Amarnath Yatra: ਖਰਾਬ ਮੌਸਮ ਦੇ ਚਲਦਿਆਂ ਰੋਕੀ ਗਈ ਅਮਰਨਾਥ ਯਾਤਰਾ, ਦੇਖੋ ਤਸਵੀਰਾਂ
Amarnath Yatra News: ਖਰਾਬ ਮੌਸਮ ਕਾਰਨ ਫਿਲਹਾਲ ਲਈ ਅਮਰਨਾਥ ਯਾਤਰਾ `ਤੇ ਰੋਕ ਲੱਗਾ ਦਿੱਤੀ ਗਈ ਹੈ। ਇਹ ਪਵਿੱਤਰ ਯਾਤਰਾ 1 ਜੁਲਾਈ ਤੋਂ ਸ਼ੁਰੂ ਹੋਈ ਤੇ ਹੁਣ ਤੱਕ 84 ਹਜ਼ਾਰ ਤੋਂ ਵੱਧ ਸ਼ਰਧਾਲੂ ਸ਼ਾਮਲ ਹੋ ਚੁੱਕੇ ਹਨ।
Amarnath Yatra News: 1 ਜੁਲਾਈ ਤੋਂ ਸ਼ੁਰੂ ਹੋਈ ਅਮਰਨਾਥ ਯਾਤਰਾ (Amarnath Yatra) ਨੂੰ ਖਰਾਬ ਮੌਸਮ ਕਾਰਨ ਫਿਲਹਾਲ ਰੋਕ ਦਿੱਤਾ ਗਿਆ ਹੈ। ਮੌਸਮ ਠੀਕ ਹੋਣ ਤੋਂ ਬਾਅਦ ਹੀ ਸ਼ਰਧਾਲੂਆਂ ਨੂੰ ਅੱਗੇ ਜਾਣ ਦਿੱਤਾ ਜਾਵੇਗਾ। ਖ਼ਰਾਬ ਮੌਸਮ ਕਾਰਨ ਬਾਲਟਾਲ ਅਤੇ ਨੂਨਵਾਨ ਵਿੱਚ ਅਮਰੇਸ਼ਵਰ ਧਾਮ ਦੀ ਯਾਤਰਾ ਨੂੰ ਅੱਜ ਰੋਕ ਦਿੱਤਾ ਗਿਆ ਹੈ। ਖ਼ਰਾਬ ਮੌਸਮ ਕਾਰਨ ਕਿਸੇ ਵੀ ਸ਼ਰਧਾਲੂ ਨੂੰ ਪਵਿੱਤਰ ਗੁਫ਼ਾ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ। ਬੋਰਡ ਦੇ ਅਧਿਕਾਰੀਆਂ ਮੁਤਾਬਕ ਮੌਸਮ ਠੀਕ ਹੋਣ ਤੋਂ ਬਾਅਦ ਹੀ ਸ਼ਰਧਾਲੂਆਂ ਨੂੰ ਤੀਰਥ ਯਾਤਰਾ 'ਤੇ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਦੱਸ ਦਈਏ ਕਿ ਵੀਰਵਾਰ ਨੂੰ(Amarnath Yatra) 17202 ਸ਼ਰਧਾਲੂਆਂ ਨੇ ਬਾਬਾ ਬਰਫਾਨੀ ਦੇ ਦਰਸ਼ਨ ਕੀਤੇ ਹਨ। ਇਸ ਦੇ ਨਾਲ ਹੀ ਯਾਤਰਾ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 84768 ਸ਼ਰਧਾਲੂ ਨਤਮਸਤਕ ਹੋ ਚੁੱਕੇ ਹਨ। 1 ਜੁਲਾਈ ਨੂੰ 3400 ਤੋਂ ਵੱਧ ਸ਼ਰਧਾਲੂਆਂ ਦੇ ਪਹਿਲੇ ਜਥੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ।
ਇਹ ਯਾਤਰਾ 62 ਦਿਨਾਂ ਤੱਕ ਚੱਲੇਗੀ। ਫੌਜ ਦੇ ਜਵਾਨ ਅਮਰਨਾਥ ਯਾਤਰਾ ਦੀ ਸੁਰੱਖਿਆ ਲੈ ਕੇ ਕੋਈ ਕਸਰ ਬਾਕੀ ਨਹੀਂ ਛੱਡ ਰਹੇ ਹਨ। ਦੱਸ ਦਈਏ ਕਿ ਪਿਛਲੀ ਵਾਰ 3.60 ਲੱਖ ਸ਼ਰਧਾਲੂ ਦਰਸ਼ਨਾਂ ਲਈ ਆਏ ਸਨ। ਇਸ ਦੇ ਨਾਲ ਹੀ ਉਮੀਦ ਹੈ ਕਿ ਇਹ ਅੰਕੜਾ 6 ਲੱਖ ਤੋਂ ਪਾਰ ਜਾ ਸਕਦਾ ਹੈ।
ਇਹ ਵੀ ਪੜ੍ਹੋ: CM Bhagwant Mann Marriage Anniversary News: CM ਮਾਨ ਦੇ ਵਿਆਹ ਦੀ ਵਰ੍ਹੇਗੰਢ ਅੱਜ; ਰਾਤ ਨੂੰ ਪਾਰਟੀ ਦਾ ਕੀਤਾ ਗਿਆ ਆਯੋਜਨ
ਅਮਰਨਾਥ ਯਾਤਰਾ ਅਨੰਤਨਾਗ ਜ਼ਿਲ੍ਹੇ ਦੇ ਰਵਾਇਤੀ 48 ਕਿਲੋਮੀਟਰ ਲੰਬੇ ਨਨਵਾਨ ਪਹਿਲਗਾਮ ਰੂਟ ਅਤੇ ਗੰਦਰਬਲ ਜ਼ਿਲ੍ਹੇ ਵਿੱਚ 14 ਕਿਲੋਮੀਟਰ ਛੋਟੇ ਪਰ ਉੱਚੇ ਬਾਲਟਾਲ ਮਾਰਗ ਨੂੰ ਜੋੜਨ ਵਾਲੇ ਮਾਰਗਾਂ 'ਤੇ ਇੱਕ ਤੀਰਥ ਯਾਤਰਾ ਹੈ। ਸਲਾਨਾ ਤੀਰਥ ਯਾਤਰਾ, ਹਿੰਦੂ ਧਰਮ ਵਿੱਚ ਪਵਿੱਤਰ ਮੰਨੀ ਜਾਂਦੀ ਹੈ, ਦੱਖਣ ਕਸ਼ਮੀਰ ਵਿੱਚ 3,880 ਮੀਟਰ ਉੱਚੀ ਪਵਿੱਤਰ ਅਮਰਨਾਥ ਗੁਫਾ ਅਸਥਾਨ ਲਈ ਹਿਮਾਲਿਆ ਦੇ ਵਿਚਕਾਰ ਸਥਿਤ ਹੈ। ਭਗਵਾਨ ਸ਼ਿਵ ਦੇ ਸਾਰੇ ਤੀਰਥ ਸਥਾਨਾਂ ਵਿੱਚੋਂ ਸਭ ਤੋਂ ਪਵਿੱਤਰ ਤੀਰਥ ਸਥਾਨ ਅਮਰਨਾਥ (Amarnath Yatra) ਨੂੰ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ:Tomato Price: ਮਹਿੰਗਾਈ ਨੇ ਵਿਗਾੜਿਆ ਆਮ ਲੋਕਾਂ ਦਾ ਬਜਟ; ਟਮਾਟਰ ਦੀਆਂ ਵਧੀਆਂ ਕੀਮਤਾਂ