Radhe Maa in Golden temple: ਖੁਦ ਨੂੰ ਦੁਰਗਾ ਮਾਤਾ ਦਾ ਅਵਤਾਰ ਦੱਸਣ ਵਾਲੀ ਰਾਧੇ ਮਾਂ ਆਪਣੇ ਪਰਿਵਾਰ ਸਮੇਤ ਗੁਰੂ ਨਗਰੀ ਅੰਮ੍ਰਿਤਸਰ ਪੁੱਜੀ। ਇਥੇ ਉਹ ਧਾਰਮਿਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ। ਅੰਮ੍ਰਿਤਸਰ ਦੇ ਦੌਰੇ ਦੌਰਾਨ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਜਿੱਥੇ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਰਾਧੇ ਮਾਂ ਪੂਰੀ ਮਰਿਆਦਾ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਸ਼ਰਧਾਲੂਆਂ ਨੇ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦੇ ਇਤਿਹਾਸ ਤੇ ਮਾਨਵਤਾ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਲੰਗਰ ਹਾਲ ਵਿੱਚ ਪੰਗਤੀ ਵਿੱਚ ਬੈਠ ਕੇ ਲੰਗਰ ਵੀ ਛਕਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਰਾਧੇ ਮਾਂ ਨਾਲ ਉਨ੍ਹਾਂ ਦੇ ਸ਼ਰਧਾਲੂ ਵੀ ਮੌਜੂਦ ਸਨ।


COMMERCIAL BREAK
SCROLL TO CONTINUE READING

ਕਰੀਬ ਅੱਧਾ ਘੰਟਾ ਰਾਧੇ ਮਾਂ ਨੇ ਗੁਰੂਘਰ ਵਿੱਚ ਕੀਰਤਨ ਸਰਵਣ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਰਾਧੇ ਮਾਂ ਅੰਮ੍ਰਿਤਸਰ ਦੌਰੇ ਦੌਰਾਨ ਕਈ ਧਾਰਮਿਕ ਪ੍ਰੋਗਰਾਮਾਂ 'ਚ ਹਿੱਸਾ ਲਵੇਗੀ। ਰਾਧੇ ਮਾਂ ਦੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਰਾਧੇ ਮਾਂ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਧਾਰਮਿਕ ਸਥਾਨਾਂ ਉਤੇ ਨਤਮਸਤਕ ਹੋਣਗੇ। ਸ਼ਹਿਰ ਵਿੱਚ ਧਾਰਮਿਕ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਜਿਸ ਵਿੱਚ ਸ਼ਮੂਲੀਅਤ ਕਰਨ ਲਈ ਵਿਸ਼ੇਸ਼ ਤੌਰ 'ਤੇ ਪੁੱਜੇ ਹਨ। 


ਇਹ ਵੀ ਪੜ੍ਹੋ : Atiq Ahmad Murder News: ਅਤੀਕ-ਅਸ਼ਰਫ ਨੂੰ ਮਾਰਨ ਵਾਲੇ ਹਮਲਾਵਰ ਦੇ ਪਿਤਾ ਦਾ ਬਿਆਨ ਆਇਆ ਸਾਹਮਣੇ, ਕਹੀ ਇਹ ਵੱਡੀ ਗੱਲ


ਰਾਧੇ ਮਾਂ ਇੱਕ ਅਧਿਆਤਮਿਕ ਨੇਤਾ ਹੈ ਜੋ ਆਪਣੇ ਆਪ ਨੂੰ ਦੇਵੀ ਮਾਂ ਦਾ ਰੂਪ ਦੱਸਦੀ ਹੈ। ਰਾਧੇ ਮਾਂ ਦਾ ਅਸਲੀ ਨਾਂ ਸੁਖਵਿੰਦਰ ਕੌਰ ਹੈ। ਰਾਧੇ ਮਾਂ ਦਾ ਜਨਮ 4 ਅਪ੍ਰੈਲ 1965 ਨੂੰ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਦੋਰਾਂਗਲਾ 'ਚ ਹੋਇਆ ਸੀ। ਉਸ ਨੇ 9ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ। ਮਹਿਜ਼ 17 ਸਾਲ ਦੀ ਉਮਰ ਵਿੱਚ ਉਸ ਦਾ ਵਿਆਹ ਮੁਕੇਰੀਆ ਦੇ ਮਨਮੋਹਨ ਸਿੰਘ ਨਾਲ ਹੋਇਆ। ਵਿਆਹ ਤੋਂ ਬਾਅਦ ਸੁਖਵਿੰਦਰ ਕੌਰ ਦਾ ਪਤੀ ਕਤਰ ਵਿੱਚ ਕੰਮ ਲਈ ਚਲਾ ਗਿਆ। ਇਸ ਮਗਰੋਂ ਉਹ ਧਰਮ ਦੇ ਰਸਤੇ ਤੁਰ ਪਈ।


ਇਹ ਵੀ ਪੜ੍ਹੋ : Punjab Weather Update: ਗਰਮੀ ਤੋਂ ਪਰੇਸ਼ਾਨ ਪੰਜਾਬੀਆਂ ਲਈ ਰਾਹਤ ਭਰੀ ਖ਼ਬਰ, ਇਸ ਦਿਨ ਪਵੇਗਾ ਮੀਂਹ !