖਬਰ ਮਿਲਦੇ ਸਾਰ ਹੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਵੱਲੋਂ ਸਰਕਾਰ ਕੋਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਕੋਈ ਨਾ ਕੋਈ ਮਾਲੀ ਸਹਾਇਤਾ ਜ਼ਰੂਰ ਕੀਤੀ ਜਾਵੇ।
ਕਾਬਿਲੇਗੌਰ ਹੈ ਕਿ ਪਿਛਲੇ ਮਹੀਨੇ ਕੈਨੇਡਾ ਗਏ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕੰਧਵਾਲਾ ਹਾਜਰ ਖਾਂ ਦੇ ਰਹਿਣ ਵਾਲੇ ਨੌਜਵਾਨ ਦੀ ਮੌਤ ਹੋ ਗਈ ਸੀ। ਮ੍ਰਿਤਕ ਰਵਿੰਦਰ ਪਾਲ ਸਿੰਘ ਉਰਫ ਕਾਕਾ ਵਿਰਕ ਪਿਛਲੇ ਪੰਜ ਸਾਲਾਂ ਤੋਂ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿੱਚ ਰਹਿ ਰਿਹਾ ਸੀ। ਅੱਜ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਉਮਰ 29 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ।
ਉਹ 2019 ਵਿੱਚ ਟੋਰਾਂਟੋ ਗਿਆ ਸੀ ਅਤੇ ਬੀ.ਟੈਕ ਸਿਵਲ ਡਿਗਰੀ ਗ੍ਰੈਜੂਏਟ ਸੀ। ਉਸ ਦੇ ਪਿਤਾ ਦਰਸ਼ਨ ਸਿੰਘ ਪੰਜਾਬ ਪੁਲਿਸ ਵਿੱਚ ਸਬ-ਇੰਸਪੈਕਟਰ ਰਹਿ ਚੁੱਕੇ ਹਨ। ਜਿਨ੍ਹਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਕਾਕਾ ਵਿਰਕ ਆਪਣੀਆਂ ਦੋ ਭੈਣਾਂ ਅਤੇ ਇੱਕ ਭਰਾ ਨਾਲ ਪਰਿਵਾਰ ਵਿੱਚ ਛੋਟਾ ਸੀ। ਉਹ ਗੀਤ ਲਿਖਣ ਅਤੇ ਗਾਉਣ ਦਾ ਸ਼ੌਕੀਨ ਸੀ। ਉਸ ਨੇ ਕੈਨੇਡਾ ਜਾ ਕੇ ਆਪਣੇ ਦੋ ਗੀਤ 'ਨੋ ਮਨੀ' ਅਤੇ 'ਵਾਹ ਯੂ ਹੇਟ' ਦੇ ਸਿਰਲੇਖ ਹੇਠ ਕਾਕਾ ਵਿਰਕ ਦੇ ਯੂ-ਟਿਊਬ ਚੈਨਲ 'ਤੇ ਰਿਕਾਰਡ ਕਰਵਾਏ।
ਇਹ ਵੀ ਪੜ੍ਹੋ : Paddy Farming: ਕਿਸਾਨਾਂ ਲਈ ਖੁਸ਼ਖਬਰੀ! ਅੱਜ ਤੋਂ ਪੰਜਾਬ ਦੇ 6 ਜਿਲ੍ਹਿਆਂ 'ਚ ਝੋਨੇ ਦੀ ਲਵਾਈ ਸ਼ੁਰੂ