Punjab News: ਗੁਰਦੁਆਰਾ ਬਿਭੋਰ ਸਾਹਿਬ ਦਾ ਸਾਲਾਨਾ ਜੋੜ ਮੇਲਾ, ਦਸਵੇਂ ਗੁਰੂ ਜੀ ਨੇ ਕੀਤਾ ਸੀ ਚੌਪਈ ਸਾਹਿਬ ਦਾ ਉਚਾਰਣ
Punjab Annual Jud Mela today: ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿਚਕਾਰ ਤੇ ਸਤਲੁਜ ਨਦੀ ਦੇ ਕੰਢੇ `ਤੇ ਇਹ ਇਤਿਹਾਸਿਕ ਸਥਾਨ ਹੈ।
ਇਸ ਪਿੰਡ ਦਾ ਨਾਂ ਬਿਭੋਰ ਸਾਹਿਬ
ਅੱਜ ਵੀ ਬੜੀ ਸ਼ਰਧਾ ਦੇ ਨਾਲ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਦੇਖਿਆ ਕਿ ਇਸ ਪਿੰਡ ਦੇ ਆਸ ਪਾਸ ਰਹਿਣ ਵਾਲੇ ਸਾਧੂ ਸੰਤ ਹਮੇਸ਼ਾ ਹੀ ਗੁਰੂ ਚਰਨਾਂ ਵਿੱਚ ਲੀਨ ਰਹਿੰਦੇ ਹਨ ਤੇ ਉਨ੍ਹਾਂ ਨੇ ਇਸ ਪਿੰਡ ਦੇ ਬਿਭੋਰ ਦੇ ਨਾਲ ਨਾਲ ਸਾਹਿਬ ਸ਼ਬਦ ਵੀ ਜੋੜ ਦਿੱਤਾ ਜਿਸ ਨਾਲ ਇਸ ਪਿੰਡ ਦਾ ਨਾਂ ਬਿਭੋਰ ਸਾਹਿਬ ਪੈ ਗਿਆ।
ਤੇਰਾਂ ਦਿਨ ਤੇਰਾਂ ਘੜੀਆਂ ਤੇਰਾਂ ਪਲ ਚੌਪਈ ਸਾਹਿਬ ਦਾ ਉਚਾਰਣ
ਇਸ ਜਗ੍ਹਾ ਉੱਤੇ ਲਗਪਗ ਪੰਜ ਸੌ ਸਾਲ ਪਹਿਲਾਂ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਅਤੇ ਉਨ੍ਹਾਂ ਨੇ ਇੱਥੇ ਤੇਰਾਂ ਮਹੀਨੇ ਤੇਰਾਂ ਦਿਨ ਤੇਰਾਂ ਘੜੀਆਂ ਤੇਰਾਂ ਪਲ ਚੌਪਈ ਸਾਹਿਬ ਦਾ ਉਚਾਰਣ ਕੀਤਾ। ਇਸ ਦਿਨ ਖ਼ਾਸ ਤੌਰ ਤੇ ਮਾਲ ਪੂੜਿਆਂ ਦਾ ਲੰਗਰ ਸੰਗਤ ਨੂੰ ਵਰਤਾਇਆ ਜਾਂਦਾ ਹੈ।
ਦੇਸ਼ ਵਿਦੇਸ਼ ਤੋਂ ਆਈ ਸੰਗਤ
ਇਸ ਸਮਾਗਮ ਵਿਚ ਦੇਸ਼ ਵਿਦੇਸ਼ ਦੀ ਸੰਗਤ ਦੇ ਨਾਲ ਨਾਲ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ , ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੇਮ ਸਿੰਘ ਚੰਦੂਮਾਜਰਾ , ਸਾਬਕਾ ਸਿੱਖਿਆ ਮੰਤਰੀ ਦਲਜੀਤ ਚੀਮਾ, ਐਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਵੀ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਵਿਖੇ ਸਾਲਾਨਾ ਜੋੜ ਮੇਲੇ ਵਿੱਚ ਨਤਮਸਤਕ ਹੋਏ।
ਗੁਰਦੁਆਰਾ ਸਾਹਿਬ ਵਿੱਚ ਵਿਸ਼ਾਲ ਦੀਵਾਨ ਸਜਾਇਆ
ਗੁਰਦੁਆਰਾ ਸਾਹਿਬ ਵਿੱਚ ਇੱਕ ਵਿਸ਼ਾਲ ਦੀਵਾਨ ਵੀ ਸਜਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੈਠ ਕੇ ਲੋਕਾਂ ਨੇ ਕੀਰਤਨ ਰਾਗੀ ਜੱਥੇ ਅਤੇ ਢਾਡੀ ਜਥੇ ਦੀਆਂ ਵਾਰਾਂ ਸੁਣੀਆਂ। ਇੱਥੇ ਭਾਦੋਂ ਦੀ ਅਸ਼ਟਮੀ ਨੂੰ ਚੌਪਈ ਸਾਹਿਬ ਪੂਰੀ ਹੋਈ ਸੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਹਰ ਸਾਲ ਇਸ ਦਿਨ ਨੂੰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ।