Zirakpur News/ਕੁਲਦੀਪ ਸਿੰਘ: ਬਲਟਾਣਾ ਦੇ ਬਧਵਾ ਨਗਰ ਇਲਾਕੇ ਦੀ ਹਰਕ੍ਰਿਸ਼ਨ ਐਨਕਲੇਵ ਸੁਸਾਇਟੀ ਵਿੱਚ ਇੱਕ ਸੀਆਰਪੀਐਫ ਜਵਾਨ ਨੇ ਆਪਣੀ ਸਾਲੀ ਦੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ 42 ਸਾਲਾ ਗੁਲਾਬ ਸਿੰਘ ਵਾਸੀ ਮੱਧ ਪ੍ਰਦੇਸ਼ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤਾ ਅਤੇ ਇਸ ਸਬੰਧੀ ਮ੍ਰਿਤਕ ਦੀ ਪਤਨੀ ਅਤੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੂੰ ਉਸ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। 


COMMERCIAL BREAK
SCROLL TO CONTINUE READING

ਪੁਲਿਸ ਅਨੁਸਾਰ ਗੁਲਾਬ ਸਿੰਘ ਦੀ ਡਿਊਟੀ ਹੱਲੋਮਾਜਰਾ ਚੰਡੀਗੜ੍ਹ ਵਿੱਚ ਸੀ ਅਤੇ ਉਹ ਬੀਤੀ ਰਾਤ ਬਲਟਾਣਾ ਇਲਾਕੇ ਵਿੱਚ ਰਹਿੰਦੇ ਆਪਣੇ ਸਾਲੇ ਅਤੇ ਸਾਲੀ ਕੋਲ ਰਹਿਣ ਲਈ ਆਇਆ ਸੀ। ਕੁਝ ਦਿਨ ਪਹਿਲਾਂ ਗੁਲਾਬ ਸਿੰਘ ਦੀ ਪਤਨੀ ਵੀ ਉੱਥੇ ਰਹਿਣ ਲਈ ਆਈ ਸੀ ਅਤੇ ਵਾਪਸ ਆਪਣੇ ਘਰ ਆ ਗਈ ਸੀ।


ਇਹ ਵੀ ਪੜ੍ਹੋ: Bathinda Shop Fire: ਬਠਿੰਡਾ 'ਚ 3 ਮੰਜ਼ਿਲਾ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਰੁਪਏ ਦਾ ਇਲੈਕਟ੍ਰਿਕ ਸਮਾਨ ਸੜ ਕੇ ਸਵਾਹ
 


ਪੁਲਿਸ ਅਨੁਸਾਰ ਗੁਲਾਬ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਜਿਸ ਕਾਰਨ ਸੀਆਰਪੀਐਫ ਨੇ ਉਸ ਨੂੰ ਅਨਫਿੱਟ ਬਣਾ ਕੇ ਮੈਡੀਕਲ ਸ਼੍ਰੇਣੀ ਵਿੱਚ ਪਾ ਦਿੱਤਾ ਸੀ। ਗੁਲਾਬ ਸਿੰਘ ਵੀਰਵਾਰ ਰਾਤ ਨੂੰ ਆਪਣੀ ਸਾਲਾ ਅਤੇ ਸਾਲੀ ਦੇ ਘਰ ਆਇਆ ਹੋਇਆ ਸੀ।


ਉਹ ਰਾਤ ਨੂੰ ਸੌਣ ਲਈ ਚੌਥੀ ਮੰਜ਼ਿਲ 'ਤੇ ਬਣੇ ਕਮਰੇ 'ਚ ਗਿਆ ਸੀ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਸੀ। ਜਦੋਂ ਸਵੇਰੇ ਗੁਲਾਬ ਸਿੰਘ ਨੇ ਤਾਲਾ ਨਾ ਖੋਲ੍ਹਿਆ ਤਾਂ ਉਸ ਦੇ ਜੀਜਾ ਨੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਪੁਲੀਸ ਮੌਕੇ ’ਤੇ ਪੁੱਜੀ ਅਤੇ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋ ਗਿਆ। ਗੁਲਾਬ ਸਿੰਘ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਜਿਸ ਨੂੰ ਕੱਢ ਕੇ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।


ਇਹ ਵੀ ਪੜ੍ਹੋ: Farmers protest At Chandigarh: ਕਿਸਾਨ ਜਥੇਬੰਦੀਆਂ ਵੱਲੋਂ 1 ਤੋਂ 5 ਸਤੰਬਰ ਤੱਕ ਚੰਡੀਗੜ੍ਹ ਵਿਖੇ ਲਗਾਇਆ ਜਾ ਰਿਹਾ ਹੈ ਵੱਡਾ ਮੋਰਚਾ