Asian Champions Trophy 2023 Final, India vs Malaysia Hockey: ਭਾਰਤੀ ਹਾਕੀ ਟੀਮ ਵੱਲੋਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਭਾਰਤ ਨੂੰ ਮਾਨ ਮਹਿਸੂਸ ਕਰਵਾਇਆ ਜਾ ਰਿਹਾ ਹੈ ਅਤੇ ਇਸੇ ਲੜੀ ਨੂੰ ਅੱਗੇ ਵਧਾਉਂਦੀਆਂ ਭਾਰਤ ਵੱਲੋਂ ਸ਼ੁੱਕਰਵਾਰ ਨੂੰ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਸੈਮੀਫਾਈਨਲ ਮੁਕਾਬਲੇ 'ਚ ਜਾਪਾਨ ਨੂੰ 5-0 ਨਾਲ ਹਰਾ ਕੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਗਿਆ ਹੈ। ਏਸ਼ੀਆਈ ਚੈਂਪੀਅਨਸ ਟਰਾਫੀ ਦਾ ਫਾਈਨਲ ਮੁਕਾਬਲਾ ਭਾਰਤ ਬਨਾਮ ਮਲੇਸ਼ੀਆ ਅੱਜ ਯਾਨੀ ਸ਼ਨੀਵਾਰ ਨੂੰ ਖੇਡਿਆ ਜਾਵੇਗਾ।  


COMMERCIAL BREAK
SCROLL TO CONTINUE READING

ਇਸ ਸਾਲ ਏਸ਼ੀਆਈ ਚੈਂਪੀਅਨਸ ਟਰਾਫੀ (Asian Champions Trophy 2023) ਵਿੱਚ ਭਾਰਤ ਦਾ ਫਾਈਨਲ ਮੁਕਾਬਲਾ ਮਲੇਸ਼ੀਆ ਨਾਲ ਹੋਵੇਗਾ ਜਿਨ੍ਹਾਂ ਨੇ ਆਪਣੇ ਸੈਮੀਫਾਈਨਲ ਮੁਕਾਬਲੇ 'ਚ ਡਿਫੈਂਡਿੰਗ ਚੈਂਪੀਅਨ ਕੋਰੀਆ ਨੂੰ 6-2 ਨਾਲ ਹਰਾਇਆ ਹੈ। ਦੱਸ ਦਈਏ ਕਿ ਏਸ਼ੀਆਈ ਚੈਂਪੀਅਨਸ ਟਰਾਫੀ ਦਾ ਫਾਈਨਲ ਮੁਕਾਬਲਾ ਭਾਰਤ ਬਨਾਮ ਮਲੇਸ਼ੀਆ ਸ਼ਨੀਵਾਰ ਨੂੰ ਰਾਤ 8:30 ਵਜੇ ਖੇਡਿਆ ਜਾਵੇਗਾ। 


ਭਾਰਤ ਨੇ ਸੈਮੀਫਾਈਨਲ ਮੁਕਾਬਲੇ 'ਚ ਜਾਪਾਨ ਦੇ ਖਿਲਾਫ ਸ਼ੁਰੂਆਤ ਤੋਂ ਹੀ ਹੌਲੀ-ਹੌਲੀ ਖੇਡ 'ਤੇ ਕਬਜ਼ਾ ਕਰ ਲਿਆ ਸੀ। ਦੋਵਾਂ ਟੀਮਾਂ ਵੱਲੋਂ ਗੋਲ ਕਰਨ ਲਈ ਕਾਫੀ ਜ਼ੋਰ ਲਾਇਆ ਗਿਆ ਪਰ ਪਹਿਲਾ ਕੁਆਰਟਰ ਬਿਨਾ ਕਿਸੇ ਗੋਲ ਦੇ ਖਤਮ ਹੋ ਗਿਆ।  


ਦੂਜੇ ਕੁਆਰਟਰ ਦੀ ਸ਼ੁਰੂਆਤ ਪਹਿਲਾਂ ਜਾਪਾਨ ਦੇ ਪੱਖ 'ਚ ਹੋਈ ਪਰ ਜਾਪਾਨ ਗੋਲ ਕਰਨ 'ਚ ਅਸਫਲ ਰਿਹਾ। ਇਸ ਦੌਰਾਨ ਭਾਰਤ ਦੇ ਅਕਾਸ਼ਦੀਪ ਸਿੰਘ ਵੱਲੋਂ ਮੈਦਾਨੀ ਗੋਲ ਕਰਕੇ ਖੇਡ ਦਾ ਪਹਿਲਾ ਗੋਲ ਕੀਤਾ ਗਿਆ। ਇਸ ਤੋਂ ਬਾਅਦ ਹਰਮਨਪ੍ਰੀਤ ਦੇ ਡਰੈਗ ਫਲਿੱਕ ਨੇ ਭਾਰਤ ਨੂੰ ਖੇਡ ਦਾ ਦੂਜਾ ਗੋਲ ਦਿਵਾਇਆ ਜਦੋਂ ਕਿ ਮਨਦੀਪ ਸਿੰਘ ਦੀ ਸ਼ਾਨਦਾਰ ਹਿੱਟ ਨੇ ਭਾਰਤ ਦਾ ਸਕੋਰ 3-0 ਕਰ ਦਿੱਤਾ। 


ਇਸ ਤੋਂ ਬਾਅਦ ਭਾਰਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਤੀਜੇ ਕੁਆਰਟਰ ਦੀ ਸ਼ੁਰੂਆਤ ਵੀ ਜ਼ੋਰਦਾਰ ਢੰਗ ਨਾਲ ਕੀਤੀ। ਸੁਮਿਤ ਵੱਲੋਂ ਸਟਰਾਈਕਿੰਗ ਸਰਕਲ ਦੇ ਅੰਦਰ ਗੇਂਦ ਨੂੰ ਖੇਡ ਦੇ 39ਵੇਂ ਮਿੰਟ ਵਿੱਚ ਕੀਪਰ ਦੇ ਕੋਲ ਪਾ ਕੇ ਚੌਥਾ ਗੋਲ ਕੀਤਾ ਗਿਆ ਅਤੇ ਇਸ ਤੋਂ ਬਾਅਦ ਕਾਰਤੀ ਸੇਲਵਮ ਵੱਲੋਂ 51ਵੇਂ ਮਿੰਟ ਵਿੱਚ ਭਾਰਤ ਲਈ ਪੰਜ ਗੋਲ ਕੀਤੇ ਗਏ।


ਇਹ ਵੀ ਪੜ੍ਹੋ: Punjab News: ਸਰਕਾਰੀ ਸਕੂਲ ਦੀ ਅਧਿਆਪਕਾ ਨੇ 2 ਬੱਚਿਆਂ ਨੂੰ ਸਕੂਲ ਤੋਂ ਕੱਢ ਦਿੱਤਾ ਬਾਹਰ, ਵਜ੍ਹਾ ਜਾਣ ਹੋ ਜਾਓਗੇ ਹੈਰਾਨ 


 


(For more news apart from Asian Champions Trophy 2023 Final, India vs Malaysia Hockey, stay tuned to Zee PHH)