IND vs ENG: ਵਿਸ਼ਾਖਾਪਟਨਮ 'ਚ ਖੇਡੇ ਗਏ ਟੈਸਟ ਸੀਰੀਜ਼ ਦੇ ਦੂਜੇ ਮੈਚ 'ਚ ਭਾਰਤ ਨੇ ਇੰਗਲੈਂਡ ਨੂੰ 106 ਦੌੜਾਂ ਨਾਲ ਹਰਾ ਦਿੱਤਾ ਹੈ। ਭਾਰਤ ਨੇ ਪਹਿਲੀ ਪਾਰੀ ਵਿੱਚ 396 ਦੌੜਾਂ ਅਤੇ ਦੂਜੀ ਪਾਰੀ ਵਿੱਚ 255 ਦੌੜਾਂ ਬਣਾਈਆਂ ਸਨ। ਜਵਾਬ 'ਚ ਇੰਗਲੈਂਡ ਨੇ ਪਹਿਲੀ ਪਾਰੀ 'ਚ 253 ਦੌੜਾਂ ਬਣਾਈਆਂ। ਟੀਮ ਦੂਜੀ ਪਾਰੀ ਵਿੱਚ 292 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਇਸ ਤਰ੍ਹਾਂ ਭਾਰਤ ਨੇ ਮੈਚ ਜਿੱਤ ਲਿਆ। ਇਸ ਜਿੱਤ ਦੇ ਨਾਲ ਟੀਮ ਇੰਡੀਆ ਨੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ ਹੈ।


COMMERCIAL BREAK
SCROLL TO CONTINUE READING

ਭਾਰਤ ਵੱਲੋਂ ਪਹਿਲੀ ਪਾਰੀ ਵਿੱਚ ਯਸ਼ਸਵੀ ਜੈਸਵਾਲ ਨੇ ਦੋਹਰਾ ਸੈਂਕੜਾ ਲਗਾਉਦੇ ਹੋਏ ਭਾਰਤ ਦਾ ਸਕੌਰ 396 ਤੱਕ ਪਹੁੰਚਾਉਣ ਵਿੱਚ ਮਦਦ ਕੀਤੀ। ਜਦੋਂ ਕਿ ਸ਼ੁਭਮਨ ਗਿੱਲ ਨੇ ਦੂਜੀ ਪਾਰੀ ਵਿੱਚ ਸੈਂਕੜਾ ਜੜਿਆ ਕੇ 104 ਦੌੜਾਂ ਬਣਾਈਆਂ। ਇੰਗਲੈਂਡ ਲਈ ਪਹਿਲੀ ਪਾਰੀ ਵਿੱਚ ਜੈਕ ਕ੍ਰਾਲੀ ਨੇ ਸਭ ਤੋਂ ਵੱਧ 76 ਦੌੜਾਂ ਬਣਾਈਆਂ। ਦੂਜੀ ਪਾਰੀ ਵਿੱਚ ਵੀ ਕ੍ਰਾਲੀ ਨੇ 73 ਦੌੜਾਂ ਬਣਾਈਆਂ।


ਟੀਮ ਇੰਡੀਆ ਲਈ ਗੇਂਦਬਾਜ਼ੀ 'ਚ ਜਸਪ੍ਰੀਤ ਬੁਮਰਾਹ ਨੇ ਕਮਾਲ ਕਰ ਦਿੱਤਾ। ਬੁਮਰਾਹ ਨੇ ਮੈਚ ਵਿੱਚ 9 ਵਿਕਟਾਂ ਲਈਆਂ। ਬੁਮਰਾਹ ਨੇ ਪਹਿਲੀ ਪਾਰੀ 'ਚ 6 ਅਤੇ ਦੂਜੀ ਪਾਰੀ 'ਚ 3 ਵਿਕਟਾਂ ਲਈਆਂ। ਜਦੋਂਕਿ ਕੁਲਦੀਪ ਨੇ ਕੁੱਲ 4 ਵਿਕਟਾਂ ਲਈਆਂ। ਰਵੀਚੰਦਰਨ ਅਸ਼ਵਿਨ ਨੇ 3 ਵਿਕਟਾਂ ਲਈਆਂ। ਇੰਗਲੈਂਡ ਲਈ ਜੇਮਸ ਐਂਡਰਸਨ, ਰੇਹਾਨ ਅਹਿਮਦ ਅਤੇ ਸ਼ੋਏਬ ਬਸ਼ੀਰ ਨੇ ਪਹਿਲੀ ਪਾਰੀ ਵਿੱਚ ਤਿੰਨ-ਤਿੰਨ ਵਿਕਟਾਂ ਲਈਆਂ। ਟਾਮ ਹਾਰਟਲੇ ਨੇ ਦੂਜੀ ਪਾਰੀ ਵਿੱਚ 4 ਵਿਕਟਾਂ ਲਈਆਂ। ਰੇਹਾਨ ਨੇ 3 ਵਿਕਟਾਂ ਅਤੇ ਐਂਡਰਸਨ ਨੇ 2 ਵਿਕਟਾਂ ਹਾਸਲ ਕੀਤੀਆਂ।