Chhath Puja: ਛੱਠ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਭਾਰੀ ਰੌਣਕਾਂ ਤੇ ਲੋਕ ਇਸ ਤਿਉਹਾਰ ਨੂੰ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਹੇ ਹਨ। ਵਰਤ ਖੁੱਲ੍ਹਣ ਦੇ ਨਾਲ ਹੀ ਅੱਜ ਇਹ ਤਿਉਹਾਰ ਸਮਾਪਤ ਹੋ ਗਿਆ। ਪਰਵਾਸੀ ਲੋਕ ਛੱਠ ਪੂਜਾ ਕਰਨ ਲਈ ਸਵੇਰੇ-ਸਵੇਰੇ ਸਤਲੁਜ ਦਰਿਆ ਕਿਨਾਰੇ ਉਤੇ ਇਕੱਠੇ ਹੋਏ ਤੇ ਪੂਜਾ ਅਰਚਨਾ ਕੀਤੀ।


COMMERCIAL BREAK
SCROLL TO CONTINUE READING

ਬਿਹਾਰ ਅਤੇ ਯੂਪੀ ਦੇ ਲੋਕ ਹਰ ਸਾਲ ਨੰਗਲ ਦੀ ਸਤਲੁਜ ਦਰਿਆ ਦੇ ਨੇੜੇ ਪੂਜਾ ਲਈ ਪਹੁੰਚਦੇ ਹਨ। ਛੱਠ ਪੂਜਾ ਦੇ ਤਿਉਹਾਰ 'ਤੇ 36 ਘੰਟੇ ਦਾ ਵਰਤ ਹੁੰਦਾ ਹੈ ਅਤੇ ਸ਼ਾਮ ਨੂੰ ਸੂਰਜ ਨੂੰ ਅਰਘ ਅਰਪਣ ਕਰਨ ਤੋਂ ਬਾਅਦ ਸਵੇਰੇ ਸੂਰਜ ਚੜ੍ਹਨ ਨੂੰ ਅਰਘ ਭੇਟ ਕਰਕੇ ਛੱਠ ਵਰਤ ਤੋੜਿਆ ਜਾਂਦਾ ਹੈ। ਛੱਠ ਦੇ ਚੌਥੇ ਦਿਨ ਸੋਮਵਾਰ ਨੂੰ ਚੜ੍ਹਦੇ ਸੂਰਜ ਨੂੰ ਅਰਘ ਦਿੱਤਾ ਗਿਆ। ਇਸ ਦੇ ਨਾਲ ਹੀ ਛੱਠ ਦਾ ਤਿਉਹਾਰ ਸਮਾਪਤ ਹੋ ਗਿਆ। 


ਤਿਉਹਾਰ ਨੂੰ ਲੈ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਵਿੱਚ ਸ਼ਰਧਾ ਤੇ ਉਤਸ਼ਾਹ ਸੀ। ਛੱਠ ਦੇ ਮੌਕੇ ਨਦੀਆਂ ਅਤੇ ਦਰਿਆਵਾਂ ਦੇ ਕੰਢੇ ਸਜਾਏ ਗਏ। ਹਰ ਸਾਲ ਛੱਠ ਪੂਜਾ ਦੇ ਵਰਤ 'ਤੇ ਇਲਾਕੇ ਦੇ ਸਾਰੇ ਲੋਕ ਬਾਬਾ ਉਧੋ ਮੰਦਿਰ ਨੇੜੇ ਸਤਲੁਜ ਦਰਿਆ ਦੇ ਘਾਟ 'ਤੇ ਪੂਜਾ ਕਰਨ ਲਈ ਇਕੱਠੇ ਹੁੰਦੇ ਹਨ। ਸ਼ਰਧਾਲੂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਘਾਟ 'ਤੇ ਆਉਣਾ ਸ਼ੁਰੂ ਕਰ ਦਿੰਦੇ ਹਨ।


ਰੂਪਨਗਰ, ਨੰਗਲ ਤੇ ਆਨੰਦਪੁਰ ਸਾਹਿਬ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਵਸਦੇ ਬਿਹਾਰ ਤੇ ਯੂਪੀ ਦੇ ਲੋਕ ਹਰ ਸਾਲ ਪੂਜਾ ਲਈ ਸਤਲੁਜ ਦਰਿਆ ਦੇ ਨੇੜੇ ਪਹੁੰਚਦੇ ਹਨ। ਇਹ ਛੱਠ ਵਰਤ ਜ਼ਿਆਦਾਤਰ ਔਰਤਾਂ ਦੁਆਰਾ ਮਨਾਇਆ ਜਾਂਦਾ ਹੈ। ਕੁਝ ਮਰਦ ਵੀ ਇਹ ਵਰਤ ਰੱਖਦੇ ਹਨ। ਛੱਠ ਦੇ ਚੌਥੇ ਦਿਨ ਛੱਠ ਵਰਤ ਰੱਖਣ ਵਾਲੀਆਂ ਔਰਤਾਂ ਤੇ ਮਰਦ ਸਵੇਰ ਤੋਂ ਹੀ ਲੋਕ ਸਤਲੁਜ ਦਰਿਆ ਦੇ ਕੰਢੇ ਉਤੇ ਬਣੇ ਬਾਬਾ ਉਧੋ ਮੰਦਿਰ ਦੇ ਘਾਟ 'ਤੇ ਆਪਣੀ ਪੂਜਾ ਸਮੱਗਰੀ ਸਮੇਤ ਸੂਰਜ ਦੇਵਤਾ ਦੀ ਪੂਜਾ ਕਰਨ ਲਈ ਇਕੱਠੇ ਹੋਏ।


ਸਤਲੁਜ ਦਰਿਆ ਵਿੱਚ ਉੱਤਰ ਕੇ ਔਰਤਾਂ ਨੇ ਸੂਰਜ ਦੇਵਤਾ ਨੂੰ ਅਰਘ ਦਿੱਤਾ। ਛੱਠ ਮਈਆ ਦੀ ਕਠੋਰ ਤਪੱਸਿਆ ਦੇ ਨਾਲ ਛੱਠ ਦਾ ਵਰਤ ਰੱਖਣ ਵਾਲੇ ਲੋਕਾਂ ਨੇ ਜਿਵੇਂ ਹੀ ਸੂਰਜ ਦੇਵਤਾ ਦੀ ਪਹਿਲੀ ਕਿਰਨ ਦੇ ਦਰਸ਼ਨ ਕੀਤੇ ਤਾਂ ਸੂਰਜ ਦੇਵਤਾ ਨੂੰ ਧੂਪ ਦੀਪ ਅਤੇ ਪੂਜਾ ਅਰਚਨਾ ਕੀਤੀ ਗਈ, ਇਸ ਨਾਲ ਛੱਠ ਵਰਤ ਦੀ ਸਮਾਪਤੀ ਹੋ ਗਈ।


ਇਹ ਵੀ ਪੜ੍ਹੋ : Manpreet Singh Badal News: ਮਨਪ੍ਰੀਤ ਸਿੰਘ ਬਾਦਲ ਅੱਜ ਵਿਜੀਲੈਂਸ ਸਾਹਮਣੇ ਹੋਣਗੇ ਪੇਸ਼; ਵਿਵਾਦਤ ਪਲਾਟ ਨੂੰ ਲੈ ਕੇ ਹੋਵੇਗੀ ਪੁੱਛਗਿੱਛ