Sarfaraz Khan Become Father: ਬੇਂਗਲੁਰੂ ਵਿੱਚ ਭਾਰਤ ਬਨਾਮ ਨਿਊਜ਼ੀਲੈਂਡ ਦੇ ਪਹਿਲੇ ਟੈਸਟ ਦੌਰਾਨ ਸਰਫਰਾਜ਼ ਖਾਨ ਆਪਣੇ ਅੰਦਾਜ ਵਿੱਚ ਨਜ਼ਰ ਆਏ ਜਦੋਂ ਉਨ੍ਹਾਂ ਦੀ ਟੀਮ ਮੁਸੀਬਤ ਵਿੱਚ ਸੀ, ਸਰਫਰਾਜ਼ ਨੇ ਅੱਗੇ ਆ ਕੇ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ। ਮੁੰਬਈ ਦੇ ਇਸ ਬੱਲੇਬਾਜ਼ ਦਾ ਆਤਮਵਿਸ਼ਵਾਸ ਹਰ ਮੈਚ ਦੇ ਨਾਲ ਵਧਦਾ ਜਾ ਰਿਹਾ ਹੈ। ਉਸ ਦੇ ਹਾਲੀਆ ਸੈਂਕੜੇ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਉਸ ਨੂੰ ਲੰਬੇ ਸਮੇਂ ਤੱਕ ਪਲੇਇੰਗ ਇਲੈਵਨ 'ਚ ਮੌਕਾ ਮਿਲੇਗਾ। ਹਾਲਾਂਕਿ ਭਾਰਤ ਮੈਚ ਹਾਰ ਗਿਆ ਪਰ ਖਾਨ ਦੇ ਪਰਿਵਾਰ ਲਈ ਵੱਡੀ ਖਬਰ ਹੈ, ਸਰਫਰਾਜ਼ ਖਾਨ ਦੇ ਘਰ 'ਚ ਨੰਨ੍ਹਾ ਮਹਿਮਾਨ ਆਇਆ ਅਤੇ ਉਨ੍ਹਾਂ ਨੇ ਛੋਟੇ ਸਰਫਰਾਜ਼ ਦਾ ਸਵਾਗਤ ਕੀਤਾ।


COMMERCIAL BREAK
SCROLL TO CONTINUE READING

ਸਰਫਰਾਜ਼ ਦੇ ਪਿਤਾ ਨੌਸ਼ਾਦ ਦਾ ਵੀ ਸੁਪਨਾ ਸੀ ਕਿ ਉਨ੍ਹਾਂ ਦਾ ਬੇਟਾ ਟੈਸਟ ਕ੍ਰਿਕਟ ਖੇਡੇਗਾ ਅਤੇ ਵੱਡਾ ਸਕੋਰ ਕਰੇਗਾ। ਇਹੀ ਕਾਰਨ ਸੀ ਕਿ ਇਹ 26 ਸਾਲਾ ਬੱਲੇਬਾਜ਼ ਆਪਣੇ ਪਿਤਾ ਦਾ ਜ਼ਿਕਰ ਕਰਨਾ ਨਹੀਂ ਭੁੱਲਿਆ। ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਉਸ ਨੇ ਕਿਹਾ, ''ਮੈਂ ਆਪਣੇ ਪਿਤਾ ਨਾਲ ਅਕਸਰ ਗੱਲ ਕਰਦਾ ਹਾਂ ਕਿਉਂਕਿ ਉਹ ਮੈਨੂੰ ਹਰ ਸਮੇਂ ਪ੍ਰੇਰਿਤ ਕਰਦੇ ਰਹਿੰਦੇ ਹਨ। ਮੈਨੂੰ ਚੰਗਾ ਲੱਗਾ ਕਿਉਂਕਿ ਭਾਰਤ ਲਈ ਖੇਡਦਿਆਂ ਇਹ ਮੇਰਾ ਪਹਿਲਾ ਸੈਂਕੜਾ ਸੀ। ਇਹ ਮੇਰੇ ਲਈ ਬਚਪਨ ਤੋਂ ਹੀ ਸੁਪਨਾ ਰਿਹਾ ਹੈ। ਮੈਂ ਬਹੁਤ ਖੁਸ਼ ਹਾਂ।'' ਉਸ ਨੇ ਕਿਹਾ, ''ਮੈਂ ਹਮੇਸ਼ਾ ਯਾਦ ਰੱਖਦਾ ਹਾਂ ਕਿ ਕੱਲ੍ਹ ਅਨਿਸ਼ਚਿਤ ਹੈ। ਪਹਿਲਾਂ ਵੀ ਅਜਿਹਾ ਹੋਇਆ ਹੈ ਕਿ ਕੱਲ੍ਹ ਬਾਰੇ ਸੋਚ ਕੇ ਮੇਰਾ ਵਰਤਮਾਨ ਵੀ ਖਰਾਬ ਹੋ ਗਿਆ। ਇਸ ਲਈ ਹੁਣ ਮੈਂ ਵਰਤਮਾਨ ਵਿੱਚ ਰਹਿਣਾ ਚਾਹੁੰਦਾ ਹਾਂ।


Sarfaraz Khan Become Father



ਇਹ ਵੀ ਪੜ੍ਹੋ:  . Women T20 World Cup: T20 World Cup ਜਿੱਤਣ ਤੋਂ ਬਾਅਦ ਨਿਊਜ਼ੀਲੈਂਡ 'ਤੇ ਪੈਸਿਆਂ ਦੀ ਬਰਸਾਤ, ਟੀਮ ਇੰਡੀਆ ਨੂੰ ਵੀ ਮਿਲੇ ਕਰੋੜਾਂ

ਸਰਫਰਾਜ਼ ਨੇ ਆਪਣੀ ਪਾਰੀ ਦੌਰਾਨ ਦਿਖਾਇਆ ਕਿ ਉਹ ਇੱਕ ਵਧੀਆ ਆਫ ਸਾਈਡ ਬੱਲੇਬਾਜ਼ ਹੈ। ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ਾਂ ਨੇ ਉਸ ਨੂੰ ਸ਼ਾਰਟ ਪਿੱਚਾਂ 'ਤੇ ਗੇਂਦਬਾਜ਼ੀ ਕੀਤੀ ਜਿਸ 'ਤੇ ਉਸ ਨੇ ਆਸਾਨੀ ਨਾਲ ਆਫ ਸਾਈਡ 'ਤੇ ਦੌੜਾਂ ਬਣਾਈਆਂ। ਉਸ ਨੇ ਆਪਣੀਆਂ 150 ਦੌੜਾਂ 'ਚੋਂ ਆਫ ਸਾਈਡ 'ਤੇ 83 ਦੌੜਾਂ ਬਣਾਈਆਂ।