Zika Virus Case: ਪੁਣੇ `ਚ ਮਿਲਿਆ ਜ਼ੀਕਾ ਵਾਇਰਸ ਦਾ ਮਰੀਜ਼, ਲੋਕਾਂ `ਚ ਡਰ ਦਾ ਮਾਹੌਲ
Zika Virus Attack: ਪੁਣੇ `ਚ ਜ਼ੀਕਾ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਬਹੁਤ ਹੀ ਖਤਰਨਾਕ ਹੈ। ਅਸਲ ਵਿੱਚ ਜ਼ੀਕਾ ਵਾਇਰਸ ਮੂਲ ਰੂਪ ਵਿੱਚ ਮੱਛਰਾਂ ਰਾਹੀਂ ਫੈਲਦਾ ਹੈ। ਜਿਸ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਹੈ।
Zika Virus Case: ਕੋਰੋਨਾ ਵਾਇਰਸ ਦੇ ਖ਼ਤਰੇ ਤੋਂ ਬਾਅਦ ਹੁਣ ਮਹਾਰਾਸ਼ਟਰ ਦੇ ਪੁਣੇ ਸ਼ਹਿਰ ਤੋਂ ਬਹੁਤੀ ਹੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੁਣੇ 'ਚ ਜ਼ੀਕਾ ਵਾਇਰਸ ਦਾ ਕੇਸ ਵੇਖਣ ਨੂੰ ਮਿਲਿਆ ਹੈ ਜਿਸ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਹੈ। ਇੱਥੇ ਇੱਕ 67 ਸਾਲਾ ਵਿਅਕਤੀ ਵਿੱਚ ਯਿਕਾ ਵਾਇਰਸ ਦੇ ਲੱਛਣ ਪਾਏ ਗਏ ਹਨ। ਜ਼ੀਕਾ ਵਾਇਰਸ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹਲਚਲ ਮਚ ਗਈ ਹੈ। ਅਸਲ ਵਿੱਚ ਜ਼ੀਕਾ ਵਾਇਰਸ ਮੂਲ ਰੂਪ ਵਿੱਚ ਮੱਛਰਾਂ ਰਾਹੀਂ ਫੈਲਦਾ ਹੈ ਜਿਸ ਕਾਰਨ ਇਲਾਕੇ ਵਿੱਚ ਡਰ ਦਾ ਮਾਹੌਲ ਹੈ। ਦਰਅਸਲ ਸਰਦੀ ਸ਼ੁਰੂ ਹੋਣ ਦੇ ਨਾਲ ਹੀ ਸ਼ਹਿਰ ਵਿੱਚ ਮੱਛਰਾਂ ਦਾ ਕਹਿਰ ਵੀ ਵਧਦਾ ਜਾ ਰਿਹਾ ਹੈ। ਇਸ ਦੌਰਾਨ (Zika Virus Case) ਜ਼ੀਕਾ ਵਾਇਰਸ ਦੀ ਦਸਤਕ ਨੇ ਹਰ ਕਿਸੇ ਦੀ ਚਿੰਤਾ ਵਧਾ ਦਿੱਤੀ ਹੈ।
ਇੱਕ 67 ਸਾਲਾ ਵਿਅਕਤੀ ਨੂੰ 16 ਨਵੰਬਰ ਨੂੰ ਬੁਖਾਰ, ਖੰਘ ਅਤੇ ਸਰੀਰ ਵਿੱਚ ਦਰਦ ਕਾਰਨ ਪੁਣੇ ਸ਼ਹਿਰ ਦੇ ਜਹਾਂਗੀਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇਸ ਮਰੀਜ਼ ਦੀ ਜਾਂਚ ਤੋਂ ਬਾਅਦ ਜੋ ਰਿਪੋਰਟ ਆਈ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਰਿਪੋਰਟ 'ਚ ਜ਼ੀਕਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਹ ਰਿਪੋਰਟ 18 ਨਵੰਬਰ ਨੂੰ ਆਈ ਸੀ। ਇਸ ਤੋਂ ਬਾਅਦ ਇਸ ਰਿਪੋਰਟ ਦੇ ਆਧਾਰ 'ਤੇ ਮਰੀਜ਼ ਦੇ ਖੂਨ ਦੇ ਨਮੂਨੇ ਨੂੰ ਐਨਆਈਵੀ ਪੁਣੇ ਭੇਜ ਦਿੱਤਾ ਗਿਆ। ਇੱਥੋਂ 30 ਨਵੰਬਰ ਨੂੰ ਮਰੀਜ਼ ਵਿੱਚ ਜ਼ੀਕਾ ਵਾਇਰਸ ਦੀ ਮੌਜੂਦਗੀ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਯਾਨੀ NIV ਨੇ ਸਪੱਸ਼ਟ ਕੀਤਾ ਹੈ ਕਿ ਮਰੀਜ਼ ਜ਼ੀਕਾ ਵਾਇਰਸ ਦਾ ਸ਼ਿਕਾਰ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਦੀ ਨਾਪਾਕ ਹਰਕਤ; ਫਿਰ ਦਿਖਿਆ ਡਰੋਨ, 7.5 ਕਿਲੋ ਹੈਰੋਇਨ, ਪਿਸਤੌਲ-ਕਾਰਤੂਸ ਬਰਾਮਦ
ਮਰੀਜ਼ ਵਿਚ ਜ਼ੀਕਾ ਵਾਇਰਸ ਦੇ ਲੱਛਣ ਪਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਅਲਰਟ ਮੋਡ 'ਤੇ ਹੈ। ਪੁਣੇ ਨਗਰ ਨਿਗਮ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰ ਰਿਹਾ ਹੈ। ਇਸ ਸਬੰਧੀ ਮਰੀਜ਼ ਦੇ ਆਸ-ਪਾਸ ਦਾ ਸਰਵੇ ਵੀ ਕੀਤਾ ਜਾ ਰਿਹਾ ਹੈ, ਨਾਲ ਹੀ ਕੁਝ ਥਾਵਾਂ ਤੋਂ ਸੈਂਪਲ ਵੀ ਲਏ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਰੀਜ਼ ਦੇ ਸੰਪਰਕ 'ਚ ਆਏ ਲੋਕਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਫਿਲਹਾਲ ਇਹ ਰਾਹਤ ਦੀ ਗੱਲ ਹੈ ਕਿ ਅਜਿਹੇ ਲੱਛਣਾਂ ਦੀ ਪੁਸ਼ਟੀ ਕਿਸੇ ਹੋਰ ਵਿੱਚ ਨਹੀਂ ਹੋਈ ਹੈ। ਜ਼ੀਕਾ ਵਾਇਰਸ ਦੀ ਅਜਿਹਾ ਵਾਇਰਸ ਹੈ ਜੋ ਡੇਂਗੂ, ਚਿਕਨਗੁਨੀਆ ਵਰਗੇ ਮੱਛਰਾਂ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦਾ ਹੈ। ਖਾਸ ਗੱਲ ਇਹ ਹੈ ਕਿ ਜੇਕਰ ਇਹ ਸਮੱਸਿਆ ਗਰਭਵਤੀ ਔਰਤਾਂ 'ਚ ਹੁੰਦੀ ਹੈ ਤਾਂ ਇਸ ਦਾ ਅਸਰ ਅਣਜੰਮੇ ਬੱਚੇ 'ਤੇ ਵੀ ਪੈਂਦਾ ਹੈ।