Amarnath Yatra 2023: ਜੰਮੂ-ਕਸ਼ਮੀਰ 'ਚ ਪਿਛਲੇ 24 ਘੰਟਿਆਂ ਤੋਂ ਖਰਾਬ ਮੌਸਮ ਕਾਰਨ ਅਮਰਨਾਥ ਯਾਤਰਾ ਨੂੰ ਇਕ ਵਾਰ ਫਿਰ ਰੋਕ ਦਿੱਤਾ ਗਿਆ ਹੈ। ਅੱਜ ਤੀਜਾ ਦਿਨ ਹੈ, ਅਮਰਨਾਥ ਯਾਤਰਾ ਦਾ ਜੱਥਾ ਜੰਮੂ ਤੋਂ ਬਾਲਟਾਲ ਅਤੇ ਪਹਿਲਗਾਮ ਲਈ ਰਵਾਨਾ ਨਹੀਂ ਹੋਇਆ ਹੈ। ਹਰ ਪਾਸੇ ਤੋਂ ਯਾਤਰੀਆਂ ਦਾ ਭਾਰੀ ਇਕੱਠ ਜੰਮੂ ਪਹੁੰਚਿਆ ਹੈ ਅਤੇ ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਜੰਮੂ 'ਚ ਬਣਾਏ ਗਏ ਵੱਖ-ਵੱਖ ਯਾਤਰੀ ਨਿਵਾਸਾਂ 'ਚ ਤਬਦੀਲ ਕਰ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

ਇਸ ਦੇ ਨਾਲ ਹੀ ਬਾਲਟਾਲ ਅਤੇ ਪਹਿਲਗਾਮ ਯਾਤਰਾ ਮਾਰਗ 'ਤੇ ਬਾਰਸ਼ ਕਾਰਨ ਕਈ ਥਾਵਾਂ 'ਤੇ ਸਪੰਰਕ ਟੁੱਟ ਗਿਆ ਹੈ ਜਿਸ ਕਾਰਨ ਬਾਲਟਾਲ ਅਤੇ ਪਹਿਲਗਾਮ 'ਚ ਟ੍ਰੈਫਿਕ 'ਚ ਫਸੇ ਯਾਤਰੀ ਵੀ ਬਾਬਾ ਬਰਫਾਨੀ ਦੇ ਦਰਸ਼ਨ ਨਹੀਂ ਕਰ ਸਕੇ ਹਨ। ਲਗਾਤਾਰ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਅਮਰਨਾਥ ਯਾਤਰਾ ਅੱਜ ਲਈ ਵੀ ਮੁਲਤਵੀ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵੀ ਖਰਾਬ ਮੌਸਮ ਕਾਰਨ ਯਾਤਰਾ ਰੋਕ ਦਿੱਤੀ ਗਈ ਸੀ। ਰਾਮਬਨ 'ਚ ਲਗਭਗ 6000 ਅਮਰਨਾਥ ਯਾਤਰੀ ਫਸੇ ਹੋਏ ਹਨ। ਜੰਮੂ-ਸ੍ਰੀਨਗਰ ਰਾਸ਼ਟਰੀ ਮਾਰਗ ਬੰਦ ਹੋਣ ਕਾਰਨ ਊਧਮਪੁਰ 'ਚ ਵਾਹਨਾਂ ਦੀ ਲੰਬੀ ਕਤਾਰ ਲੱਗ ਗਈ ਹੈ। 



ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਲਗਾਤਾਰ ਪੈ ਰਿਹਾ ਮੀਂਹ, ਥਾਂ-ਥਾਂ ਪਾਣੀ ਭਰਨ ਕਰਕੇ ਲੋਕ ਪ੍ਰੇਸ਼ਾਨ

ਰਾਮਬਨ ਦੇ ਡਿਪਟੀ ਕਮਿਸ਼ਨਰ ਮੁਸਰਤ ਇਸਲਾਮ ਨੇ ਕਿਹਾ ਕਿ ਸਾਡੇ ਕੋਲ 'ਯਾਤਰੀ ਨਿਵਾਸ' ਵਿੱਚ ਸ਼ਰਧਾਲੂਆਂ ਲਈ ਸਾਰੀਆਂ ਸਹੂਲਤਾਂ ਉਪਲਬਧ ਹਨ। ਅਸੀਂ ਇਹ ਯਕੀਨੀ ਬਣਾਉਣ ਲਈ ਹਰ ਸੰਭਵ ਕਦਮ ਚੁੱਕ ਰਹੇ ਹਾਂ ਕਿ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਸ਼ਰਧਾਲੂਆਂ ਨੂੰ ਭਰੋਸਾ ਦਿਵਾਇਆ ਕਿ ਸੀਨੀਅਰ ਅਧਿਕਾਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ ਅਤੇ ਸ਼ਰਧਾਲੂਆਂ ਨੂੰ ਸਮੇਂ-ਸਮੇਂ 'ਤੇ ਅਧਿਕਾਰੀਆਂ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ।


ਇਹ ਵੀ ਪੜ੍ਹੋ:  Chandigarh Weather Update: ਚੰਡੀਗੜ੍ਹ ਵਿੱਚ ਰਿਕਾਰਡ ਤੋੜ ਬਾਰਿਸ਼; ਪਾਣੀ ਵਿੱਚ ਡੁੱਬੇ ਕਈ ਇਲਾਕੇ

ਦਰਅਸਲ ਬੀਤੇ ਦਿਨ ਤੋਂ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ 'ਚ ਲਗਾਤਾਰ ਬਾਰਿਸ਼ ਹੋ ਰਹੀ ਹੈ। ਕੱਲ੍ਹ ਬਾਰਿਸ਼ ਕਾਰਨ ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇਅ ਦੇ ਰਾਮਬਨ ਨੇੜੇ ਪੰਥਿਆਲ ਇਲਾਕੇ 'ਚ ਹਾਈਵੇਅ ਰੋਡ ਦਾ ਵੱਡਾ ਹਿੱਸਾ ਮੀਂਹ ਦੇ ਪਾਣੀ 'ਚ ਵਹਿ ਗਿਆ, ਜਿਸ ਤੋਂ ਬਾਅਦ ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇਅ ਬੰਦ ਕਰਨਾ ਪਿਆ। ਅੱਜ ਵੀ ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇਅ ਪੂਰੀ ਤਰ੍ਹਾਂ ਬੰਦ ਹੈ, ਜਿਸ ਕਾਰਨ ਕਿਸੇ ਵੀ ਵਾਹਨ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ। 


ਜੰਮੂ-ਕਸ਼ਮੀਰ ਦੇ ਵੱਖ-ਵੱਖ ਇਲਾਕਿਆਂ 'ਚ ਭਾਰੀ ਬਾਰਿਸ਼ ਦੀ ਚਿਤਾਵਨੀ ਦਿੱਤੀ ਗਈ ਹੈ, ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਲੋਕਾਂ ਨੂੰ ਨਦੀ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਲਈ ਕਿਹਾ ਹੈ, ਜਿੱਥੇ ਪਾਣੀ ਦਾ ਪੱਧਰ ਵੱਧ ਰਿਹਾ ਹੈ। ਲਗਾਤਾਰ ਇਸ ਸਮੇਂ ਅਮਰਨਾਥ ਯਾਤਰਾ ਲਈ ਆਏ ਸ਼ਰਧਾਲੂ ਜੰਮੂ 'ਚ ਹੀ ਯਾਤਰਾ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਵੱਖ-ਵੱਖ ਥਾਵਾਂ 'ਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ, ਜਿੱਥੇ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਦਾ ਪ੍ਰਬੰਧ ਕੀਤਾ ਗਿਆ ਹੈ।


ਮੌਸਮ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਯਾਤਰਾ ਨੂੰ ਅੱਗੇ ਨਾ ਭੇਜਣ ਦਾ ਫੈਸਲਾ ਕੀਤਾ ਹੈ। ਦਰਅਸਲ, ਪਿਛਲੇ ਸਾਲ ਅਮਰਨਾਥ ਯਾਤਰਾ ਦੌਰਾਨ ਬੱਦਲ ਫਟਣ ਦੀ ਘਟਨਾ ਕਾਰਨ ਕਈ ਸ਼ਰਧਾਲੂਆਂ ਦੀ ਜਾਨ ਚਲੀ ਗਈ ਸੀ, ਅਜਿਹੇ 'ਚ ਪ੍ਰਸ਼ਾਸਨ ਇਸ ਵਾਰ ਕੋਈ ਜੋਖਮ ਨਹੀਂ ਉਠਾ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਤੋਂ ਬਚਿਆ ਜਾ ਸਕਦਾ ਹੈ।