Zirakpur News: ਉਧਾਰ ਨਾ ਮੋੜਨ `ਤੇ ਨੌਜਵਾਨਾਂ ਨੇ ਦੁਕਾਨਦਾਰ `ਤੇ ਕੀਤਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Zirakpur News: ਜ਼ੀਰਕਪੁਰ ਦੇ ਪਿੰਡ ਬਲਟਾਣਾ ਦੇ ਸਦਾਸ਼ਿਵ ਐਨਕਲੇਵ ਵਿੱਚ ਮੰਗਲਵਾਰ ਰਾਤ ਕਰੀਬ 8 ਵਜੇ ਰੋਹਿਤ ਨਾਂ ਦਾ ਨੌਜਵਾਨ ਫੁਟਵੇਅਰ ਦੇ ਦੁਕਾਨਦਾਰ ਪ੍ਰਿੰਸ ਤੋਂ 3000 ਰੁਪਏ ਦਾ ਕਰਜ਼ਾ ਮੰਗਣ ਆਇਆ, ਜਦੋਂ ਪ੍ਰਿੰਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਦੁਕਾਨਦਾਰ ਨੇ ਚਾਬੀਆਂ ਲੈ ਲਈਆਂ।
Zirakpur News/ ਕੁਲਦੀਪ ਸਿੰਘ: ਜ਼ੀਰਕਪੁਰ ਦੇ ਬਲਟਾਣਾ ਮੇਨ ਬਜ਼ਾਰ ਇਲਾਕੇ ਵਿੱਚ ਅੱਜ ਦੇਰ ਸ਼ਾਮ ਇੱਕ ਦੁਕਾਨਦਾਰ ਵੱਲੋਂ ਪੈਸੇ ਨਾ ਦੇਣ ਕਾਰਨ ਗੁੱਸੇ ਵਿੱਚ ਆਏ ਇੱਕ ਨੌਜਵਾਨ ਨੇ ਆਪਣੇ ਦੋ ਹੋਰ ਸਾਥੀਆਂ ਨਾਲ ਮਿਲ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਹਮਲਾਵਰ ਨੇ ਦੁਕਾਨਦਾਰ ਦੀ ਕਾਰ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਅਤੇ ਫਿਰ ਦੁਕਾਨਦਾਰ ਪ੍ਰਿੰਸ, ਉਸ ਦੀ ਮਾਂ ਅਨੀਤਾ ਅਤੇ ਭੈਣ ਸਾਕਸ਼ੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਖੁਸ਼ਕਿਸਮਤੀ ਇਹ ਰਹੀ ਕਿ ਇਸ ਦੌਰਾਨ ਉਹ ਵਾਲ-ਵਾਲ ਬਚ ਗਿਆ ਪਰ ਮਹਿਲਾ ਦੁਕਾਨਦਾਰ ਅਨੀਤਾ ਦੇ ਹੱਥਾਂ ਅਤੇ ਲੱਤਾਂ 'ਤੇ ਤੇਜ਼ਧਾਰ ਹਥਿਆਰ ਲੱਗਣ ਕਾਰਨ ਉਹ ਜ਼ਖਮੀ ਹੋ ਗਈ।
ਫੁਟਵੇਅਰ ਦੀ ਦੁਕਾਨ ਚਲਾਉਂਦੈ
ਦਰਅਸਲ ਇਹ ਵਾਰਦਾਤ ਜ਼ੀਰਕਪੁਰ ਦੇ ਪਿੰਡ ਬਲਟਾਣਾ ਦੇ ਸਦਾਸ਼ਿਵ ਐਨਕਲੇਵ ਦੀ ਹੈ। ਘਟਨਾ ਦੀ ਸੂਚਨਾ ਬਲਟਾਣਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਿੰਸ ਸਦਾਸ਼ਿਵ ਐਨਕਲੇਵ ਵਿੱਚ ਦੁਕਾਨ ਨੰਬਰ ਤਿੰਨ ਵਿੱਚ ਫੁਟਵੇਅਰ ਦੀ ਦੁਕਾਨ ਚਲਾਉਂਦਾ ਹੈ। ਫਿਲਹਾਲ ਸਥਾਨਕ ਪੁਲfਸ ਹਮਲਾਵਰਾਂ ਦੀ ਜਾਂਚ 'ਚ ਜੁਟੀ ਹੋਈ ਹੈ।
ਇਹ ਵੀ ਪੜ੍ਹੋ: Kisan Andolan: ਅੱਜ ਕੁਰੂਕਸ਼ੇਤਰ 'ਚ ਅਸਤੀ ਕਲਸ਼ ਯਾਤਰਾ ਦੀ ਐਂਟਰੀ, ਕਿਹਾ-'ਹੱਲ ਨਾ ਨਿਕਲਣ ਤੱਕ ਸਰਹੱਦਾਂ 'ਤੇ ਡਟੇ ਰਹਾਂਗੇ'
ਜਾਣੋ ਪੂਰਾ ਮਾਮਲਾ
ਦੁਕਾਨ ਮਾਲਕ ਪ੍ਰਿੰਸ ਨੇ ਦੱਸਿਆ ਕਿ ਉਸ ਦਾ ਇੱਕ ਜਾਣਕਾਰ ਰੋਹਿਤ ਕੁਮਾਰ ਉਸ ਤੋਂ 2000 ਰੁਪਏ ਉਧਾਰ ਲੈਣ ਆਇਆ ਸੀ। ਜਦੋਂ ਉਸਨੇ ਪੈਸੇ ਉਧਾਰ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਰੋਹਿਤ ਆਪਣੀ ਫੋਰਡ ਫਿਏਸਟਾ ਕਾਰ ਦੀਆਂ ਚਾਬੀਆਂ ਲੈ ਕੇ ਫਰਾਰ ਹੋ ਗਿਆ। ਪ੍ਰਿੰਸ ਨੇ ਦੱਸਿਆ ਕਿ ਕੁਝ ਸਮੇਂ ਬਾਅਦ ਰੋਹਿਤ ਆਪਣੇ ਦੋ ਹੋਰ ਸਾਥੀਆਂ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਇਆ। ਜਿਸ ਦੇ ਹੱਥ ਵਿੱਚ ਗੰਡਾਸੀ ਸੀ। ਉਸ ਨੇ ਦੋਸ਼ ਲਾਇਆ ਕਿ ਜਿਵੇਂ ਹੀ ਹਮਲਾਵਰ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਉਸ ਦੀ ਕਾਰ ਦੇ ਸਾਰੇ ਸ਼ੀਸ਼ੇ ਤੋੜ ਦਿੱਤੇ ਅਤੇ ਦੁਕਾਨ 'ਤੇ ਬੈਠੀ ਉਸ ਦੀ ਮਾਂ ਅਨੀਤਾ ਅਤੇ ਭੈਣ ਸਾਕਸ਼ੀ ਸਮੇਤ ਉਸ 'ਤੇ ਹਮਲਾ ਕਰ ਦਿੱਤਾ।
ਦੁਕਾਨਦਾਰਾਂ ਵਿੱਚ ਰੋਸ
ਉਸ ਨੇ ਦੱਸਿਆ ਕਿ ਉਸ ਦੀ ਮਾਂ ਅਨੀਤਾ ਦੇ ਹੱਥ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਹੋਣ ਕਾਰਨ ਜ਼ਖਮੀ ਹੋ ਗਿਆ ਹੈ। ਜ਼ੀਰਕਪੁਰ ਦੇ ਮੁੱਖ ਬਾਜ਼ਾਰ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਵਾਪਰੀ ਅਜਿਹੀ ਘਟਨਾ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਦੁਕਾਨਦਾਰਾਂ ਦਾ ਕਹਿਣਾ ਹੈ ਕਿ ਬਲਟਾਣਾ ਇਲਾਕਾ ਪੰਚਕੂਲਾ ਅਤੇ ਚੰਡੀਗੜ੍ਹ ਦੀ ਸਰਹੱਦ 'ਤੇ ਸਥਿਤ ਹੋਣ ਕਾਰਨ ਸਮਾਜ ਵਿਰੋਧੀ ਅਨਸਰ ਕੋਈ ਵੀ ਵਾਰਦਾਤ ਕਰਨ ਤੋਂ ਬਾਅਦ ਪੰਚਕੂਲਾ ਜਾਂ ਚੰਡੀਗੜ੍ਹ ਵੱਲ ਭੱਜ ਜਾਂਦੇ ਹਨ। ਉਨ੍ਹਾਂ ਮੰਗ ਕੀਤੀ ਕਿ ਬਲਟਾਣਾ ਪੰਚਕੂਲਾ ਅਤੇ ਬਲਟਾਣਾ ਚੰਡੀਗੜ੍ਹ ਹਰਮਿਲਾਪ ਨਗਰ ਫਾਟਕ ’ਤੇ ਸ਼ਾਮ ਸਮੇਂ ਪੁਲੀਸ ਨਾਕਾਬੰਦੀ ਕੀਤੀ ਜਾਵੇ, ਤਾਂ ਜੋ ਕੋਈ ਵੀ ਵਾਰਦਾਤ ਕਰਨ ਤੋਂ ਬਾਅਦ ਫਰਾਰ ਹੋਣ ਵਾਲੇ ਵਿਅਕਤੀਆਂ ਨੂੰ ਕਾਬੂ ਕੀਤਾ ਜਾ ਸਕੇ।
ਮਾਮਲੇ ਸਬੰਧੀ ਬਲਟਾਣਾ ਚੌਕੀ ਦੇ ਇੰਚਾਰਜ ਅਜੇ ਕੁਮਾਰ ਨੇ ਦੱਸਿਆ ਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਮਲੇ ਦੀ ਘਟਨਾ ਬਾਜ਼ਾਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਅਤੇ ਪੁਲੀਸ ਜਲਦੀ ਹੀ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।
ਇਹ ਵੀ ਪੜ੍ਹੋ: Loksabha Election 2024: ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਨੋਟੀਫਿਕੇਸ਼ਨ ਕੀਤਾ ਜਾਰੀ