India-Pakistan Match News: ਭਾਰਤ-ਪਾਕਿਸਤਾਨ ਮੈਚ; ਹੋਟਲ ਫੁੱਲ ਹੋਣ ਮਗਰੋਂ ਲੋਕ ਹਸਪਤਾਲ ਦੇ ਬੈੱਡ ਕਰਵਾਉਣ ਲੱਗੇ ਬੁੱਕ
India-Pakistan Match News: ਅਹਿਮਦਾਬਾਦ ਵਿੱਚ ਹੋਣ ਵਾਲੇ ਭਾਰਤ-ਪਾਕਿਸਤਾਨ ਦੇ ਵਿਸ਼ਵ ਕੱਪ ਮੈਚ ਲਈ ਲੋਕਾਂ ਦਾ ਕ੍ਰੇਜ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਲੋਕ ਹਸਪਤਾਲ ਦੇ ਬੈੱਡ ਵੀ ਬੁੱਕ ਕਰਵਾ ਰਹੇ ਹਨ।
India-Pakistan Match News: ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 15 ਅਕਤੂਬਰ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਵਿਸ਼ਵ ਕੱਪ ਮੁਕਾਬਲੇ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਪ੍ਰਸ਼ੰਸਕਾਂ ਨੂੰ ਇੱਕ ਹੈਰਾਨੀਜਨਕ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਲਗਭਗ ਸਾਰੇ ਹੋਟਲ ਪੂਰੀ ਤਰ੍ਹਾਂ ਬੁੱਕ ਹਨ ਅਤੇ ਜਿੱਥੇ ਕੁਝ ਕਮਰੇ ਮੁਹੱਈਆ ਵੀ ਹਨ, ਉਨ੍ਹਾਂ ਵਿੱਚ ਕਿਰਾਇਆ ਇੰਨਾ ਜ਼ਿਆਦਾ ਹੈ ਕਿ ਆਮ ਲੋਕ ਵਿਕਲਪਾਂ ਦੀ ਤਲਾਸ਼ ਕਰ ਰਹੇ ਹਨ।
ਲੋਕ ਹੋਟਲਾਂ ਵਿੱਚ ਕਮਰੇ ਬੁੱਕ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਤੇ ਸ਼ਹਿਰ ਵਿੱਚ ਹੋਟਲਾਂ ਦੇ ਕਮਰੇ ਦੇ ਰੇਟ ਅਸਮਾਨ ਨੂੰ ਛੂਹ ਰਹੇ ਹਨ। ਅਹਿਮਦਾਬਾਦ ਵਿੱਚ ਹੋਟਲ ਦੀਆਂ ਕੀਮਤਾਂ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਮੈਚਾਂ ਦੇ ਐਲਾਨਾਂ ਤੋਂ ਬਾਅਦ ਅਸਮਾਨ ਨੂੰ ਛੂਹ ਲੱਗੀਆਂ ਹਨ। ਸਟੇਡੀਅਮ ਦੇ ਆਲੇ-ਦੁਆਲੇ ਹੋਟਲ ਦਾ ਕਮਰਾ ਲੈਣਾ ਬਹੁਤ ਹੀ ਮਹਿੰਗਾ ਤੇ ਮੁਸ਼ਕਲ ਹੋ ਗਿਆ ਹੈ।
ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਕਿਫਾਇਤੀ ਰਿਹਾਇਸ਼ ਲੱਭਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਅਹਿਮਦਾਬਾਦ ਵਿੱਚ ਹੋਟਲ ਦੇ ਕਮਰੇ ਪਹਿਲਾਂ ਹੀ ਪੂਰੀ ਤਰ੍ਹਾਂ ਬੁੱਕ ਹਨ, ਜਿਨ੍ਹਾਂ ਦੀਆਂ ਕੀਮਤਾਂ 1.5 ਲੱਖ ਰੁਪਏ ਤੋਂ ਵੱਧ ਹਨ। ਇਸ ਕਾਰਨ ਕ੍ਰਿਕਟ ਪ੍ਰੇਮੀਆਂ ਲਈ ਕ੍ਰਿਕਟ ਦੇ ਮਹਾਕੁੰਭ ਦੌਰਾਨ ਇੱਥੇ ਠਹਿਰਣ ਲਈ ਥਾਂ ਲੱਭਣਾ ਬੇਹੱਦ ਮੁਸ਼ਕਲ ਹੋ ਗਿਆ ਹੈ।
ਉਨ੍ਹਾਂ ਕੋਲ ਸੀਮਤ ਵਿਕਲਪ ਬਚੇ ਹਨ। ਕੁਝ ਪ੍ਰਸ਼ੰਸਕਾਂ ਨੇ ਹੈਰਾਨੀਜਨਕ ਚੁਣੌਤੀ ਨਾਲ ਨਜਿੱਠਣ ਦਾ ਇੱਕ ਸ਼ਾਨਦਾਰ ਤਰੀਕਾ ਵੀ ਲੱਭਿਆ। ਕ੍ਰਿਕਟ ਕੁਮੈਂਟੇਟਰ ਮੁਫੱਦਲ ਵੋਹਰਾ ਨੇ ਸੋਸ਼ਲ ਮੀਡੀਆ 'ਤੇ ਇਕ ਦਿਲਚਸਪ ਰੁਝਾਨ ਵੱਲ ਇਸ਼ਾਰਾ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਕੁਝ ਪ੍ਰਸ਼ੰਸਕਾਂ ਨੇ ਅਹਿਮਦਾਬਾਦ ਵਿੱਚ ਰਿਹਾਇਸ਼ ਲਈ ਹਸਪਤਾਲ ਦੇ ਬਿਸਤਰੇ ਬੁੱਕ ਕਰਨਾ ਬਿਹਤਰ ਸਮਝਿਆ ਹੈ।
ਇਹ ਵੀ ਪੜ੍ਹੋ : Punjab News: ਪੰਜਾਬ ਦੇ 72 ਸਕੂਲਾਂ ਦੇ ਪ੍ਰਿੰਸੀਪਲ ਸਿੰਗਾਪੁਰ ਲਈ ਹੋਏ ਰਵਾਨਾ; CM ਮਾਨ ਅਤੇ ਸਿੱਖਿਆ ਮੰਤਰੀ ਨੇ ਦਿੱਤੀਆਂ ਸ਼ੁਭ ਕਾਮਨਾਵਾਂ
ਹਸਪਤਾਲ ਪ੍ਰਬੰਧਕਾਂ ਨੇ ਭਾਰਤ-ਪਾਕਿਸਤਾਨ ਮੈਚ ਦੀ ਤਾਰੀਕ ਦੇ ਨੇੜੇ ਹਸਪਤਾਲ ਦੇ ਬੈੱਡਾਂ ਦੀ ਬੁਕਿੰਗ ਵਿੱਚ ਵੀ ਆਸਾਧਰਣ ਇਜ਼ਾਫਾ ਦੇਖਿਆ ਹੈ। ਹੋਟਲਾਂ ਦੇ ਕਮਰਿਆਂ ਦੀ ਮਹਿੰਗਾਈ ਸਿਰਫ਼ ਅਹਿਮਦਾਬਾਦ ਤੱਕ ਹੀ ਸੀਮਤ ਨਹੀਂ ਹੈ। ਗੁਆਂਢੀ ਸ਼ਹਿਰਾਂ ਵਿੱਚ ਵੀ ਹੋਟਲ ਦਰਾਂ ਵਿੱਚ ਤੇਜ਼ ਵਾਧਾ ਹੋਇਆ ਹੈ। ਅਹਿਮਦਾਬਾਦ ਤੋਂ ਸਿਰਫ਼ ਇੱਕ ਘੰਟੇ ਦੀ ਦੂਰੀ ਉਤੇ ਸਥਿਤ ਵਡੋਦਰਾ ਵਿੱਚ ਹੋਟਲ ਬੁਕਿੰਗ ਦਾ ਕਿਰਾਇਆ ਆਮ ਦਰਾਂ ਨਾਲ ਛੇ ਤੋਂ ਸੱਤ ਗੁਣਾ ਵਧ ਗਿਆ ਹੈ।
ਇਹ ਵੀ ਪੜ੍ਹੋ : Education News: ਪੰਜਾਬ ਦੇ ਇਸ ਸਕੂਲ 'ਚ ਪੰਜਾਬੀ ਲਾਜ਼ਮੀ ਨਹੀਂ, ਸਰਕਾਰ ਨੇ ਠੋਕਿਆ ਮੋਟਾ ਜ਼ੁਰਮਾਨਾ