Schools Closed in puducherry News: ਦੇਸ਼ ਕੋਰੋਨਾ ਵਾਇਰਸ ਤੋਂ ਉਭਰ ਰਿਹਾ ਹੈ ਕਿ ਇਸੇ ਦੌਰਾਨ H3N2 ਨਾਮ ਦੇ ਇਕ ਨਵੇਂ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਸ ਦੇ ਮਾਮਲੇ ਵੀ ਕਈ ਸੂਬਿਆਂ ਵਿੱਚ ਲਗਾਤਾਰ ਕਈ ਹਫ਼ਤਿਆਂ ਤੋਂ ਦੇਖਣ ਨੂੰ ਮਿਲ ਰਹੇ ਹਨ। ਰਾਜ ਸਰਕਾਰਾਂ ਨੇ ਇਸ ਤੋਂ ਬਚਣ ਲਈ ਜ਼ਰੂਰੀ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸਿਹਤ ਵਿਭਾਗ ਨੇ ਹਸਪਤਾਲਾਂ ਵਿੱਚ ਆਈਸੋਲੇਸ਼ਨ ਵਾਰਡ ਤਿਆਰ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ।


COMMERCIAL BREAK
SCROLL TO CONTINUE READING

ਇਸ ਦੇ ਨਾਲ ਹੀ ਇਸ ਵਾਇਰਸ ਨਾਲ ਸਬੰਧਤ ਕਿਸੇ ਵੀ ਪੀੜਤ ਬਾਰੇ ਜਾਣਕਾਰੀ ਮੰਗੀ ਗਈ ਹੈ। ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਜਾ ਰਿਹਾ ਹੈ। 1ਵੀਂ ਤੋਂ 8ਵੀਂ ਜਮਾਤ ਤੱਕ ਸਕੂਲ ਬੰਦ ਪੁਡੂਚੇਰੀ ਦੇ ਸਿੱਖਿਆ ਮੰਤਰੀ ਨਮਾਸ਼ਿਵਮ ਨੇ H3N2 ਵਾਇਰਸ ਅਤੇ ਫਲੂ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਕੂਲਾਂ 'ਚ ਛੁੱਟੀ ਦਾ ਐਲਾਨ ਕੀਤਾ ਹੈ। ਪੁਡੂਚੇਰੀ ਵਿੱਚ ਸਕੂਲ 16 ਮਾਰਚ ਤੋਂ 26 ਮਾਰਚ ਤੱਕ ਬੰਦ ਰਹਿਣਗੇ। ਫਿਲਹਾਲ ਇਹ ਫੈਸਲਾ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਲਿਆ ਗਿਆ ਹੈ। ਬਾਕੀ ਕਲਾਸਾਂ ਆਪਣੇ ਸਮੇਂ ਅਨੁਸਾਰ ਜਾਰੀ ਰਹਿਣਗੀਆਂ।


ਮੀਡੀਆ ਰਿਪੋਰਟਾਂ ਮੁਤਾਬਕ ਪੁਡੂਚੇਰੀ ਵਿੱਚ H3N2 ਫਲੂ ਦੇ 79 ਮਾਮਲੇ ਦਰਜ ਕੀਤੇ ਗਏ ਹਨ। ਹਾਲਾਂਕਿ ਸੂਬੇ 'ਚ ਅਜੇ ਤੱਕ ਕੋਈ ਮੌਤ ਨਹੀਂ ਹੋਈ ਹੈ। ਸਿਹਤ ਵਿਭਾਗ ਨੇ ਕੇਸਾਂ ਦੀ ਵੱਧ ਰਹੀ ਗਿਣਤੀ 'ਤੇ ਨਜ਼ਰ ਰੱਖਣ ਲਈ ਹਸਪਤਾਲਾਂ ਤੇ ਮੁੱਢਲੇ ਸਿਹਤ ਕੇਂਦਰਾਂ ਨੂੰ ਚੌਕਸ ਕਰ ਦਿੱਤਾ ਹੈ।


ਇਹ ਵੀ ਪੜ੍ਹੋ : ਜੇਲ੍ਹ ਤੋਂ ਲਾਈਵ ਹੋ ਕੇ ਲਾਰੈਂਸ ਬਿਸ਼ਨੋਈ ਨੇ ਕੀਤੇ ਹੈਰਾਨੀਜਨਕ ਖੁਲਾਸੇ, ਸਿੱਧੂ ਦੇ ਕਤਲ ਬਾਰੇ ਕਹੀ ਇਹ ਵੱਡੀ ਗੱਲ


H3N2 ਵਾਇਰਸ ਦੇ ਲੱਛਣ
H3N2 ਫਲੂ ਦੇ ਲੱਛਣ H3N2 ਫਲੂ ਦੇ ਫੈਲਣ ਨੇ ਦੇਸ਼ ਭਰ ਵਿੱਚ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ। ਇਨਫਲੂਐਂਜ਼ਾ ਦੇ ਮਾਮਲੇ ਅਜਿਹੇ ਸਮੇਂ ਸਾਹਮਣੇ ਆ ਰਹੇ ਹਨ ਜਦੋਂ ਦੇਸ਼ 3 ਸਾਲ ਬਾਅਦ ਕੋਰੋਨਾ ਮਹਾਮਾਰੀ ਤੋਂ ਉਭਰਿਆ ਹੈ। ਬੱਚੇ ਤੇ ਬਜ਼ੁਰਗ ਤੇਜ਼ੀ ਨਾਲ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ। ਡਾਕਟਰਾਂ ਅਨੁਸਾਰ, ਇਨਫਲੂਐਂਜ਼ਾ ਦੇ ਜ਼ਿਆਦਾਤਰ ਮਰੀਜ਼ਾਂ ਵਿੱਚ ਇੱਕੋ ਜਿਹੇ ਲੱਛਣ ਹੁੰਦੇ ਹਨ। ਜਿਵੇਂ ਖਾਂਸੀ, ਗਲੇ ਦੀ ਲਾਗ, ਸਰੀਰ ਵਿੱਚ ਦਰਦ, ਨੱਕ ਵਿੱਚ ਪਾਣੀ ਆਉਣਾ। ਕਾਬਿਲੇਗੌਰ ਹੈ ਕਿ H3N2 ਵਾਇਰਸ ਨਾਲ ਪੂਰੇ ਦੇਸ਼ ਵਿੱਚ ਮੌਤਾਂ ਦੀ ਗਿਣਤੀ ਕਾਫੀ ਵੱਧ ਰਹੀ ਹੈ ਤੇ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਰੀਜ਼ ਵੀ ਵਾਇਰਸ ਦੀ ਲਪੇਟ ਵਿੱਚ ਆ ਰਹੇ ਹਨ।


 



 


ਇਹ ਵੀ ਪੜ੍ਹੋ : G20 Summit 2023: ਅੰਮ੍ਰਿਤਸਰ 'ਚ ਅੱਜ ਤੋਂ G-20 ਸੰਮੇਲਨ ਦਾ ਆਗਾਜ਼; ਸਿੱਖਿਆ ਨੂੰ ਨਵੀਆਂ ਉਚਾਈਆਂ 'ਤੇ ਲਿਜਾਉਣ 'ਤੇ ਧਿਆਨ ਕੇਂਦਰਿਤ