Paris Olympics: ਦਿੱਲੀ ਹਵਾਈ ਅੱਡੇ `ਤੇ ਢੋਲ ਨਗਾੜਿਆਂ ਨਾਲ ਭਾਰਤ ਦੀ ਹਾਕੀ ਟੀਮ ਦਾ ਹੋਇਆ ਸਵਾਗਤ
Paris Olympics: ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਸ਼ਨਿੱਚਰਵਾਰ ਨੂੰ ਦੇਸ਼ ਪਰਤੀ, ਜਿਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।
Paris Olympics: ਪੈਰਿਸ ਓਲੰਪਿਕ ਵਿੱਚ ਕਾਂਸੀ ਮੈਡਲ ਜਿੱਤ ਕੇ ਭਾਰਤੀ ਪੁਰਸ਼ ਹਾਕੀ ਟੀਮ ਸ਼ਨਿੱਚਰਵਾਰ ਨੂੰ ਦੇਸ਼ ਵਾਪਸ ਆਈ ਗਈ। ਦਿੱਲੀ ਹਵਾਈ ਅੱਡੇ ਉਤੇ ਭਾਰਤੀ ਖਿਡਾਰੀਆਂ ਦਾ ਢੋਲ-ਨਗਾੜਿਆਂ ਨਾਲ ਨਿੱਘਾ ਸਵਾਗਤ ਹੋਇਆ। ਭਾਰਤੀ ਖਿਡਾਰੀਆਂ ਦੀ ਉਡੀਕ ਵਿੱਚ ਫੈਂਸ ਸਵੇਰੇ ਤੋਂ ਹਵਾਈ ਅੱਡੇ ਬਾਹਰ ਇਕੱਠੇ ਹੋ ਗਏ ਸਨ।
ਹਾਕੀ ਇੰਡੀਆ ਦੇ ਜਨਰਲ ਸਕੱਤਰ ਨੇ ਪੀਆਰ ਸ਼੍ਰੀਜੇਸ਼ ਨੂੰ ਦਿੱਤੀ ਵਧਾਈ
ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੇ ਵਾਪਸੀ ਤੋਂ ਬਾਅਦ ਦਿੱਲੀ ਹਵਾਈ ਅੱਡੇ ਦੇ ਬਾਹਰ ਜਮ ਕੇ ਜਸ਼ਨ ਮਨਾਇਆ। ਢੋਲ ਦੀ ਥਾਪ ਉਤੇ ਸਭ ਨੇ ਜਮ ਕੇ ਭੰਗੜਾ ਪਾਇਆ ਅਤੇ ਮੈਡਲ ਜਿੱਤਣ ਦੀ ਖੁਸ਼ੀ ਮਨਾਈ। ਇਸ ਦੌਰਾਨ ਹਾਕੀ ਇੰਡੀਆ ਦੇ ਜਨਰਲ ਸਕੱਤਰ ਭਾਲ ਨਾਥ ਸਿੰਘ ਨੇ ਪੀਆਰ ਸ਼੍ਰੀਜੇਸ਼ ਦੇ ਸਮਾਪਨ ਸਮਾਰੋਹ ਵਿੱਚ ਝੰਡਾਬਰਦਾਰ ਦੀ ਚੁਣੇ ਜਾਣ ਉਤੇ ਗੱਲ ਕੀਤੀ।
ਇਹ ਵੀ ਪੜ੍ਹੋ : Punjab Police: ਪੰਜਾਬ ਪੁਲਿਸ ਅਤੇ ਕੇਂਦਰ ਏਜੰਸੀ ਨੇ ਮਿਲਕੇ ਅੰਤਰਰਾਸ਼ਟਰੀ ਨਸ਼ਾ ਤਸਕਰ ਸਿਮਰਨਜੋਤ ਸੰਧੂ ਨੂੰ ਕੀਤਾ ਕਾਬੂ
ਉਨ੍ਹਾਂ ਨੇ ਕਿਹਾ ਕਿ ਪੀਆਰ ਸ਼੍ਰੀਜੇਸ਼ ਇਸ ਦੇ ਹੱਕਦਾਰ ਸਨ। ਜੇਕਰ ਭਾਰਤ ਸਰਕਾਰ ਅਤੇ ਭਾਰਤੀ ਓਲੰਪਿਕ ਕਮੇਟੀ ਨੇ ਉਨ੍ਹਾਂ ਨੂੰ ਇਹ ਮੌਕਾ ਦਿੱਤਾ ਹੈ ਤਾਂ ਹਾਕੀ ਇੰਡੀਆ ਉਨ੍ਹਾਂ ਦਾ ਸ਼ੁਕਰੀਆ ਅਦਾ ਕਰਦਾ ਹੈ। ਇਹ ਇਕ ਸ਼ਾਨਦਾਰ ਜਿੱਤ ਸੀ, ਲਗਾਤਾਰ ਦੋ ਮੈਡਲ ਜਿੱਤਣਾ ਇੱਕ ਵੱਡੀ ਉਪਲਬੱਧੀ ਹੈ ਪਰ ਸਾਡਾ ਟੀਚਾ ਫਾਈਨਲ ਖੇਡਣਾ ਸੀ ਪਰ ਰੈਫਰੀ ਦੀ ਗਲਤੀ ਨਾਲ ਅਮਿਤ ਰੋਹੀਦਾਸ ਨੂੰ ਬਾਹਰ ਬਿਠਾਉਣ ਦੀ ਵਜ੍ਹਾ ਕਰਕੇ ਸਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਲਈ ਕਾਂਸੀ ਮੈਡਲ ਦੇ ਨਾਲ ਇਥੇ ਹਾਂ, ਨਹੀਂ ਤਾਂ ਮੈਡਲ ਦਾ ਰੰਗ ਹੋਰ ਹੁੰਦਾ।
ਮੈਡਲ ਦਾ ਬਚਾਅ ਕਰਨ ਵਿੱਚ ਹਾਕੀ ਟੀਮ ਹੋਈ ਕਾਮਯਾਬ
ਭਾਰਤੀ ਹਾਕੀ ਟੀਮ ਨੇ ਟੋਕਿਓ ਓਲੰਪਿਕ 2020 ਵਿੱਚ 41 ਸਾਲ ਦਾ ਮੈਡਲ ਦਾ ਸੁੱਕਾ ਸਮਾਪਤ ਕੀਤਾ ਸੀ ਅਤੇ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਕਾਂਸੀ ਦਾ ਮੈਡਲ ਜਿੱਤਿਆ ਸੀ। ਪੈਰਿਸ ਵਿੱਚ ਭਾਰਤ ਨੇ ਆਪਣੇ ਮੈਡਲ ਦਾ ਬਰਕਰਾਰ ਰੱਖਿਆ। ਭਾਰਤ ਨੇ 1980 ਵਿੱਚ ਮਾਸਕੋ ਓਲੰਪਿਕ ਤੋਂ ਬਾਅਦ ਇਨ੍ਹਾਂ ਖੇਡਾਂ ਵਿੱਚ ਹੁਣ ਤੱਕ ਹੋਲਡ ਮੈਡਲ ਨਹੀਂ ਜਿੱਤਿਆ ਹੈ।
ਇਹ ਵੀ ਪੜ੍ਹੋ : Ludhiana News: ਲੁਧਿਆਣਾ ਤੋਂ ਚੰਡੀਗੜ੍ਹ ਜਾ ਰਹੇ ਅਲਟੋ ਟੈਕਸੀ ਚਾਲਕ ਦਾ ਗੋਲੀ ਮਾਰ ਕੀਤਾ ਕਤਲ, ਟੈਕਸੀ ਖੋਹ ਫਰਾਰ