Punjab To Ayodhya Train Route Plan:  ਕਈ ਸਾਲਾਂ ਦਾ ਇੰਤਜ਼ਾਰ ਖ਼ਤਮ ਹੋਣ ਜਾ ਰਿਹਾ ਹੈ। ਅਯੁੱਧਿਆ ਵਿੱਚ ਬਣ ਰਹੇ ਸ਼੍ਰੀ ਰਾਮ ਮੰਦਰ ਵਿੱਚ 22 ਜਨਵਰੀ ਨੂੰ ਸ੍ਰੀ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ। ਸ੍ਰੀ ਰਾਮਲੱਲਾ ਦੇ ਦਰਸ਼ਨ ਲਈ ਜੇ ਤੁਸੀਂ ਵੀ ਅਯੁੱਧਿਆ ਦੀ ਯਾਤਰਾ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ ਇਹ ਖ਼ਬਰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਪੰਜਾਬ ਤੋਂ ਅਯੁੱਧਿਆ ਤੱਕ ਰੇਲ, ਸੜਕ ਮਾਰਗ ਅਤੇ ਹਵਾਈ ਮਾਰਗ ਰਾਹੀਂ ਜਾਇਆ ਜਾ ਸਕਦਾ ਹੈ। ਮੱਧ ਦੇ ਵਰਗ ਲੋਕ ਹਮੇਸ਼ਾ ਆਪਣੇ ਬਜਟ ਨੂੰ ਦੇਖਦੇ ਹੋਏ ਧਾਰਮਿਕ ਅਸਥਾਨਾਂ ਦੀ ਯਾਤਰਾ ਕਰਦੇ ਹਨ। ਪੰਜਾਬ ਤੋਂ ਅਯੁੱਧਿਆ ਲਈ ਅਲੱਗ-ਅਲੱਗ ਸਮੇਂ ਤੋਂ ਰੇਲਗੱਡੀਆਂ ਮੁਹੱਈਆ ਹਨ। ਪੰਜਾਬ ਦੇ ਤਿੰਨ ਵੱਡੇ ਰੇਲਵੇ ਸਟੇਸ਼ਨ ਅੰਮ੍ਰਿਤਸਰ, ਲੁਧਿਆਣਾ ਅਤੇ ਫਿਰੋਜ਼ਪੁਰ ਤੋਂ ਵੱਖ-ਵੱਖ ਸਮੇਂ ਉਤੇ ਅਯੁੱਧਿਆ ਨਗਰੀ ਲਈ ਟ੍ਰੇਨਾਂ ਰਵਾਨਾ ਹੁੰਦੀਆਂ ਹਨ।


COMMERCIAL BREAK
SCROLL TO CONTINUE READING

ਅੰਮ੍ਰਿਤਸਰ, ਲੁਧਿਆਣਾ ਤੇ ਫਿਰੋਜ਼ਪੁਰ ਤੋਂ ਅਯੁੱਧਿਆ ਕੈਂਟ ਤੱਕ ਜਾਣ ਵਾਲੀਆਂ ਟ੍ਰੇਨਾਂ ਦੀ ਸੂਚੀ


ਰੇਲਗੱਡੀ ਦਾ ਨਾਂ ਕਿਥੋਂ ਕਿੱਥੇ ਤੱਕ ਰਵਾਨਗੀ ਦਾ ਸਮਾਂ ਪੁੱਜਣ ਦਾ ਸਮਾਂ ਕੁਲ ਸਮਾਂ (ਘੰਟੇ)
ਮੇਲ ਐਕਸਪ੍ਰੈਸ (ਰੋਜ਼ਾਨਾ) ਲੁਧਿਆਣਾ  ਅਯੁੱਧਿਆ ਕੈਂਟ 01.55  20.17 18.22
ਜਲਿਆਵਾਲਾ ਬਾਗ ਐਕਸਪ੍ਰੈਸ(ਬੁੱਧਵਾਰ ਤੇ ਸ਼ੁੱਕਰਵਾਰ ) ਲੁਧਿਆਣਾ ਅਯੁੱਧਿਆ ਕੈਂਟ 15.02 05.10  14.08
ਮੇਲ ਐਕਸਪ੍ਰੈਸ(ਸ਼ੁੱਕਰਵਾਰ) ਲੁਧਿਆਣਾ ਅਯੁੱਧਿਆ ਕੈਂਟ 18.05 10.25  16.20 
ਗੰਗਾ-ਸਤਲੁਜ ਐਕਸਪ੍ਰੈਸ(ਰੋਜ਼ਾਨਾ) ਲੁਧਿਆਣਾ ਅਯੁੱਧਿਆ ਕੈਂਟ 19.45 13.15 17.30 
ਜਲਿਆਵਾਲਾ ਬਾਗ ਐਕਸਪ੍ਰੈਸ (ਬੁੱਧਵਾਰ ਤੇ ਸ਼ੁੱਕਰਵਾਰ) ਅੰਮ੍ਰਿਤਸਰ ਅਯੁੱਧਿਆ ਕੈਂਟ 12.45  5.10 16.25
ਸਰਯੂਯਮੁਨਾ ਐਕਸਪ੍ਰੈਸ (ਸੋਮਵਾਰ, ਬੁੱਧਵਾਰ ਅਤੇ ਸ਼ਨਿੱਚਵਾਰ) ਅੰਮ੍ਰਿਤਸਰ ਅਯੁੱਧਿਆ ਕੈਂਟ 13.05 8.23  19.18
ਏਐਸਆਰ-ਐਨਟੀਐਸਕੇ ਐਕਸਪ੍ਰੈਸ (ਸ਼ੁੱਕਰਵਾਰ) ਅੰਮ੍ਰਿਤਸਰ ਅਯੁੱਧਿਆ ਕੈਂਟ 15.40  10.25  18.45 
ਫਿਰੋਜ਼ਪੁਰ ਤੋਂ ਅਯੁੱਧਿਆ ਕੈਂਟ (ਰੋਜ਼ਾਨਾ) ਫਿਰੋਜ਼ਪੁਰ ਕੈਂਟ ਅਯੁੱਧਿਆ ਕੈਂਟ 16.15 13.15  21

 


ਇਸ ਤੋਂ ਇਲਾਵਾ  8 ਫਰਵਰੀ ਨੂੰ ਹਿਮਾਚਲ ਪ੍ਰਦੇਸ਼ ਦੇ ਊਨਾ ਤੋਂ ਅਯੁੱਧਿਆ ਲਈ ਸਪੈਸ਼ਲ ਟਰੇਨ ਚਲਾਈ ਜਾ ਰਹੀ ਹੈ। ਨਵੇਂ ਸਾਲ 'ਚ 22 ਜਨਵਰੀ ਨੂੰ ਸ਼੍ਰੀ ਰਾਮ ਅਯੁੱਧਿਆ 'ਚ ਨਵੇਂ ਬਣੇ ਵਿਸ਼ਾਲ ਮੰਦਰ ਦੇ ਪਾਵਨ ਅਸਥਾਨ 'ਚ ਬਿਰਾਜਮਾਨ ਹੋਣਗੇ। ਇਹ ਟਰੇਨ 7 ਫਰਵਰੀ ਨੂੰ ਦੁਪਹਿਰ 3:50 ਵਜੇ ਊਨਾ ਦੇ ਅੰਬ-ਅੰਦੌਰਾ ਰੇਲਵੇ ਸਟੇਸ਼ਨ ਤੋਂ ਚੱਲੇਗੀ। ਅੰਬ-ਅੰਦੌਰਾ ਤੋਂ ਊਨਾ, ਚੰਡੀਗੜ੍ਹ, ਅੰਬਾਲਾ, ਸਹਾਰਨਪੁਰ, ਮੁਰਾਦਾਬਾਦ, ਆਜ਼ਮਗੜ੍ਹ, ਲਖਨਊ ਹੁੰਦੇ ਹੋਏ ਇਹ ਰੇਲ ਗੱਡੀ 8 ਫਰਵਰੀ ਨੂੰ ਸਵੇਰੇ 9.25 ਵਜੇ ਸ਼੍ਰੀ ਰਾਮ ਦੀ ਨਗਰੀ ਅਯੁੱਧਿਆ ਪਹੁੰਚੇਗੀ। ਇਸ ਨੂੰ 942.47 ਕਿਲੋਮੀਟਰ ਦਾ ਸਫਰ ਤੈਅ ਕਰਨ 'ਚ 17 ਘੰਟੇ 35 ਮਿੰਟ ਲੱਗਣਗੇ। ਅਗਲੇ ਦਿਨ ਯਾਨੀ 9 ਫਰਵਰੀ ਨੂੰ ਟਰੇਨ ਊਨਾ ਪਰਤੇਗੀ।


ਕਾਬਿਲੇਗੌਰ ਹੈ ਕਿ ਅੰਬਾਲਾ ਕੈਂਟ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਵੀ ਵੱਖ-ਵੱਖ ਸਮੇਂ ਉਤੇ ਇਤਿਹਾਸਕ ਨਗਰੀ ਅਯੁੱਧਿਆ ਲਈ ਰੇਲਗੱਡੀਆਂ ਰਵਾਨਾ ਹੁੰਦੀਆਂ ਹਨ।


ਇਹ ਵੀ ਪੜ੍ਹੋ : Ayodhya News: ਪ੍ਰਧਾਨ ਮੰਤਰੀ ਮੋਦੀ ਵੱਲੋਂ ਅਯੁੱਧਿਆ ਰੇਲਵੇ ਸਟੇਸ਼ਨ ਦਾ ਉਦਘਾਟਨ, ਨਵੀਂਆਂ ਗੱਡੀਆਂ ਨੂੰ ਦਿਖਾਈ ਝੰਡੀ