Ammy Virk and Ranjit Bawa News: ਅੰਮ੍ਰਿਤਪਾਲ ਸਿੰਘ ਦੀ ਹਮਾਇਤ ਦੀਆਂ ਅਫ਼ਵਾਹਾਂ `ਤੇ ਇਨ੍ਹਾਂ ਦੋ ਪੰਜਾਬੀ ਗਾਇਕਾਂ ਨੇ ਤੋੜੀ ਚੁੱਪੀ
Ammy Virk and Ranjit Bawa News:ਪੰਜਾਬ ਦੇ ਮਕਬੂਲ ਗਾਇਕ ਰਣਜੀਤ ਸਿੰਘ ਬਾਵਾ ਤੇ ਐਮੀ ਵਿਰਕ ਨੇ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ ਉਤੇ ਹੀ ਭੜਾਸ ਕੱਢੀ। ਐਮੀ ਵਿਰਕ ਨੇ ਲਿਖ ਦਿੱਤਾ ਕਿ ਸ਼ਰਾਰਤੀ ਅਨਸਰ ਸੁੱਖ ਨਾਲ ਸਾਹ ਵੀ ਨਹੀਂ ਲੈਣ ਦਿੰਦੇ।
Ammy Virk and Ranjit Bawa News: ਪੰਜਾਬ ਦੇ ਮਕਬੂਲ ਗਾਇਕ ਰਣਜੀਤ ਸਿੰਘ ਬਾਵਾ ਤੇ ਐਮੀ ਵਿਰਕ ਨੇ ਸੋਸ਼ਲ ਮੀਡੀਆ ਉਤੇ 'ਵਾਰਿਸ ਪੰਜਾਬ ਦੇ' ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਸਬੰਧੀ ਉਨ੍ਹਾਂ ਦੀ ਵਾਇਰਲ ਹੋ ਰਹੀ ਤਸਵੀਰ ਉਤੇ ਚੁੱਪੀ ਤੋੜੀ।
ਦੋਵੇਂ ਗਾਇਕਾਂ ਨੇ ਆਪਣੇ ਸੋਸ਼ਲ ਮੀਡੀਆ ਉਤੇ ਜਾ ਕੇ ਇਸ ਜਾਅਲੀ ਖ਼ਬਰ ਨੂੰ ਮਹਿਜ਼ ਅਫ਼ਵਾਹ ਕਰਾਰ ਦਿੱਤਾ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਪੋਸਟ ਨੂੰ ਅੱਗੇ ਸ਼ੇਅਰ ਨਾ ਕਰਨ ਦੀ ਵੀ ਬੇਨਤੀ ਕੀਤੀ। ਉਨ੍ਹਾਂ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਜਾ ਕੇ ਇੱਕ-ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਲਿਆ ਕਿ ਕਲਾਕਾਰ ਇਸ ਸ਼ਰਾਰਤੀ ਹਰਕਤ ਵਿੱਚ ਸ਼ਾਮਲ ਸ਼ਖਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ। ਇੰਨਾ ਹੀ ਨਹੀਂ, ਉਹ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੇ ਲੋਕਾਂ ਦੀ ਮਾਨਿਸਕਤਾ ਤੋਂ ਵੀ ਪਰੇਸ਼ਾਨ ਹਨ ਜੋ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਦੀ ਜ਼ਿੰਦਗੀ ਨੂੰ ਨੁਕਸਾਨ ਪਹੁੰਚਾਉਂਦੇ ਹਨ।
ਕਾਬਿਲੇਗੌਰ ਹੈ ਕਿ ਬੀਤੇ ਦਿਨੀਂ ਰਣਜੀਤ ਸਿੰਘ ਬਾਵਾ ਤੇ ਐਮੀ ਵਿਰਕ ਦੋਵਾਂ ਦੀ ਤਸਵੀਰ ਨੂੰ ਸੋਸ਼ਲ ਮੀਡੀਆ ਉਤੇ ਸਾਂਝਾ ਕੀਤਾ ਗਿਆ ਸੀ ਤੇ ਇਸ ਦੇ ਹੇਠਾਂ ਲਿਖਿਆ ਸੀ ਕਿ ਦੋਵੇਂ ਆਪਣੇ ਪ੍ਰਸ਼ੰਸਕਾਂ ਨੂੰ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰਨ ਲਈ ਬੇਨਤੀ ਕਰ ਰਹੇ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ-ਮੁਹਾਲੀ ਬਾਰਡਰ 'ਤੇ BSF ਨੇ ਸੰਭਾਲਿਆ ਮੋਰਚਾ, ਛੇ ਦਿਨਾਂ ਲਈ ਨੋ ਫਲਾਇੰਗ ਜ਼ੋਨ, ਸੁਰੱਖਿਆ ਏਜੰਸੀਆਂ ਅਲਰਟ
ਇਸ ਜਾਅਲੀ ਪੋਸਟ ਨੂੰ ਸੋਸ਼ਲ ਮੀਡੀਆ ਉਤੇ ਵੱਡੇ ਪੱਧਰ ਉਤੇ ਪ੍ਰਤੀਕਿਰਿਆ ਮਿਲੀ। ਦੋਵਾਂ ਦੀ ਇਕੱਠਿਆਂ ਦੀ ਤਸਵੀਰ ਦੇਖ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋਏ। ਜਾਣਕਾਰੀ ਮਿਲਣ ਉਤੇ ਦੋਵਾਂ ਨੇ ਸੋਸ਼ਲ ਮੀਡੀਆ ਉਤੇ ਇੱਕ-ਇੱਕ ਪੋਸਟ ਕਰਕੇ ਇਸ ਨੂੰ ਜਾਅਲੀ ਦੱਸਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਲਿਖਿਆ ਕਿ ਸ਼ਰਾਰਤੀ ਅਨਸਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਗੇ। ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਰਣਜੀਤ ਬਾਵਾ ਤੇ ਵਿਰਕ ਇਕੱਠੇ ਕਿਸੇ ਫਿਲਮ ਵਿੱਚ ਕੰਮ ਕਰ ਰਹੇ ਹਨ, ਜਿਸ ਕਾਰਨ ਦੋਵਾਂ ਨੇ ਇਕੱਠਿਆਂ ਨੇ ਕੋਈ ਤਸਵੀਰ ਕਰਵਾਈ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ-ਮੁਹਾਲੀ ਬਾਰਡਰ 'ਤੇ BSF ਨੇ ਸੰਭਾਲਿਆ ਮੋਰਚਾ, ਛੇ ਦਿਨਾਂ ਲਈ ਨੋ ਫਲਾਇੰਗ ਜ਼ੋਨ, ਸੁਰੱਖਿਆ ਏਜੰਸੀਆਂ ਅਲਰਟ