School girl Kaun Banega Crorepati news: ਜ਼ੀਰਕਪੁਰ ਦੇ ਇੱਕ ਪ੍ਰਾਈਵੇਟ ਸਕੂਲ ਦੀ ਛੇਵੀਂ ਜਮਾਤ ਦੀ ਵਿਦਿਆਰਥਣ ਮਾਨਿਆ ਚਮੋਲੀ ਨੇ ਟੈਲੀਵਿਜ਼ਨ ਕੁਇਜ਼ ਸ਼ੋਅ "ਕੌਨ ਬਣੇਗਾ ਕਰੋੜਪਤੀ-ਜੂਨੀਅਰ" ਦੀ 'ਹੌਟ ਸੀਟ' ਵਿੱਚ ਥਾਂ ਬਣਾਉਣ ਦੇ ਨਾਲ-ਨਾਲ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਜਿੱਤੀ ਹੈ। ਵਰਤਮਾਨ ਵਿੱਚ, ਇਸ ਪੁਰਸਕਾਰ ਵਿੱਚ 25 ਲੱਖ ਅੰਕ ਹਨ, ਜੋ ਪੈਸੇ ਵਿੱਚ ਬਦਲੇ ਜਾਣਗੇ ਅਤੇ ਜਦੋਂ ਉਹ 18 ਸਾਲ ਦੀ ਹੋ ਜਾਵੇਗੀ ਤਾਂ ਉਸਨੂੰ ਦਿੱਤੇ ਜਾਣਗੇ।


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਮਾਨਿਆ ਨੇ ਪਹਿਲਾਂ ਹੀ ਜੀਕੇ ਓਲੰਪੀਆਡ ਵਿੱਚ ਸੋਨ ਤਗਮਾ ਅਤੇ ਅੰਤਰ-ਸਕੂਲ ਘੋਸ਼ਣਾ ਮੁਕਾਬਲੇ ਵਿੱਚ ਪਹਿਲਾ ਇਨਾਮ ਜਿੱਤ ਚੁੱਕੀ ਹੈ, ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਮਾਨਿਆ ਨੇ ਕਿਹਾ ਕਿ ਉਸ ਨੂੰ ਕੇਬੀਸੀ (Kaun Banega Crorepati) ਵਿੱਚ ਬਹੁਤ ਵਧੀਆ ਅਨੁਭਵ ਰਿਹਾ ਹੈ। ਉਸ ਨੇ ਅੱਗੇ ਕਿਹਾ ਕਿ  AB ਸਰ (ਅਮਿਤਾਭ ਬੱਚਨ) ਇੱਕ ਡਾਊਨ ਟੂ ਅਰਥ ਵਿਅਕਤੀ ਹਨ।


ਇਹ ਵੀ ਪੜ੍ਹੋ: ਮਾਨਸਾ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ 'ਜਾਂਦੀ ਵਾਰ' 'ਤੇ ਲਗਾਈ ਰੋਕ 


ਮਾਨਿਆ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵਿੱਚ ਵੀ ਅੱਗੇ ਹੈ। ਮਾਨਿਆ ਪੜਾਈ ਦੇ ਨਾਲ ਜਿਵੇ ਕਿ ਉਹ ਗਾਉਂਦੀ ਵੀ ਹੈ ਅਤੇ ਡਾਂਸ ਦੀ ਵੀ ਸ਼ੌਕੀਨ ਹੈ। ਆਪਣੇ ਸ਼ੌਕ ਨੂੰ ਸਾਂਝਾ ਕਰਦੇ ਹੋਏ ਮਾਨਿਆ ਨੇ ਕਿਹਾ ਕਿ ਉਸਨੂੰ ਅਖਬਾਰਾਂ, ਕਿਤਾਬਾਂ ਪੜ੍ਹਨਾ ਅਤੇ ਬੈਡਮਿੰਟਨ ਖੇਡਣਾ ਪਸੰਦ ਹੈ।  ਮਾਨਿਆ ਨੇ ਦੱਸਿਆ ਕਿ ਸ਼ੋਅ ( Kaun Banega Crorepati) ਦੇ ਵਿਚਕਾਰ ਬ੍ਰੇਕ ਦੌਰਾਨ ਉਹ ਦਰਸ਼ਕਾਂ ਨੂੰ ਮਿਲੀ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਕਲਿੱਕ ਕੀਤੀਆਂ। ਅਮਿਤਾਭ ਬੱਚਨ ਹੌਟ ਸੀਟ 'ਤੇ ਬੈਠੇ ਵਿਅਕਤੀ ਨੂੰ ਇੰਨਾ ਆਰਾਮਦਾਇਕ ਬਣਾ ਦਿੰਦੇ ਹਨ ਕਿ ਉਸ ਨੂੰ ਲੱਗਦਾ ਹੈ ਕਿ ਉਸ ਦੇ ਸਾਹਮਣੇ ਸਿਰਫ ਉਸ ਦੇ ਰਿਸ਼ਤੇਦਾਰ ਹੀ ਬੈਠੇ ਹਨ। 


ਦੂਜੇ ਪਾਸੇ ਮਾਨਿਆ ਦਾ ਕਹਿਣਾ ਹੈ ਕਿ ਉਹ ਅਤੇ ਅਮਿਤਾਭ ਬੱਚਨ ਦੋਵੇਂ ਕੁੱਤਿਆਂ ਦੇ ਬਹੁਤ ਸ਼ੌਕੀਨ ਹਨ।  ਮਾਨਿਆ ਆਰਮੀ ਅਫਸਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਸਾਲ 2017 'ਚ ਮਾਨਿਆ ਦੀ ਮਾਂ ਅਰਚਨਾ ਚਮੋਲੀ ਨੇ ਵੀ ਕੌਨ ਬਣੇਗਾ ਕਰੋੜਪਤੀ ਲਈ ਕੁਆਲੀਫਾਈ ਕੀਤਾ ਸੀ ਪਰ ਹੌਟ ਸੀਟ 'ਤੇ ਨਹੀਂ ਪਹੁੰਚ ਸਕੀ ਸੀ।