ਜ਼ੀ ਇੰਟਰਟੇਨਮੈਂਟ ਅਤੇ ਗਿਵ਼ ਇੰਡੀਆ ਦਾ ਖ਼ਾਸ ਉਪਰਾਲਾ `Born to Shine`
ਦੇਸ਼ ਭਰ ’ਚ ਕਲਾ ਦੇ ਖੇਤਰ ਨਾਲ ਜੁੜੇ 5,000 ਤੋਂ ਜ਼ਿਆਦਾ ਬੱਚੀਆਂ ਨੇ ਇਸ ਸਨਮਾਨ ਲਈ ਬਿਨੈ-ਪੱਤਰ ਭੇਜੇ ਸਨ। 5 ਦਿੱਗਜ਼ਾਂ ਦੀ ਇੱਕ ਖ਼ਾਸ ਜਿਊਰੀ ਨੇ ਅਲੱਗ-ਅਲੱਗ ਰਾਊਂਡਜ਼ ਤੋਂ ਬਾਅਦ ਇਨ੍ਹਾਂ ਤੋਂ ਆਖ਼ਰੀ 30 ਪ੍ਰਤਿਭਾਸ਼ਾਲੀ ਜੇਤੂ ਬੱਚੀਆਂ ਨੂੰ ਚੁਣਿਆ।
ਚੰਡੀਗੜ: ਐਤਵਾਰ ਨੂੰ ਮੁੰਬਈ ’ਚ ਜ਼ੀ ਇੰਟਰਟੇਨਮੈਂਟ ਅਤੇ ਗਿਵ਼ ਇੰਡੀਆ ਨੇ ਆਪਣੇ ਕਾਰਪੋਰੇਟ ਸੋਸ਼ਲ ਰਿਸਪਾਨਸਿਬਲਿਟੀ ਦੇ ਤਹਿਤ ਸ਼ੁਰੂ ਕੀਤੀ ਗਈ ਇਕ ਖ਼ਾਸ ਪਹਿਲ ਦੇ ਤਹਿਤ 'ਬੋਰਨ ਟੂ ਸ਼ਾਈਨ' ਦੇ 30 ਜੇਤੂਆਂ ਨੂੰ ਸਮਨਾਨਿਤ ਕੀਤਾ। ਦੇਸ਼ ਦੇ 8 ਸ਼ਹਿਰਾਂ ’ਚੋਂ ਚੁਣੇ ਗਏ 5 ਤੋਂ 15 ਸਾਲਾਂ ਦੀਆਂ ਇਨ੍ਹਾਂ ਬੱਚੀਆਂ ਨੂੰ 4 ਲੱਖ ਰੁਪਏ ਦੀ ਸਕਾਲਰਸ਼ਿਪ ਅਤੇ ਤੀਹ ਮਹੀਨਿਆਂ ਦੀ ਮੈਂਟਰਿੰਗ ਨਾਲ ਨਵਾਜ਼ਿਆ ਗਿਆ।
ਪਿਛਲੇ ਇੱਕ ਸਾਲ ’ਚ ਦੇਸ਼ ਭਰ ’ਚ ਕਲਾ ਦੇ ਖੇਤਰ ਨਾਲ ਜੁੜੇ 5,000 ਤੋਂ ਜ਼ਿਆਦਾ ਬੱਚੀਆਂ ਨੇ ਇਸ ਸਨਮਾਨ ਲਈ ਬਿਨੈ-ਪੱਤਰ ਭੇਜੇ ਸਨ। 5 ਦਿੱਗਜ਼ਾਂ ਦੀ ਇੱਕ ਖ਼ਾਸ ਜਿਊਰੀ ਨੇ ਅਲੱਗ-ਅਲੱਗ ਰਾਊਂਡਜ਼ ਤੋਂ ਬਾਅਦ ਇਨ੍ਹਾਂ ਤੋਂ ਆਖ਼ਰੀ 30 ਪ੍ਰਤਿਭਾਸ਼ਾਲੀ ਜੇਤੂ ਬੱਚੀਆਂ ਨੂੰ ਚੁਣਿਆ। ਇਸ ਖ਼ਾਸ ਜਿਊਰੀ ’ਚ ਜ਼ੀ ਇੰਟਰਟੇਨਮੈਂਟ ਇੰਟਰਪ੍ਰਾਈਜ਼ਿਜ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਪੁਨੀਤ ਗੋਇਂਕਾ ਸਮੇਤ ਜ਼ਰੀਨਾ ਸਕਰੂਵਾਲਾ, (ਮੈਨੇਜਿੰਗ ਟ੍ਰਸਟੀ ਐਂਡ ਡਾਇਰੈਕਟਰ ਸਵਦੇਸ਼ ਫਾਊਂਡੇਸ਼ਨ), ਡਾ. ਬਿੰਦੂ ਸੁਬਰਾਮਨਿਅਮ, (ਕੋ-ਫਾਊਂਡਰ CEO, ਸੁਬਰਾਮਨੀਅਮ ਅਕਾਦਮੀ ਆਫ਼ ਪਰਫ਼ਾਰਮਿੰਗ ਆਰਟਸ, (SaPa), ਸਮਾਰਾ ਮਹਿੰਦਰਾ, (ਫਾਊਂਡਰ, CEO, CARER), ਰੂਪਕ ਮਹਿਤਾ, (ਫਾਊਂਡਰ, ਬ੍ਰਹਮਨਾਦ ਕਲਚਰ ਸੋਸਾਇਟੀ) ਵਰਗੇ ਦਿਗੱਜ਼ ਸ਼ਾਮਲ ਸਨ।
ਗੌਰਤਲਬ ਹੈ ਕਿ ਦੇਸ਼ ’ਚ ਵਿਗਿਆਨ, ਗਣਿਤ ਅਤੇ ਖੇਡਾਂ ਦੇ ਖੇਤਰ ’ਚ ਪ੍ਰਤਿਭਾਸ਼ਾਲੀ ਬੱਚੀਆਂ ਨੂੰ ਉਤਸ਼ਾਹਿਤ ਕਰਨ ਲਈ ਕਈ ਸਕਾਰਲਸ਼ਿਪ ਪ੍ਰੋਗਰਾਮ ਹਨ, ਪਰ ਕਲਾ ਦੇ ਖੇਤਰ ’ਚ ਆਪਣਾ ਲੋਹਾ ਮੰਨਵਾ ਰਹੀਆਂ ਬੱਚੀਆਂ ਨੂੰ ਖੋਜ ਕੇ ਸਾਹਮਣੇ ਲਿਆਉਣਾ ਅਤੇ ਉਨ੍ਹਾਂ ਦੇ ਹੁਨਰ ਨੂੰ ਨਿਖਾਰਣ ਦੀ ਇਹ ਪਹਿਲ ਦੇਸ਼ ’ਚ ਆਪਣੀ ਤਰ੍ਹਾਂ ਦੀ ਨਵੀਂ ਅਤੇ ਪਹਿਲੀ ਪਹਿਲ ਕਦਮੀ ਹੈ।
ਇੱਕ ਪਾਸੇ ਜਿੱਥੇ ਅੱਜ ਵੀ ਸਾਡੇ ਦੇਸ਼ ਦੇ ਜ਼ਿਆਦਾਤਰ ਹਿੱਸਿਆ ’ਚ ਕੁੜੀਆਂ ਦੀ ਰੁਚੀ (Interest) ਖ਼ਾਸਤੌਰ ’ਤੇ ਕਲਾ ਦੇ ਖੇਤਰ ’ਚ ਉਨ੍ਹਾਂ ਦੀ ਦਿਲਚਸਪੀ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਅਜਿਹੇ ’ਚ 'ਬੋਰਨ ਟੂ ਸ਼ਾਈਨ' ਪ੍ਰੋਗਰਾਮ ਦੇ ਤਹਿਤ ਪ੍ਰਤਿਭਾਸ਼ਾਲੀ ਬੱਚੀਆਂ ਨੂੰ ਭੀੜ ’ਚੋਂ ਖੋਜ ਲਿਆਉਣ ਅਤੇ ਉਨ੍ਹਾਂ ਨੂੰ ਪ੍ਰੋਤਸ਼ਾਹਿਤ ਕਰ ਉਨ੍ਹਾਂ ਦੇ ਸੁਪਨਿਆਂ ਨੂੰ ਖੰਭ ਲਾਉਣ ਦੀ ਇੱਕ ਛੋਟੀ ਜਿਹੀ ਕੋਸ਼ਿਸ਼ ਇੱਕ ਵੱਡੇ ਅਤੇ ਨੇਕ ਅੰਜਾਮ ਤੱਕ ਨਿਸ਼ਚਿਤ ਰੂਪ ਨਾਲ ਪਹੁੰਚ ਸਕਦੀ ਹੈ। ਇਹ ਪਹਿਲ ਕਦਮੀ ਨਾਲ ਇਹ ਉਮੀਦ ਹੈ ਕਿ ਦੇਸ਼ ਦਾ ਯੁਵਾ ਭਵਿੱਖ ਦੇਸ਼ ਦਾ ਸੁਨਹਿਰਾ ਕੱਲ੍ਹ ਲਿਖਣ ਲਈ ਕਾਹਲਾ ਹੈ ਅਤੇ ਇਹ ਯਕੀਨਨ ਸਫ਼ਲਤਾ ਦੇ ਅਸਮਾਨ ਦੇ ਚਮਕਦੇ ਤਾਰੇ ਬਣਨਗੇ।