IND vs SA Match News:  ਦੱਖਣੀ ਅਫਰੀਕਾ ਅਤੇ ਭਾਰਤ ਵਿਚਕਾਰ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਜੋਹਾਨਸਬਰਗ ਦੇ ਨਿਊ ਵਾਂਡਰਰਜ਼ ਸਟੇਡੀਅਮ ਵਿੱਚ ਖੇਡਿਆ ਗਿਆ। ਮੇਜ਼ਬਾਨ ਟੀਮ ਦੇ ਕਪਤਾਨ ਏਡਨ ਮਾਰਕਰਮ ਨੇ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ


COMMERCIAL BREAK
SCROLL TO CONTINUE READING

ਜੋ ਅਫਰੀਕੀ ਟੀਮ ਦੇ ਲਈ ਗਲਤ ਸਾਬਤ ਹੋਇਆ। ਅਰਸ਼ਦੀਪ ਸਿੰਘ ਅਤੇ ਅਵੇਸ਼ ਖਾਨ ਦੀ ਘਾਤਕ ਗੇਂਦਬਾਜ਼ੀ ਦੇ ਸਾਹਮਣੇ ਅਫਰੀਕੀ ਪਾਰੀ ਕੁੱਲ 116 ਦੌੜਾਂ 'ਤੇ ਸਿਮਟ ਗਈ। ਟੀਮ ਇੰਡੀਆ ਨੇ ਇਸ ਆਸਾਨ ਟੀਚੇ ਨੂੰ 17 ਓਵਰਾਂ 'ਚ ਹਾਸਲ ਕਰ ਲਿਆ ਅਤੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ।


117 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ Ruturaj Gaikwad ਸਿਰਫ 5 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ, ਪਰ ਸਾਂਈ ਸੁਦਰਸ਼ਨ ਨੇ ਆਪਣੇ ਪਹਿਲੇ ਹੀ ਅੰਤਰਰਾਸ਼ਟਰੀ ਮੈਚ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ।


ਸਾਂਈ ਸੁਦਰਸ਼ਨ ਨੇ 55 ਦੌੜਾਂ ਦੀ ਅਜੇਤੂ ਪਾਰੀ ਖੇਡੀ ਜਿਸ ਵਿਚ 9 ਚੌਕੇ ਸ਼ਾਮਲ ਸਨ। ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ Shreyas Iyer ਨੇ ਵੀ 45 ਗੇਂਦਾਂ 'ਤੇ 52 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ 'ਚ 6 ਚੌਕੇ ਅਤੇ 1 ਛੱਕਾ ਸ਼ਾਮਲ ਸੀ। ਦੱਖਣੀ ਅਫਰੀਕਾ ਲਈ ਵਿਆਨ ਮੁਲਡਰ ਅਤੇ ਐਂਡੀਲੇ ਫੇਲੁਕਵਾਯੋ ਨੂੰ 1-1 ਸਫਲਤਾ ਮਿਲੀ।


ਜੇ ਗੱਲ ਕਰੀਏ ਟੀਮ ਇੰਡੀਆ ਦੀ ਗੇਂਦਬਾਜ਼ੀ ਦੀ ਤਾਂ ਅਰਸ਼ਦੀਪ ਸਿੰਘ ਨੇ ਪੰਜ ਵਿਕਟਾਂ ਲਈਆਂ, ਜਿਸ ਦੇ ਲਈ ਉਸਨੂੰ 'Player of The Match' ਵੀ ਮਿਲਿਆ। ਜਦਕਿ ਅਵੇਸ਼ ਖਾਨ ਨੇ ਚਾਰ ਵਿਕਟਾਂ ਹਾਸਲ ਕੀਤੀਆਂ। ਕੁਲਦੀਪ ਯਾਦਵ ਨੇ ਨੰਦਰਾ ਬਰਗਰ ਨੂੰ ਕਲੀਨ ਬੋਲਡ ਕਰਕੇ ਅਫਰੀਕੀ ਪਾਰੀ ਨੂੰ ਸਮੇਟ ਦਿੱਤਾ।


ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਮੈਂਦਾਨ ਵਿੱਚ ਉੱਤਰੀ ਅਫਰੀਕੀ ਟੀਮ ਨੂੰ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਪਹਿਲੇ ਹੀ ਓਵਰ ਤੋਂ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। 


ਪਾਰੀ ਦੇ ਦੂਜੇ ਓਵਰ ਵਿੱਚ ਹੀ ਟੀਮ ਦੇ ਤੇਜ਼ ਗੇਦਬਾਜ਼ ਅਰਸ਼ਦੀਪ ਸਿੰਘ ਨੇ ਲਗਾਤਾਰ ਦੋ ਗੇਂਦਾਂ ਵਿੱਚ ਦੋ ਵਿਕਟਾਂ ਲਈਆਂ, ਇਸੇ ਓਵਰ ਦੀ ਚੌਥੀ ਗੇਂਦ 'ਤੇ ਅਰਸ਼ਦੀਪ ਨੇ ਰੀਜ਼ਾ ਹੈਂਡਰਿਕਸ ਨੂੰ ਕਲੀਨ ਬੋਲਡ ਕਰ ਦਿੱਤਾ। 


ਅਰਸ਼ਦੀਪ ਦੇ ਕਹਿਰ ਤੋਂ ਬਾਅਦ ਤੇਜ਼ ਗੇਦਬਾਜ਼ ਅਵੇਸ਼ ਖਾਨ ਦੀ ਘਾਤਕ ਗੇਂਦਬਾਜ਼ੀ ਦੇਖਣ ਨੂੰ ਮਿਲੀ, ਪਾਰੀ ਦੇ 11ਵੇਂ ਓਵਰ ਵਿੱਚ ਅਵੇਸ਼ ਖਾਨ ਹੈਟ੍ਰਿਕ ਲੈਣ ਤੋਂ ਖੁੰਝ ਗਏ।


ਖਾਨ ਨੇ ਪਹਿਲੀਆਂ ਦੋ ਗੇਂਦਾਂ 'ਤੇ ਏਡਨ ਮਾਰਕਰਮ ਅਤੇ ਵਿਆਨ ਮੁਲਡਰ ਨੂੰ ਪੈਵੇਲੀਅਨ ਭੇਜਿਆ ਦਿੱਤਾ । ਅਵੇਸ਼ ਨੇ ਡੇਵਿਡ ਮਿਲਰ ਨੂੰ ਵਿਕਟਕੀਪਰ ਕੇ. ਐੱਲ.ਰਾਹੁਲ ਹੱਥੋਂ ਕੈਚ ਕਰਵਾਇਆ, ਮਿਲਰ ਇਸ ਮੈਚ 'ਚ ਸਿਰਫ਼ ਦੋ ਦੌੜਾਂ ਹੀ ਬਣਾ ਸਕਿਆ।


ਇਸ ਤੋਂ ਬਾਅਦ ਆਵੇਸ਼ ਨੇ ਕੇਸ਼ਵ ਮਹਾਰਾਜ ਨੂੰ ਆਪਣਾ ਚੌਥਾ ਸ਼ਿਕਾਰ ਬਣਾਇਆ। ਅਰਸ਼ਦੀਪ ਸਿੰਘ ਨੂੰ ਪਾਰੀ ਦੇ 26ਵੇਂ ਓਵਰ ਵਿੱਚ ਉਸ ਦੀ ਪੰਜਵੀਂ ਸਫਲਤਾ ਮਿਲੀ, ਜਦਕਿ ਆਖਰੀ ਵਿਕਟ ਕੁਲਦੀਪ ਯਾਦਵ ਨੇ ਲਈ।