Shardiya Navratri: ਨਰਾਤਿਆਂ ਦਾ ਤਿਉਹਾਰ ਪੂਰੇ ਭਾਰਤ ਵਿੱਚ ਬਹੁਤ ਖਾਸ ਮੰਨਿਆ ਜਾਂਦਾ ਹੈ। ਨਰਾਤਿਆਂ ਦੇ 9 ਦਿਨਾਂ ਦੌਰਾਨ ਮਾਤਾ ਦੇ 9 ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਸ ਵਾਰ ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ 15 ਅਕਤੂਬਰ ਤੋਂ ਹੋਣ ਜਾ ਰਹੀ ਹੈ ਅਤੇ 24 ਅਕਤੂਬਰ ਨੂੰ ਸਮਾਪਤ ਹੋਵੇਗੀ। ਹਿੰਦੂ ਕੈਲੰਡਰ ਅਨੁਸਾਰ, ਇਹ ਅਸ਼ਵਿਨ ਮਹੀਨੇ ਦੇ ਸ਼ੁਕਲ ਪੱਖ ਦੀ ਪ੍ਰਤੀਪਦਾ ਤਾਰੀਕ ਤੋਂ ਸ਼ੁਰੂ ਹੁੰਦਾ ਹੈ।


COMMERCIAL BREAK
SCROLL TO CONTINUE READING

ਇਸ ਸਾਲ ਸ਼ਾਰਦੀਆ ਨਰਾਤੇ ਐਤਵਾਰ 15 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹਨ। ਨਰਾਤੇ ਦੀ ਅਸ਼ਟਮੀ 22 ਅਕਤੂਬਰ ਅਤੇ ਨੌਮੀ 23 ਅਕਤੂਬਰ ਨੂੰ ਮਨਾਈ ਜਾਵੇਗੀ। ਨੌਂ ਦਿਨਾਂ ਤੱਕ ਚੱਲਣ ਵਾਲੇ ਇਸ ਤਿਉਹਾਰ ਦੀ ਸਮਾਪਤੀ 24 ਅਕਤੂਬਰ ਯਾਨੀ ਦੁਸਹਿਰੇ ਵਾਲੇ ਦਿਨ ਹੋਵੇਗੀ। ਸ਼ਾਰਦੀ ਨਰਾਤਿਆਂ ਨੂੰ ਸਭ ਤੋਂ ਵੱਡੇ ਨਰਾਤਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।


ਸ਼ਾਰਦੀਆ ਨਰਾਤੇ ਦੇ ਪਹਿਲੇ ਦਿਨ ਘਟਸਥਾਪਨਾ ਕੀਤਾ ਜਾਂਦਾ ਹੈ ਜਿਸਦਾ ਇੱਕ ਮੁਹੂਰਤ ਹੁੰਦਾ ਹੈ। ਨਰਾਤੇ ਸਾਲ ਵਿੱਚ 4 ਵਾਰ ਆਉਂਦੇ ਹਨ-ਮਾਘ, ਚੇਤ, ਅਸਾਧ ਅਤੇ ਅੱਸੂ ਮਹੀਨਿਆਂ। ਅੱਸੂ ਦੇ ਨਰਾਤਿਆਂ ਨੂੰ ਸ਼ਾਰਦੀਆ ਨਰਾਤੇ ਵਜੋਂ ਜਾਣਿਆ ਜਾਂਦਾ ਹੈ। ਨਰਾਤੇ ਦਾ ਮਾਹੌਲ ਨਕਾਰਾਤਮਕਤਾ ਦਾ ਅੰਤ ਕਰਦਾ ਹੈ। ਸ਼ਾਰਦੀਆ ਨਰਾਤੇ ਮਨ ਵਿੱਚ ਉਤਸ਼ਾਹ ਅਤੇ ਆਨੰਦ ਨੂੰ ਵਧਾਉਂਦੇ ਹਨ। ਸੰਸਾਰ ਦੀ ਸਾਰੀ ਸ਼ਕਤੀ ਸਿਰਫ਼ ਇਸਤਰੀ ਜਾਂ ਇਸਤਰੀ ਰੂਪ ਦੇ ਕੋਲ ਹੈ, ਇਸ ਲਈ ਨਰਾਤੇ ਵਿੱਚ ਕੇਵਲ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਮਾਤਾ ਨੂੰ ਸ਼ਕਤੀ ਦਾ ਰੂਪ ਕਿਹਾ ਜਾਂਦਾ ਹੈ, ਇਸ ਲਈ ਇਸਨੂੰ ਸ਼ਕਤੀ ਨਰਾਤੇ ਵੀ ਕਿਹਾ ਜਾਂਦਾ ਹੈ।


ਯਾਨੀ ਪਤਝੜ ਦੀ ਰੁੱਤ ਵਿੱਚ ਆਉਣ ਵਾਲੇ ਨਰਾਤੇ। ਇਸ ਤੋਂ ਇਲਾਵਾ ਚੇਤ ਦੇ ਮਹੀਨੇ ਵਿੱਚ ਮਨਾਏ ਜਾਣ ਵਾਲੇ ਨਰਾਤਿਆਂ ਨੂੰ ਵਸੰਤਿਕ ਨਰਾਤੇ ਕਿਹਾ ਜਾਂਦਾ ਹੈ। ਦੂਜੇ ਪਾਸੇ ਮਾਘ ਮਹੀਨੇ ਵਿੱਚ ਮਨਾਏ ਜਾਣ ਵਾਲੇ ਨਰਾਤੇ ਸਰਦੀ ਦੇ ਮੌਸਮ ਵਿੱਚ ਆਉਂਦੇ ਹਨ। ਇਸ ਤੋਂ ਇਲਾਵਾ ਬਰਸਾਤ ਦੇ ਮੌਸਮ ਵਿੱਚ ਅਸਾਧ ਸ਼ੁਕਲ ਪੱਖ ਦੇ ਨਾਲ ਨਰਾਤੇ ਮਨਾਏ ਜਾਂਦੇ ਹਨ।


ਨਰਾਤੇ ਦੇ ਨੌਂ ਦਿਨਾਂ ਦੌਰਾਨ ਦੇਵੀ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਨਵਦੁਰਗਾ ਦਾ ਰੂਪ ਕਿਹਾ ਜਾਂਦਾ ਹੈ। ਹਰ ਇੱਕ ਰੂਪ ਤੋਂ ਇੱਕ ਵਿਸ਼ੇਸ਼ ਕਿਸਮ ਦੀ ਅਸੀਸ ਤੇ ਵਰਦਾਨ ਪ੍ਰਾਪਤ ਹੁੰਦਾ ਹੈ। ਇਸ ਦੇ ਨਾਲ ਹੀ ਤੁਹਾਡੀ ਗ੍ਰਹਿ ਸੰਬੰਧੀ ਸਮੱਸਿਆਵਾਂ ਵੀ ਖਤਮ ਹੋ ਜਾਂਦੀਆਂ ਹਨ। ਇਸ ਵਾਰ ਸ਼ਾਰਦੀਆ ਨਰਾਤੇ 15 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ ਤੇ 24 ਅਕਤੂਬਰ ਨੂੰ ਸਮਾਪਤ ਹੋਣਗੇ ਅਤੇ ਦਸਵੇਂ ਦਿਨ ਦੁਸਹਿਰਾ ਮਨਾਇਆ ਜਾ ਰਿਹਾ ਹੈ।


Shardiya navratri 2023 dates  ਸ਼ਾਰਦੀਆ ਨਰਾਤੇ 2023 ਦੀਆਂ ਤਾਰੀਕਾਂ


15 ਅਕਤੂਬਰ 2023 - ਮਾਂ ਸ਼ੈਲਪੁਤਰੀ (ਪਹਿਲਾ ਦਿਨ) ਪ੍ਰਤੀਪਦਾ ਤਾਰੀਕ
16 ਅਕਤੂਬਰ 2023 - ਮਾਂ ਬ੍ਰਹਮਚਾਰਿਣੀ (ਦੂਜਾ ਦਿਨ) ਦ੍ਵਿਤੀਯਾ ਤਿਥੀ
17 ਅਕਤੂਬਰ 2023 - ਮਾਂ ਚੰਦਰਘੰਟਾ (ਤੀਜਾ ਦਿਨ) ਤ੍ਰਿਤੀਆ ਤਿਥੀ
18 ਅਕਤੂਬਰ 2023 - ਮਾਂ ਕੁਸ਼ਮੰਡਾ (ਚੌਥਾ ਦਿਨ) ਚਤੁਰਥੀ ਤਿਥੀ
19 ਅਕਤੂਬਰ 2023 - ਮਾਂ ਸਕੰਦਮਾਤਾ (ਪੰਜਵਾਂ ਦਿਨ) ਪੰਚਮੀ ਤਿਥੀ
20 ਅਕਤੂਬਰ 2023 - ਮਾਂ ਕਤਿਆਨੀ (ਛੇਵਾਂ ਦਿਨ) ਪੁਸ਼ਠੀ ਤਿਥੀ
21 ਅਕਤੂਬਰ 2023 - ਮਾਂ ਕਾਲਰਾਤਰੀ (ਸੱਤਵਾਂ ਦਿਨ) ਸਪਤਮੀ ਤਿਥੀ
22 ਅਕਤੂਬਰ 2023- ਮਾਤਾ ਸਿੱਧੀਦਾਤਰੀ ਦੀ ਪੂਜਾ
23 ਅਕਤੂਬਰ 2023- ਮਾਂ ਮਹਾਗੌਰੀ ਦੀ ਪੂਜਾ
24 ਅਕਤੂਬਰ 2023- ਵਿਜਯਾਦਸ਼ਮੀ (ਦੁਸਹਿਰਾ)


ਇਸ ਵਾਰ ਮਾਂ ਦੁਰਗਾ ਦੀ ਸਵਾਰੀ ਕੀ ਹੈ? 
ਇਸ ਸਾਲ ਦੇਵੀ ਮਾਤਾ ਹਾਥੀ 'ਤੇ ਸਵਾਰ ਹੋ ਕੇ ਆ ਰਹੀ ਹੈ, ਇਸ ਲਈ ਪ੍ਰਬਲ ਸੰਕੇਤ ਹਨ ਕਿ ਇਸ ਨਾਲ ਹਰ ਪਾਸੇ ਖੁਸ਼ਹਾਲੀ ਵਧੇਗੀ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਸ਼ਾਂਤੀ ਲਈ ਕੀਤੇ ਜਾ ਰਹੇ ਯਤਨਾਂ ਨੂੰ ਸਫਲਤਾ ਮਿਲੇਗੀ, ਯਾਨੀ ਕਿ ਇਹ ਨਰਾਤੇ ਪੂਰੇ ਦੇਸ਼ ਲਈ ਸ਼ੁਭ ਸਾਬਤ ਹੋਣ ਵਾਲੇ ਹਨ।