IND vs ENG 1st Test: ਭਾਰਤ ਅਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੀਰੀਜ਼ ਦਾ ਪਹਿਲਾ ਮੈਚ ਅੱਜ ਹੈਦਰਾਬਾਦ ਦੇ ਰਾਜੀਵ ਗਾਂਧੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਣਾ ਹੈ। ਹਾਲ ਹੀ ਵਿੱਚ ਇੰਗਲੈਂਡ ਦੀ ਟੀਮ ਨੇ ਵੀ ਇਸ ਮੈਚ ਲਈ ਆਪਣੇ ਪਲੇਇੰਗ 11 ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਟਾਸ ਦੇ ਸਮੇਂ ਆਪਣੇ ਪਲੇਇੰਗ 11 ਦਾ ਖੁਲਾਸਾ ਕਰਨਗੇ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਇਸ ਵਾਰ ਵਿਰਾਟ ਕੋਹਲੀ ਪਹਿਲੇ ਦੋ ਟੈਸਟਾਂ ਤੋਂ ਬਾਹਰ ਹੋ ਗਏ ਹਨ। ਉਹਨਾਂ ਨੇ ਨਿੱਜੀ ਕਾਰਨਾਂ ਕਰਕੇ ਆਪਣਾ ਨਾਂ ਵਾਪਸ ਲੈ ਲਿਆ ਸੀ। ਨਾਲ ਹੀ, ਕੋਚ ਦ੍ਰਾਵਿੜ ਨੇ ਕੇਐਲ ਰਾਹੁਲ ਨੂੰ ਵਿਕਟਕੀਪਿੰਗ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦਿੱਤਾ ਹੈ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੇਐੱਸ ਭਰਤ ਜਾਂ ਧਰੁਵ ਜੁਰੇਲ 'ਚੋਂ ਕਿਸ ਨੂੰ ਖੇਡਣ ਦਾ ਮੌਕਾ ਮਿਲੇਗਾ।


ਇਹ ਵੀ ਪੜ੍ਹੋ:  MC Mary Kom Retirement: 6 ਵਾਰ ਦੀ ਵਿਸ਼ਵ ਚੈਂਪੀਅਨ MC ਮੈਰੀਕਾਮ ਨੇ ਮੁੱਕੇਬਾਜ਼ੀ ਤੋਂ ਲਿਆ ਸੰਨਿਆਸ, ਕਹੀ ਇਹ ਭਾਵੁਕ ਗੱਲ 


ਇੰਗਲੈਂਡ ਨੇ ਆਪਣੇ ਪਲੇਇੰਗ 11 'ਚ ਤਿੰਨ ਸਪਿਨ ਗੇਂਦਬਾਜ਼ਾਂ ਨੂੰ ਮੌਕਾ ਦਿੱਤਾ ਹੈ। ਮਾਰਕ ਵੁੱਡ ਟੀਮ 'ਚ ਇਕਲੌਤਾ ਤੇਜ਼ ਗੇਂਦਬਾਜ਼ ਹੈ। ਹਾਲਾਂਕਿ ਬੇਨ ਸਟੋਕਸ ਲੋੜ ਪੈਣ 'ਤੇ ਤੇਜ਼ ਗੇਂਦਬਾਜ਼ੀ ਕਰਨ ਦੇ ਵੀ ਸਮਰੱਥ ਹਨ। ਹਾਲਾਂਕਿ ਇਹ ਦੇਖਣਾ ਹੋਵੇਗਾ ਕਿ ਉਹ ਸਰਜਰੀ ਤੋਂ ਬਾਅਦ ਗੇਂਦਬਾਜ਼ੀ ਕਰਨ ਲਈ ਫਿੱਟ ਹੈ ਜਾਂ ਨਹੀਂ।


ਪਹਿਲਾ ਟੈਸਟ ਮੈਚ ਕਿਸ ਸਮੇਂ ਖੇਡਿਆ ਜਾਵੇਗਾ?
ਭਾਰਤ ਅਤੇ ਇੰਗਲੈਂਡ ਵਿਚਾਲੇ 5 ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ 25 ਜਨਵਰੀ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ। ਇਸ ਦੇ ਨਾਲ ਹੀ ਪਹਿਲੇ ਟੈਸਟ ਮੈਚ ਦਾ ਟਾਸ ਭਾਰਤੀ ਸਮੇਂ ਅਨੁਸਾਰ ਸਵੇਰੇ 9 ਵਜੇ ਹੋਵੇਗਾ। ਇਸ ਮੈਚ ਦੌਰਾਨ ਖੇਡ ਦਾ ਪਹਿਲਾ ਸੈਸ਼ਨ ਸਵੇਰੇ 9.30 ਤੋਂ 11.30 ਵਜੇ ਤੱਕ ਚੱਲੇਗਾ। ਦੂਜੇ ਸੈਸ਼ਨ ਦੀ ਖੇਡ ਦੁਪਹਿਰ 12.10 ਤੋਂ 2.10 ਵਜੇ ਤੱਕ ਖੇਡੀ ਜਾਵੇਗੀ। ਜਦਕਿ ਤੀਜਾ ਸੈਸ਼ਨ ਦੁਪਹਿਰ 2.30 ਤੋਂ 4.30 ਵਜੇ ਤੱਕ ਚੱਲੇਗਾ।


ਭਾਰਤ-ਇੰਗਲੈਂਡ ਦੇ ਪਹਿਲੇ ਟੈਸਟ ਮੈਚ ਦੇ ਸੈਸ਼ਨ ਦਾ ਸਮਾਂ-
ਪਹਿਲਾ ਸੈਸ਼ਨ - ਸਵੇਰੇ 9.30 ਤੋਂ 11.30 ਵਜੇ ਤੱਕ
ਦੂਜਾ ਸੈਸ਼ਨ - ਦੁਪਹਿਰ 12.10 ਤੋਂ 2.10 ਵਜੇ ਤੱਕ
ਤੀਜਾ ਸੈਸ਼ਨ - ਦੁਪਹਿਰ 2.30 ਤੋਂ 4.30 ਵਜੇ ਤੱਕ


ਇਹ ਵੀ ਪੜ੍ਹੋ:  National Voters Day: ਕਿਉਂ ਮਨਾਇਆ ਜਾਂਦਾ ਰਾਸ਼ਟਰੀ ਵੋਟਰ ਦਿਵਸ, PM ਮੋਦੀ ਅੱਜ ਕਰਨਗੇ ਨੌਜਵਾਨ ਵੋਟਰਾਂ ਨਾਲ ਗੱਲਬਾਤ