Paris Olympic 2024: ਸੈਮੀਫਾਈਨਲ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੂੰ ਝਟਕਾ, ਜਰਮਨੀ ਖਿਲਾਫ ਨਹੀਂ ਖੇਡ ਸਕਣਗੇ ਅਮਿਤ ਰੋਹੀਦਾਸ
Amit Rohidas Ban: ਮੰਗਲਵਾਰ ਨੂੰ ਹੋਣ ਵਾਲੇ ਪੈਰਿਸ ਓਲੰਪਿਕ ਦੇ ਮਹੱਤਵਪੂਰਨ ਪੁਰਸ਼ ਹਾਕੀ ਸੈਮੀਫਾਈਨਲ `ਚ ਹਿੱਸਾ ਨਹੀਂ ਲੈ ਸਕਣਗੇ। ਅਮਿਤ ਰੋਹੀਦਾਸ `ਤੇ ਇਕ ਮੈਚ ਦੀ ਪਾਬੰਦੀ ਲਗਾਈ ਗਈ ਹੈ।
Paris 2024, Hockey: ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐੱਫ. ਆਈ. ਐੱਚ.) ਨੇ ਭਾਰਤ ਦੇ ਅਮਿਤ ਰੋਹੀਦਾਸ 'ਤੇ ਇਕ ਮੈਚ ਦੀ ਪਾਬੰਦੀ ਲਗਾ ਦਿੱਤੀ ਹੈ, ਜਿਸ ਕਾਰਨ ਉਹ ਮੰਗਲਵਾਰ ਨੂੰ ਜਰਮਨੀ ਖਿਲਾਫ ਹੋਣ ਵਾਲੇ ਪੈਰਿਸ ਓਲੰਪਿਕ ਦੇ ਸੈਮੀਫਾਈਨਲ ਮੈਚ 'ਚ ਨਹੀਂ ਖੇਡ ਸਕਣਗੇ। ਰੋਹੀਦਾਸ ਨੂੰ ਐਤਵਾਰ ਨੂੰ ਬ੍ਰਿਟੇਨ ਦੇ ਖਿਲਾਫ ਖੇਡੇ ਗਏ ਕੁਆਰਟਰ ਫਾਈਨਲ ਮੈਚ 'ਚ ਲਾਲ ਕਾਰਡ ਦਿਖਾਇਆ ਗਿਆ ਸੀ, ਜਿਸ ਕਾਰਨ ਉਹ ਦੂਜੇ ਕੁਆਰਟਰ ਤੋਂ ਹੀ ਮੈਦਾਨ ਛੱਡ ਕੇ ਚਲੇ ਗਏ ਸਨ। ਭਾਰਤੀ ਹਾਕੀ ਟੀਮ ਨੇ ਬ੍ਰਿਟੇਨ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ।
ਮੈਚ ਦੇ 17ਵੇਂ ਮਿੰਟ 'ਚ ਰੋਹੀਦਾਸ ਦੀ ਹਾਕੀ ਸਟਿੱਕ ਬ੍ਰਿਟਿਸ਼ ਖਿਡਾਰੀ ਦੇ ਸਿਰ 'ਤੇ ਲੱਗੀ, ਪਰ ਰੈਫਰੀ ਨੇ ਇਸ ਨੂੰ ਜਾਣਬੁੱਝ ਕੇ ਕੀਤੀ ਕਾਰਵਾਈ ਸਮਝਦੇ ਹੋਏ ਪੂਰੇ ਮੈਚ 'ਚੋਂ ਬਾਹਰ ਕਰ ਦਿੱਤਾ। ਇਸ ਤਰ੍ਹਾਂ ਭਾਰਤੀ ਟੀਮ ਨੇ ਕਰੀਬ 42 ਮਿੰਟ 10 ਖਿਡਾਰੀਆਂ ਨਾਲ ਖੇਡੀ। ਹਾਲਾਂਕਿ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਹਾਰ ਨਹੀਂ ਮੰਨੀ ਅਤੇ ਬਰਤਾਨੀਆ ਨੂੰ ਪੈਨਲਟੀ ਸ਼ੂਟਆਊਟ ਵਿੱਚ ਹਰਾ ਕੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ।
ਰੋਹੀਦਾਸ ਦੀ ਸਟਿੱਕ ਅਣਜਾਣੇ ਵਿੱਚ ਵਿਰੋਧੀ ਖਿਡਾਰੀ ਨੂੰ ਛੂਹ ਗਈ ਅਤੇ ਉਸ ਨੂੰ ਲਾਲ ਕਾਰਡ ਦਿਖਾਇਆ ਗਿਆ। ਫੁੱਟਬਾਲ 'ਚ ਜੇਕਰ ਲਾਲ ਕਾਰਡ ਮਿਲਦਾ ਹੈ ਤਾਂ ਖਿਡਾਰੀ ਅਗਲੇ ਮੈਚ ਤੋਂ ਬਾਹਰ ਹੋ ਜਾਂਦਾ ਹੈ। ਹਾਲਾਂਕਿ ਭਾਰਤ ਨੇ ਇਸ ਦਾ ਵਿਰੋਧ ਕੀਤਾ ਸੀ। ਅਮਿਤ ਰੋਹੀਦਾਸ ਭਾਰਤ ਦਾ ਮੁੱਖ ਡਿਫੈਂਡਰ ਹੈ, ਇਸ ਲਈ ਜੇਕਰ ਉਹ ਸੈਮੀਫਾਈਨਲ ਵਰਗੇ ਅਹਿਮ ਮੈਚ 'ਚ ਨਹੀਂ ਖੇਡਦਾ ਹੈ ਤਾਂ ਇਹ ਭਾਰਤ ਲਈ ਵੱਡਾ ਝਟਕਾ ਹੋਵੇਗਾ।
ਇਹ ਵੀ ਪੜ੍ਹੋ: Paris Olympics: ਸੈਮੀਫਾਈਨਲ 'ਤੇ ਭਾਰਤ ਦੀਆਂ ਨਜ਼ਰਾਂ; ਕੁਆਰਟਰ ਫਾਈਨਲ 'ਚ ਭਾਰਤੀ ਹਾਕੀ ਟੀਮ ਸਾਹਮਣੇ ਗ੍ਰੇਟ ਬ੍ਰਿਟੇਨ ਦੀ ਚੁਣੌਤੀ
ਹਾਕੀ ਇੰਡੀਆ ਨੇ ਅਧਿਕਾਰਤ ਤੌਰ 'ਤੇ ਪੈਰਿਸ ਓਲੰਪਿਕ 'ਚ ਹਾਕੀ ਮੁਕਾਬਲੇ 'ਚ ਅੰਪਾਇਰਿੰਗ ਦੀ ਗੁਣਵੱਤਾ 'ਤੇ ਚਿੰਤਾ ਪ੍ਰਗਟਾਈ ਹੈ। ਇਹ ਸ਼ਿਕਾਇਤ ਭਾਰਤ ਅਤੇ ਬ੍ਰਿਟੇਨ ਵਿਚਾਲੇ ਹੋਏ ਕੁਆਰਟਰ ਫਾਈਨਲ ਮੈਚ ਨਾਲ ਸਬੰਧਤ ਹੈ ਜਿਸ ਵਿੱਚ ਅੰਪਾਇਰਿੰਗ ਦੇ ਕਈ ਫੈਸਲਿਆਂ ਨੇ ਮੈਚ ਦੇ ਨਤੀਜੇ ਨੂੰ ਪ੍ਰਭਾਵਿਤ ਕੀਤਾ ਸੀ।
ਇਹ ਵੀ ਪੜ੍ਹੋ: Paris Olympic 2024: ਹਾਕੀ ਦੇ ਕੁਆਰਟਰ ਫਾਈਨਲ 'ਚ ਪੈਨਲਟੀ ਸ਼ੂਟਆਊਟ ਵਿੱਚ ਭਾਰਤ ਨੇ ਗ੍ਰੇਟ ਬ੍ਰਿਟੇਨ ਨੂੰ ਦਿੱਤੀ ਮਾਤ