Mohali News: ਸੋਹਾਣਾ ਗੁਰਦੁਆਰਾ ਸਾਹਿਬ ਵਿਖੇ ਅਮਰ ਸ਼ਹੀਦ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ `ਤੇ ਧਾਰਮਿਕ ਸਮਾਗਮ
ਮੋਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅੱਜ ਬਾਬਾ ਹਨੂਮਾਨ ਸਿੰਘ ਜੀ ਦਾ ਸ਼ਰਧਾ ਤੇ ਉਤਸ਼ਾਹ ਨਾਲ ਜਨਮ ਦਿਹਾੜਾ ਮਨਾਇਆ ਗਿਆ।
Mohali News: ਮੋਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਅੱਜ ਬਾਬਾ ਹਨੂਮਾਨ ਸਿੰਘ ਜੀ ਦਾ ਸ਼ਰਧਾ ਤੇ ਉਤਸ਼ਾਹ ਨਾਲ ਜਨਮ ਦਿਹਾੜਾ ਮਨਾਇਆ ਗਿਆ। ਇਸ ਨੂੰ ਲੈ ਕੇ ਸੰਗਤ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਹ ਅਸਥਾਨ ਅਮਰ ਸ਼ਹੀਦ ਬਾਬਾ ਬੁੱਢਾ ਦਲ ਦੇ 7ਵੇਂ ਜਥੇਦਾਰ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ।
ਬਾਬਾ ਜੀ ਦਾ ਜਨਮ 1755 ਵਿੱਚ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਹੋਇਆ ਸੀ। ਉਨ੍ਹਾਂ ਨੇ ਅੰਗਰੇਜ਼ਾਂ ਨਾਲ ਕਈ ਲੜਾਈਆਂ ਲੜੀਆਂ ਤੇ ਜਿੱਤ ਪ੍ਰਾਪਤ ਕੀਤੀ। ਜਦੋਂ ਅੰਗਰੇਜ਼ਾਂ ਨੇ ਪਟਿਆਲੇ ਵਿਖੇ ਨਹਿੰਗ ਸਿੰਘਾਂ ਦੇ ਟਿਕਾਣੇ ਉਤੇ ਹਮਲਾ ਕਰ ਦਿੱਤਾ ਸੀ, ਜਿਸ ਵਿੱਚ 15 ਹਜ਼ਾਰ ਸਿੰਘ ਸ਼ਹੀਦ ਹੋ ਗਏ ਸਨ ਤੇ ਬਾਬਾ ਜੀ ਉਦਾਸ ਹੋ ਗਏ ਪਰ ਉਦਾਸ ਹੋਣ ਦੇ ਬਾਵਜੂਦ ਬਾਬਾ ਜੀ ਲੜਦੇ ਹੋਏ ਉਹ ਸੋਹਾਣਾ ਪਹੁੰਚ ਗਏ। ਜਿੱਥੇ ਸੈਂਕੜੇ ਸਿੰਘਾਂ ਸਮੇਤ 90 ਸਾਲ ਦੀ ਉਮਰ ਵਿਚ ਇਸ ਅਸਥਾਨ 'ਤੇ ਸ਼ਹੀਦੀ ਪ੍ਰਾਪਤ ਕੀਤੀ।
ਗੁਰਦੁਆਰਾ ਸਾਹਿਬ ਬਾਰੇ ਮਾਨਤਾ ਹੈ ਕਿ ਇੱਥੇ ਮੰਗੀਆਂ ਮਨੋਕਾਮਨਾਵਾਂ ਹਮੇਸ਼ਾ ਪੂਰੀਆਂ ਹੁੰਦੀਆਂ ਹਨ, ਇਸ ਲਈ ਦਾਨੀ ਸੱਜਣਾਂ ਨੇ 20 ਤੋਂ ਵੱਧ ਗੱਡੀਆਂ ਸੰਗਤ ਨੂੰ ਦਾਨ ਕੀਤੀਆਂ ਹਨ। ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਦਾਨੀ ਸੱਜਣਾਂ ਵੱਲੋਂ ਕਈ ਪ੍ਰਕਾਰ ਦਾ ਸਾਮਾਨ ਅਤੇ ਵਾਹਨ ਦਿੱਤੇ ਗਏ ਹਨ।
ਏਸੀ ਬੱਸ ਤੋਂ ਇਲਾਵਾ ਇਨ੍ਹਾਂ ਵਿੱਚ ਕੁਆਲਿਸ, ਸਕਾਰਪੀਓ, ਤਿੰਨ ਮਾਰੂਤੀ ਵਰਸਾ, ਈਕੋ ਮਹਿੰਦਰਾ, ਜ਼ਾਈਲੋ ਗੱਡੀਆਂ ਸ਼ਾਮਲ ਹਨ। ਕਾਰ ਸੇਵਾ ਲਈ ਟਾਟਾ 207, ਟਾਟਾ-709, ਦੋ ਮਹਿੰਦਰਾ ਅਰਜੁਨ ਟਰੈਕਟਰ, ਦੋ ਸਵਰਾਜ 724 ਟਰੈਕਟਰ, ਮਹਿੰਦਰਾ ਪਿਕਅੱਪ, ਮਹਿੰਦਰਾ ਬੋਲੈਰੋ, ਟਾਟਾ ਐਲ.ਪੀ. ਟਰੱਕ ਅਤੇ ਸੋਨੇ-ਚਾਂਦੀ ਤੋਂ ਇਲਾਵਾ ਬੇਨਾਮ ਦਾਨੀ ਵੀ ਚੁੱਪ-ਚੁਪੀਤੇ ਨਕਦੀ ਰੱਖਦੇ ਹਨ।
ਪ੍ਰਸਿੱਧ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਸਿੰਘ ਸ਼ਹੀਦਾਂ ਵਿਖੇ ਨਤਮਸਤਕ ਹੋਣ ਲਈ ਦੂਰੋਂ-ਦੂਰੋਂ ਸ਼ਰਧਾਲੂ ਆਉਂਦੇ ਹਨ। ਭਾਰਤੀ ਕ੍ਰਿਕਟ ਟੀਮ ਦੇ ਕਈ ਸਿਤਾਰੇ ਵੀ ਇੱਥੇ ਆ ਕੇ ਮੱਥਾ ਟੇਕਦੇ ਹਨ। ਬਾਬਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਹੈ। ਕਈ ਢਾਡੀ ਜਥਿਆਂ ਤੇ ਕਵੀਆਂ ਦਾ ਸਮੂਹ ਬਾਬਾ ਜੀ ਦੇ ਜੀਵਨ ਉਪਰ ਚਾਨਣਾ ਪਾਇਆ।
ਇਹ ਵੀ ਪੜ੍ਹੋ : Faridkot Accident News: ਫਰੀਦਕੋਟ 'ਚ ਵਾਪਰਿਆ ਦਰਦਨਾਕ ਹਾਦਸਾ, 5 ਲੋਕਾਂ ਦੀ ਹੋਈ ਮੌਤ
ਮਨੀਸ਼ ਸ਼ੰਕਰ ਮੁਹਾਲੀ