ਚੰਡੀਗੜ੍ਹ : 9 ਨਵੰਬਰ ਨਾ ਸਿਰਫ਼ ਹਰ ਪੰਜਾਬੀ ਲਈ ਬਲਕਿ ਦੁਨੀਆ ਭਰ ਵਿੱਚ ਵਸੇ ਗੁਰੂ ਨਾਨਕ ਨਾਮ ਲੇਵਾ ਸਿੱਖ ਲਈ ਖ਼ਾਸ ਹੈ, ਇਹ ਹੀ ਉਹ ਇਤਿਹਾਸਿਕ ਦਿਨ ਸੀ ਜਦੋਂ 72 ਸਾਲ ਬਾਅਦ ਹਰ ਸਿੱਖ ਦੀ ਪੰਥ ਤੋਂ ਵਿੱਛੜੇ ਗੁਰਧਾਮ ਦੀ ਅਰਦਾਸ ਪੂਰੀ ਹੋਈ ਸੀ,ਇਹ ਹੀ ਉਹ ਦਿਨ ਹੈ ਜਦੋਂ 2 ਮੁਲਕਾਂ ਦੀ ਸਰਹੱਦਾਂ ਦੇ ਵਿੱਚੋਂ ਅਮਨ ਅਤੇ ਸ਼ਰਧਾ ਦੇ ਲਾਂਘੇ ਦੀ ਸ਼ੁਰੂਆਤ ਹੋਈ ਸੀ


COMMERCIAL BREAK
SCROLL TO CONTINUE READING

ਸ੍ਰੀ ਕਰਤਾਰਪੁਰ ਸਾਹਿਬ ਲਾਂਘਾ,9 ਨਵੰਬਰ 2019 ਨੂੰ ਹੀ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਸ਼ੁਰੂਆਤ ਹੋਈ,ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਦੀ ਅਗਵਾਈ ਵਿੱਚ ਪਹਿਲਾਂ ਜਥਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਸੀ,ਇਸ ਇਤਿਹਾਸਿਕ ਮੌਕੇ ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਦਾ ਉਦਘਾਟਨ ਕੀਤਾ ਸੀ 


ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜਥੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੇ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਵੀ ਗਏ ਸਨ,ਅਕਾਲੀ ਦਲ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ,ਸੁਖਬੀਰ ਬਾਦਲ,ਹਰਸਿਮਰਤ ਕੌਰ ਬਾਦਲ,ਕੇਂਦਰੀ ਮੰਤਰੀ ਹਰਦੀਪ ਪੁਰੀ,ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਅਤੇ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਸਨ,ਨਵਜੋਤ ਸਿੰਘ ਸਿੱਧੂ ਨੂੰ ਤਾਂ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਭਾਰਤ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਵੱਲੋਂ ਤਕਰੀਰ ਕਰਨ ਦਾ ਖ਼ਾਸ ਮੌਕਾ ਦਿੱਤਾ ਗਿਆ ਸੀ


 



ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਧਾਈ


ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ ਹੋਏ ਇੱਕ ਸਾਲ ਦਾ ਸਮਾਂ ਹੋ ਗਿਆ ਹੈ, ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਵਧਾਈ ਦਿੰਦੇ ਹੋਇਆ ਲਿਖਿਆ,'ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਦੀ ਪਹਿਲੀ ਵਰੇਗੰਢ 'ਤੇ ਸਾਰੇ ਸ਼ਰਧਾਲੂਆਂ ਨੂੰ ਮੁਬਾਰਕਾਂ,ਵਾਹਿਗੁਰੂ ਸਾਰੇ ਪੰਜਾਬੀਆਂ 'ਤੇ ਇਸੇ ਤਰ੍ਹਾਂ ਮੇਹਰ ਰੱਖੇ,ਮੈਂ ਉਮੀਦ ਕਰਦਾ ਹਾਂ ਕਿ ਇੱਕ ਵਾਰ ਮੁੜ ਤੋਂ ਸ੍ਰੀ ਕਰਤਾਰਪੁਰ ਸਾਹਿਬ ਜੀ ਦਾ ਇਤਿਹਾਸਿਕ ਗੁਰਦੁਆਰਾ ਸੰਗਤਾਂ ਲਈ ਖੁੱਲੇ'


 



ਨਵਜੋਤ ਸਿੰਘ ਸਿੱਧੂ ਨੇ ਵੀ ਵਧਾਈ ਦਿੱਤੀ 


ਨਵਜੋਤ ਸਿੰਘ ਸਿੱਧੂ ਨੇ ਵੀ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਦੇ ਇਸ ਇਤਿਹਾਸਿਕ ਮੌਕੇ ਟਵਿਟਰ 'ਤੇ ਲਿਖਿਆ,ਇਹ ਉਹ ਦਿਨ ਸੀ ਜਦੋਂ ਸਰਹੱਦਾਂ 'ਤੇ ਤਾਰਾਂ ਹੱਟਿਆ ਸਨ ਅਤੇ 14 ਕਰੋੜ ਨਾਨਕ ਨਾਮ ਲੇਵਾ ਸਿੱਖ ਦੀ ਅਰਦਾਸ ਕਬੂਲ ਹੋਈ ਸੀ,ਆਉ ਅਸੀਂ ਸ੍ਰੀ ਗੁਰੂ ਨਾਨਕ ਦੇਵ ਦੀ ਸੁਨੇਹੇ ਨੂੰ ਆਪਣੀ ਜ਼ਿੰਦਗੀ ਵਿੱਚ ਉਤਾਰੀਏ; 


ਇਸ ਤਰ੍ਹਾਂ 72 ਸਾਲ ਬਾਅਦ ਸੁਣੀ ਗਈ ਅਰਦਾਸ 


ਗੁਰੂ ਨਾਨਕ ਨਾਮ ਲੇਵਾ ਸਿੱਖ ਹਰ ਰੋਜ਼ ਦਿਨ ਰਾਤ 72 ਸਾਲਾਂ ਤੋਂ ਪਾਕਿਸਤਾਨ ਵਿੱਚ ਵਿੱਛੜੇ ਗੁਰੂਧਾਮਾਂ ਦੇ ਦਰਸ਼ਨ ਦੀਦਾਰ ਦੀ ਅਰਦਾਸ ਕਰਦਾ ਸੀ,ਪਰ 9 ਨਵੰਬਰ 2019 ਨੂੰ ਇਸ ਅਰਦਾਸ ਨੂੰ ਪ੍ਰਵਾਨਗੀ ਮਿਲੀ,ਇਹ ਸਿਲਸਿਲਾ ਸ਼ੁਰੂ ਉਸ ਵੇਲੇ ਹੋਇਆ ਜਦੋਂ 2018 ਵਿੱਚ ਪਾਕਿਸਤਾਨ ਦੇ ਨਵੇਂ ਚੁਣੇ ਗਏ ਪ੍ਰਧਾਨ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦੇ ਲਈ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਗਏ ਸਨ,ਉਸ ਵੇਲੇ ਪਾਕਿਸਤਾਨ ਦੇ ਫੌਜ ਮੁੱਖੀ ਜਨਰਲ ਬਾਜਵਾ ਨੇ ਸਿੱਧੂ ਸਾਹਮਣੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 2019 ਵਿੱਚ ਆ ਰਹੇ 550 ਵੇਂ ਪ੍ਰਕਾਸ਼ ਦਿਹਾੜੇ 'ਤੇ ਕਰਤਾਰਪੁਰ ਲਾਂਘਾ ਖੋਲਣ ਦੀ ਪੇਸ਼ ਰੱਖੀ,ਖ਼ੁਸ਼ੀ ਵਿੱਚ ਨਵਜੋਤ ਸਿੰਘ ਸਿੱਧੂ ਜਨਰਲ ਬਾਜਵਾ ਨੂੰ ਗੱਲੇ ਲਾ ਲਿਆ,ਇਸ 'ਤੇ ਕਾਫ਼ੀ ਵਿਵਾਦ ਵੀ ਹੋਇਆ ਸਿਆਸਤ ਵੀ ਚੱਲੀ, ਪਰ ਇਸ ਦੌਰਾਨ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੌਲਣ ਦੀ ਮੰਗ ਨੇ ਜ਼ੌਰ ਫੜ ਲਿਆ ਸੀ 


ਪਾਕਿਸਤਾਨ ਅਤੇ ਭਾਰਤ ਦੀ ਸਰਕਾਰਾਂ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਲਈ ਕਦਮ ਵਧਾਏ ਅਤੇ 2018 ਵਿੱਚ ਦੋਵਾਂ ਸਰਕਾਰਾਂ ਵੱਲੋਂ  ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ, ਭਾਰਤ  ਵਿੱਚ ਉੱਪ ਰਾਸ਼ਟਰਪਤੀ ਨੇ ਡੇਰਾ ਬਾਬਾ ਨਾਨਕ ਟਰਮੀਨਲ ਦਾ ਨੀਂਹ ਪੱਥਰ ਰੱਖਿਆ ਤਾਂ ਪਾਕਿਸਤਾਨ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ,ਇਸ ਦੌਰਾਨ ਦੋਵਾਂ ਸਰਕਾਰਾਂ ਦੇ ਅਧਿਕਾਰੀਆਂ ਵੱਲੋਂ ਕਈ ਵਾਰ ਮੀਟਿੰਗਾਂ ਹੋਇਆ ਹੈ ਅਤੇ 9 ਨਵੰਬਰ 2019 ਨੂੰ ਲਾਂਘਾ ਸੰਗਤਾਂ ਲਈ ਖ਼ੌਲ ਦਿੱਤਾ ਗਿਆ 


ਲਾਂਘੇ ਨੂੰ ਲੈਕੇ ਨਿਯਮ 


ਦੋਵਾਂ ਦੇਸ਼ਾਂ ਨੇ ਮਿਲ ਕੇ ਲਾਂਘੇ ਦੇ ਜ਼ਰੀਏ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਿਯਮ ਤੈਅ ਕੀਤੇ, ਨੇਮਾਂ ਮੁਤਾਬਿਕ ਦਰਸ਼ਨ ਵੀਜ਼ਾ ਫ੍ਰੀ ਹੋਵੇਗਾ ਪਰ ਭਾਰਤੀ ਸ਼ਰਧਾਲੂਆਂ ਲਈ ਪਾਸਪੋਰਟ ਜ਼ਰੂਰੀ ਦਸਤਾਵੇਜ਼ ਹੋਵੇਗਾ,ਇਸ ਤੋਂ ਇਲਾਵਾ ਯਾਤਰਾ ਤੋਂ 10 ਦਿਨ ਪਹਿਲਾਂ ਆਨ ਲਾਈਨ ਅਪਲਾਈ ਕਰਨਾ ਹੋਵੇਗਾ,ਸ਼ਰਧਾਲੂਆਂ ਨੂੰ ਉਸੇ ਦਿਨ ਦਰਸ਼ਨ ਕਰਕੇ ਵਾਪਸ ਆਉਣਾ ਹੋਵੇਗਾ,ਪਾਕਿਸਤਾਨ ਸਰਕਾਰ ਨੇ ਦਰਸ਼ਨਾਂ ਦੇ ਲਈ 1500 ਰੁਪਏ ਫ਼ੀਸ ਰੱਖੀ ਜਿਸ ਦਾ ਭਾਰਤ ਵੱਲੋਂ ਵਿਰੋਧ ਕੀਤਾ ਗਿਆ ਸੀ ਪਰ ਪਾਕਿਸਤਾਨ ਸਰਕਾਰ ਨੇ ਇਸ ਨੂੰ ਖ਼ਾਰਜ ਕਰ ਦਿੱਤਾ,5000 ਤੱਕ ਸ਼ਰਧਾਲੂਆਂ ਨੂੰ ਹਰ ਰੋਜ਼ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦਾ ਇਜਾਜ਼ਤ ਮਿਲੀ ਪਰ ਪ੍ਰਕਾਸ਼ ਦਿਹਾੜੇ ਮੌਕੇ ਇਸ ਨੂੰ ਵਧਾ ਕੇ 10 ਹਜ਼ਾਰ ਤੱਕ ਕਰਨ 'ਤੇ ਸਹਿਮਤੀ ਹੋਈ 


ਕੋਰੋਨਾ ਦੀ ਵਜ੍ਹਾਂ ਕਰਕੇ ਲਾਂਘਾ ਬੰਦ ਹੋਇਆ 


ਕੋਰੋਨਾ ਦੀ ਵਜ੍ਹਾਂ ਕਰਕੇ ਭਾਰਤ ਅਤੇ ਪਾਕਿਸਤਾਨ ਸਰਕਾਰ ਨੇ ਲਾਂਘਾ ਬੰਦ ਕਰਨ ਦਾ ਫ਼ੈਸਲਾ ਲਿਆ ਸੀ,ਲਾਂਘਾ ਬੰਦ ਹੋਣ ਤੱਕ 9 ਨਵੰਬਰ ਤੋਂ ਮਾਰਚ ਦੇ ਵਿੱਚ ਤਕਰੀਬਨ 45 ਹਜ਼ਾਰ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਸਨ,ਹੁਣ ਇਸ ਵਾਰ ਮੁੜ ਤੋਂ ਲਾਂਘਾ ਖੋਲਣ ਦੇ ਲਈ ਦੋਵਾਂ ਮੁਲਕਾਂ ਦੇ ਵਿੱਚ ਗੱਲਬਾਤ ਚੱਲ ਰਹੀ ਹੈ