Diamond League 2023 Final Neeraj Chopra News: ਵਿਸ਼ਵ ਚੈਂਪੀਅਨ ਭਾਰਤੀ ਜੈਵਲਿਨ ਥ੍ਰੋਅਰ ਨੀਰਜ ਚੋਪੜਾ (Neeraj Chopra) ਨੂੰ ਡਾਇਮੰਡ ਲੀਗ-2023 'ਚ ਚਾਂਦੀ ਦਾ ਤਗਮਾ ਮਿਲਿਆ ਹੈ। ਉਹ ਪਿਛਲੇ ਸਾਲ ਜਿੱਤੇ ਆਪਣੇ ਖਿਤਾਬ ਦਾ ਬਚਾਅ ਕਰਨ 'ਚ ਨਾਕਾਮ ਰਹੇ। ਐਤਵਾਰ-ਸੋਮਵਾਰ ਦੀ ਰਾਤ ਨੂੰ ਮੌਜੂਦਾ ਸੈਸ਼ਨ ਦੇ ਫਾਈਨਲ ਮੁਕਾਬਲੇ ਵਿੱਚ ਨੀਰਜ ਨੇ 83.80 ਮੀਟਰ ਦੀ ਦੂਰੀ ਤੈਅ ਕਰਕੇ ਦੂਜਾ ਸਥਾਨ ਹਾਸਲ ਕੀਤਾ, ਜਦੋਂ ਕਿ ਚੈੱਕ ਗਣਰਾਜ ਦੇ ਜੈਕਬ ਵਡਲੇਚ ਨੇ 84.24 ਮੀਟਰ ਦੇ ਸਕੋਰ ਨਾਲ ਸੋਨ ਤਮਗਾ ਜਿੱਤਿਆ। ਫਿਨਲੈਂਡ ਦਾ ਥਰੋਅਰ ਓਲੀਵਰ ਹੈਲੈਂਡਰ (83.74 ਮੀਟਰ) ਤੀਜੇ ਸਥਾਨ 'ਤੇ ਰਿਹਾ।


COMMERCIAL BREAK
SCROLL TO CONTINUE READING

25 ਸਾਲਾ ਨੀਰਜ (Neeraj Chopra) ਨੇ ਸਵਿਟਜ਼ਰਲੈਂਡ ਦੇ ਜ਼ਿਊਰਿਖ 'ਚ ਇਸ ਲੀਗ ਦੇ 11ਵੇਂ ਮੁਕਾਬਲੇ 'ਚ 85.71 ਮੀਟਰ ਦੇ ਸਰਵੋਤਮ ਸਕੋਰ ਨਾਲ ਦੂਜੇ ਸਥਾਨ 'ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਉਸ ਨੇ ਲੀਗ ਦੇ ਪਿਛਲੇ ਸੀਜ਼ਨ ਵਿੱਚ ਸੋਨ ਤਮਗਾ ਜਿੱਤਿਆ ਸੀ। ਭਾਰਤੀ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ (Neeraj Chopra) ਦਾ ਲਗਾਤਾਰ ਦੂਜੀ ਵਾਰ ਡਾਇਮੰਡ ਲੀਗ ਖਿਤਾਬ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ।


ਇਹ ਵੀ ਪੜ੍ਹੋ: Neeraj Chopra News: टोक्यो ओलंपिक से लेकर विश्व एथलेटिक्स चैंपियनशिप तक, जानिए नीरज चोपड़ा ने कितने खिताब जीते


ਹੁਣ ਨੀਰਜ (Neeraj Chopra)  23 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਏਸ਼ਿਆਈ ਖੇਡਾਂ ਵਿੱਚ ਹਿੱਸਾ ਲੈਂਦਾ ਨਜ਼ਰ ਆਵੇਗਾ। ਨੀਰਜ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਰਿਹਾ। ਡਾਇਮੰਡ ਲੀਗ (Diamond League 2023) ਦੇ ਫਾਈਨਲ 'ਚ ਨੀਰਜ ਚੋਪੜਾ ਨੇ ਫਾਊਲ ਨਾਲ ਸ਼ੁਰੂਆਤ ਕੀਤੀ ਪਰ ਦੂਜੀ ਕੋਸ਼ਿਸ਼ 'ਚ ਉਹ 83.80 ਮੀਟਰ ਥਰੋਅ ਨਾਲ ਦੂਜੇ ਸਥਾਨ 'ਤੇ ਪਹੁੰਚਣ 'ਚ ਕਾਮਯਾਬ ਰਹੇ। ਹਾਲਾਂਕਿ ਇਸ ਤੋਂ ਬਾਅਦ ਉਹ ਕੋਈ ਬਿਹਤਰ ਥਰੋਅ ਨਹੀਂ ਕਰ ਸਕਿਆ, ਜਦਕਿ ਉਸ ਦੀ ਚੌਥੀ ਕੋਸ਼ਿਸ਼ ਵੀ ਫਾਊਲ ਹੋ ਗਈ। ਉਸ ਤੋਂ ਆਖ਼ਰੀ ਅਤੇ ਛੇਵੀਂ ਕੋਸ਼ਿਸ਼ ਵਿੱਚ ਓਵਰਟੇਕ ਕਰਨ ਦੀ ਉਮੀਦ ਸੀ ਪਰ ਉਹ ਅਜਿਹਾ ਨਹੀਂ ਕਰ ਸਕਿਆ।


ਇਸ ਦੇ ਨਾਲ ਹੀ ਜੈਕਬ ਵਡਲੇਜਚ ਨੇ ਪਹਿਲੀ ਕੋਸ਼ਿਸ਼ ਵਿੱਚ ਹੀ ਬੜ੍ਹਤ ਹਾਸਲ ਕਰ ਲਈ ਸੀ, ਜੋ ਅੰਤ ਤੱਕ ਬਰਕਰਾਰ ਰਹੀ। ਦੋਹਾ ਅਤੇ ਲੁਸਾਨੇ ਪੜਾਅ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ। ਨੀਰਜ ਚੋਪੜਾ ਨੇ ਇਸ ਤੋਂ ਪਹਿਲਾਂ ਡਾਇਮੰਡ ਲੀਗ ਦੇ ਦੋਹਾ ਅਤੇ ਲੁਸਾਨੇ ਪੜਾਅ ਵਿੱਚ ਪਹਿਲਾ ਸਥਾਨ ਅਤੇ ਜ਼ਿਊਰਿਖ ਵਿੱਚ ਦੂਜਾ ਸਥਾਨ ਹਾਸਲ ਕੀਤਾ ਸੀ।