Zirakpur News: ਜ਼ੀਰਕਪੁਰ ਚ ਕੁੜੀ ਨੂੰ ਲਿਫ਼ਟ ਦੇਣਾ ਪਿਆ ਮਹਿੰਗਾ! ਹੋਇਆ ਅਜਿਹਾ...ਜਾਣੋ ਪੂਰਾ ਮਾਮਲਾ
Zirakpur News: ਜ਼ੀਰਕਪੁਰ ਚ ਕੁੜੀ ਨੂੰ ਇੱਕ ਨੌਜਵਾਨ ਵੱਲੋਂ ਲਿਫ਼ਟ ਦੇਣਾ ਮਹਿੰਗਾ ਪੈ ਗਿਆ ਹੈ। ਜਾਣੋ ਪੂਰਾ ਮਾਮਲਾ
Zirakpur News: ਅੱਜ ਕੱਲ੍ਹ ਕਿਸੇ ਦਾ ਭਲਾ ਕਰਨਾ ਕਿੰਨਾ ਕੁ ਮਹਿੰਗਾ ਪੈਂਦਾ ਹੈ ਉਹ ਇਸ ਖ਼ਬਰ ਤੋਂ ਸਾਫ ਦਿਖਦਾ ਹੈ। ਇਦਾਂ ਹੀ ਇੱਕ ਲੜਕੀ ਨੂੰ ਇੱਕ ਨੌਜਵਾਨ ਨੇ ਲਿਫਟ ਦਿੱਤੀ ਤੇ ਅੱਗੇ ਜਾ ਕੇ ਉਹਦੇ ਸਾਥੀਆਂ ਵੱਲੋਂ ਉਸ ਨਾਲ ਹੀ ਲੁੱਟ ਖੋਹ ਦਾ ਮਾਮਲਾ ਜ਼ੀਰਕਪੁਰ ਪੁਲਿਸ ਵੱਲੋਂ ਸਾਹਮਣੇ ਆਇਆ ਹੈ।ਦੱਸ ਦਈਏ ਕਿ ਰਾਜਕੁਮਾਰ ਨਾਮ ਦਾ ਸ਼ਖਸ ਜੋ ਕਿ ਟ੍ਰਿਬਿਊਨ ਚੰਡੀਗੜ੍ਹ ਵਿੱਚ ਨੌਕਰੀ ਕਰਦਾ ਅਤੇ ਆਪਣੇ ਘਰ ਪੀਰ ਮੁਛੱਲਾ ਜਾ ਰਿਹਾ ਸੀ।
ਇਸ ਦੌਰਾਨ ਰਸਤੇ ਵਿੱਚ ਜਦ ਲੜਕੀ ਨੇ ਉਸ ਤੋਂ ਲਿਫਟ ਮੰਗੀ ਤਾਂ ਕਾਰ ਸਵਾਰ ਵਿਅਕਤੀ ਉਸ ਲੜਕੀ ਉੱਤੇ ਤਰਸ ਕਰਦਿਆਂ ਹੋਇਆਂ ਕਾਰ ਵਿੱਚ ਬਿਠਾ ਕੇ ਜਦ ਉਹਨੂੰ ਪਟਿਆਲਾ ਰੋਡ ਵੱਲ ਛੱਡਣ ਜਾਂਦਾ ਹੈ ਤਾਂ ਉਥੇ ਮੌਜੂਦ ਪਹਿਲੇ ਹੀ ਲੜਕੀ ਦੇ ਤਿੰਨ ਸਾਥੀਆਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸਦੀ ਚੇਨ ਤੇ 12000 ਕੈਸ਼ ਖੋਹ ਕੇ ਅਤੇ ਫੋਨ ਦਾ ਕੋਡ ਪੁੱਛ ਕੇ ਗੂਗਲ ਪੇ ਰਾਹੀਂ 20000 ਆਪਣੇ ਅਕਾਊਂਟ ਵਿੱਚ ਟਰਾਂਸਫਰ ਕਰਕੇ ਚਾਕੂ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਜਦੋਂ ਚਾਕੂ ਚੀਚੀ ਉਗਲੀ ਉੱਤੇ ਲੱਗਿਆ ਤਾਂ ਸ਼ੋਰ ਪਾਉਣ ਤੇ ਉਹ ਮੋਟਰਸਾਈਕਲ ਬੁਲਟ ਉੱਤੇ ਬੈਠ ਕੇ ਭੱਜ ਗਏ। ਮੋਟਰਸਾਈਕਲ ਬੁੱਲਟ ਦਾ ਨੰਬਰ CH 01BZ 8064 ਦੇਖ ਲਿਖ ਲਿਆ ਸੀ। ਫਿਰ ਕਿਸੇ ਰਾਹਗੀਰ ਦੀ ਮਦਦ ਦੇ ਨਾਲ ਮੈਂ ਆਪਣੇ ਫੋਨ ਕਰਕੇ ਆਪਣੇ ਨਾਲ ਹੋਈ ਠੱਗੀ ਦਾ ਮਾਮਲਾ ਘਰ ਵਾਲਿਆਂ ਨੂੰ ਦੱਸਿਆ ਰਿਸ਼ਤੇਦਾਰਾਂ ਨੇ ਮੈਨੂੰ ਇਲਾਜ ਕਰਾਉਣ ਲਈ ਢਕੋਲੀ ਦੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ।
ਲੇਕਿਨ ਜਦੋਂ ਪੁਲਿਸ ਵਿੱਚ ਇਸ ਮਾਮਲੇ ਸਬੰਧੀ ਸ਼ਿਕਾਇਤ ਕਰਤਾ ਨੇ ਸ਼ਿਕਾਇਤ ਦਿੱਤੀ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਜਿਸ ਐਡਰੈਸ ਫੋਨ ਉੱਤੇ 20000 ਦੀ ਟਰਾਂਜੈਕਸ਼ਨ ਕੀਤੀ ਗਈ ਸੀ ਉਸ ਤੇ ਉੱਤੇ ਮੋਬਾਈਲ ਟਰੈਕ ਤੋਂ ਪੁਲਿਸ ਨੇ ਨਾਮਾਲੂਮ ਦੇ ਖਿਲਾਫ਼ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਕੁਝ ਹੀ ਘੰਟਿਆਂ ਵਿੱਚ ਲੜਕੀ ਤੇ ਉਸਦੇ ਨਾਲ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਇੱਕ ਦੋਸ਼ੀ ਦੀ ਭਾਲ ਅਜੇ ਲਗਾਤਾਰ ਜਾਰੀ ਹੈ।
ਜਾਂਚ ਅਧਿਕਾਰੀ ਰਵਿੰਦਰ ਕੁਮਾਰ ਵੱਲੋਂ ਲੜਕੀ ਦਾ ਨਾਮ ਕਿਰਨ ਵਾਸੀ ਮਨੀਮਾਜਰਾ,ਵਿਕਾਸ ਰਾਵਤ ਅਤੇ ਆਸ਼ੀਸ਼ ਨਿਵਾਸੀ ਜ਼ੀਰਕਪੁਰ ਚੌਥਾ ਲੜਕਾ ਰਾਏਪੁਰ ਖੁਰਦ ਦਾ ਕੁਲਦੀਪ ਉਸ ਦੀ ਗ੍ਰਿਫਤਾਰੀ ਲਈ ਭਾਲ ਲਗਾਤਾਰ ਜਾਰੀ ਹੈ। ਇਥੇ ਇਹ ਗੱਲ ਦੱਸਣ ਯੋਗ ਹੈ ਕਿ ਆਸ਼ੀਸ਼ ਤੇ ਪਹਿਲਾਂ ਵੀ ਇੱਕ ਪਰਚਾ ਚੱਲ ਰਿਹਾ ਹੈ ਤੇ ਇਹ ਸਾਰੇ ਨਸ਼ੇ ਦੇ ਆਦੀ ਵੀ ਦੱਸੇ ਜਾ ਰਹੇ ਪੁਲਿਸ ਵੱਲੋਂ ਇਹਨਾਂ ਉੱਤੇ ਬੀਐਨਐਸ ਦੀ ਧਾਰਾ 307, 115/2,51/3 ਤੇ 3/5 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਹੈ ਤੇ ਇਹਨਾਂ ਕੋਲੋਂ ਪੁੱਛਗਿੱਛ ਲਗਾਤਾਰ ਜਾਰੀ ਹੈ।