IPL 2024: ਮੁੰਬਈ ਇੰਡੀਅਨਜ਼ `ਚ ਵੱਡਾ ਫੇਰਬਦਲ, ਰੋਹਿਤ ਦੀ ਜਗ੍ਹਾ ਹਾਰਦਿਕ ਪੰਡਯਾ ਬਣੇ ਟੀਮ ਦੇ ਕਪਤਾਨ
IPL 2024 Hardik Pandya Mumbai Indians Captain: ਹਾਰਦਿਕ ਪੰਡਯਾ ਆਈਪੀਐਲ 2024 ਵਿੱਚ ਮੁੰਬਈ ਇੰਡੀਅਨਜ਼ ਦੀ ਕਪਤਾਨੀ ਕਰਨਗੇ। ਹਾਰਦਿਕ ਪੰਡਯਾ ਨੇ ਰੋਹਿਤ ਸ਼ਰਮਾ ਦੀ ਜਗ੍ਹਾ ਲਈ ਹੈ।
Hardik Pandya Mumbai Indians Captain: ਮੁੰਬਈ ਇੰਡੀਅਨਜ਼ ਨੇ IPL ਨਿਲਾਮੀ ਤੋਂ ਪਹਿਲਾਂ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਆਲਰਾਊਂਡਰ ਹਾਰਦਿਕ ਪੰਡਯਾ (Hardik Pandya) ਨੂੰ ਆਉਣ ਵਾਲੇ ਸੀਜ਼ਨ ਲਈ ਕਪਤਾਨ ਨਿਯੁਕਤ ਕੀਤਾ ਹੈ। ਹਾਰਦਿਕ ਟੂਰਨਾਮੈਂਟ ਵਿੱਚ ਰੋਹਿਤ ਸ਼ਰਮਾ ਦੀ ਥਾਂ ਕਮਾਨ ਸੰਭਾਲਣਗੇ। ਰੋਹਿਤ 10 ਸਾਲ ਤੱਕ ਮੁੰਬਈ ਦੇ ਕਪਤਾਨ ਰਹੇ।
ਉਸ ਨੇ ਟੀਮ ਨੂੰ ਪੰਜ ਵਾਰ ਚੈਂਪੀਅਨ ਵੀ ਬਣਾਇਆ। ਹਾਰਦਿਕ (Hardik Pandya) ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਦੀ ਕਪਤਾਨੀ ਕਰ ਚੁੱਕੇ ਹਨ। ਉਹ ਟੀਮ ਨੂੰ ਦੋ ਵਾਰ ਫਾਈਨਲ ਤੱਕ ਲੈ ਗਏ ਹਨ। ਗੁਜਰਾਤ ਦੀ ਟੀਮ 2022 ਵਿੱਚ ਚੈਂਪੀਅਨ ਬਣੀ ਸੀ ਅਤੇ 2023 ਵਿੱਚ ਚੇਨਈ ਸੁਪਰ ਕਿੰਗਜ਼ ਤੋਂ ਫਾਈਨਲ ਹਾਰ ਗਈ ਸੀ। ਰੋਹਿਤ ਆਉਣ ਵਾਲੇ ਸੀਜ਼ਨ 'ਚ ਫਰੈਂਚਾਇਜ਼ੀ ਲਈ ਖੇਡਣਗੇ।
ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਹੋਰ ਵਧੀ ਠੰਢ, ਮੌਸਮ ਵਿਭਾਗ ਨੇ 15 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ ਕੀਤਾ ਜਾਰੀ
ਜ਼ਿਕਰਯੋਗ ਹੈ ਕਿ ਪਿਛਲੇ ਦੋ ਸੈਸ਼ਨਾਂ ਤੋਂ ਗੁਜਰਾਤ ਟਾਈਟਨਸ ਦੀ ਕਪਤਾਨੀ ਕਰ ਰਹੇ ਹਾਰਦਿਕ ਪੰਡਯਾ (Hardik Pandya) ਨੂੰ ਹਾਲ ਹੀ 'ਚ ਮੁੰਬਈ ਨੇ ਸ਼ਾਮਲ ਕੀਤਾ ਸੀ। ਉਦੋਂ ਤੋਂ ਹੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਨ੍ਹਾਂ ਨੂੰ ਟੀਮ ਦੀ ਕਪਤਾਨੀ ਦਿੱਤੀ ਜਾ ਸਕਦੀ ਹੈ। ਦੱਸ ਦੇਈਏ ਕਿ ਹਾਰਦਿਕ ਪੰਡਯਾ ਸਾਲ 2015 ਵਿੱਚ ਪਹਿਲੀ ਵਾਰ ਮੁੰਬਈ ਇੰਡੀਅਨਜ਼ ਦਾ ਹਿੱਸਾ ਬਣੇ ਸਨ। ਟੀਮ ਨੇ ਉਸ ਨੂੰ 10 ਲੱਖ ਰੁਪਏ ਵਿੱਚ ਖਰੀਦਿਆ ਸੀ। ਇਸ ਤੋਂ ਬਾਅਦ ਹੀ ਉਨ੍ਹਾਂ ਨੇ 2016 'ਚ ਟੀਮ ਇੰਡੀਆ 'ਚ ਐਂਟਰੀ ਕੀਤੀ।
ਗੁਜਰਾਤ ਟਾਈਟਨਸ ਨੇ ਉਸ ਨੂੰ 15 ਕਰੋੜ ਰੁਪਏ ਦੀ ਮੋਟੀ ਰਕਮ ਵਿੱਚ ਖਰੀਦਿਆ। ਹਾਰਦਿਕ (Hardik Pandya) ਦੀ ਕਪਤਾਨੀ 'ਚ ਗੁਜਰਾਤ ਟਾਈਟਨਸ 2022 'ਚ ਚੈਂਪੀਅਨ ਬਣੀ ਜਦਕਿ 2023 ਦੇ ਆਈ.ਪੀ.ਐੱਲ. 'ਚ ਉਪ ਜੇਤੂ ਰਹੀ। ਭਾਰਤ ਦੇ ਸਰਵਸ੍ਰੇਸ਼ਠ ਆਲਰਾਊਂਡਰ ਹੋਣ ਤੋਂ ਇਲਾਵਾ ਹਾਰਦਿਕ ਭਾਰਤੀ ਟੀ-20 ਟੀਮ ਦੇ ਮੌਜੂਦਾ ਕਪਤਾਨ ਵੀ ਹਨ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ ਵਿੱਚ ਘਰ 'ਚ ਵੜ ਕੇ ਔਰਤ ਨੂੰ ਮਾਰੀ ਗੋਲੀ, ਵਜ੍ਹਾ ਜਾਣਗੇ ਰਹਿ ਜਾਓਗੋ ਹੈਰਾਨ
ਕਿਹਾ ਜਾ ਰਿਹਾ ਹੈ ਕਿ ਅਗਲੇ ਸੀਜ਼ਨ 'ਚ ਬੱਲੇਬਾਜ਼ ਸ਼੍ਰੇਅਸ ਅਈਅਰ ਇੱਕ ਵਾਰ ਫਿਰ ਟੀਮ ਦੀ ਕਮਾਨ ਸੰਭਾਲਦੇ ਨਜ਼ਰ ਆਉਣਗੇ ਜਦਕਿ ਉਪ ਕਪਤਾਨ ਦੀ ਜ਼ਿੰਮੇਵਾਰੀ ਨਿਤੀਸ਼ ਰਾਣਾ ਦੇ ਹੱਥ ਹੋਵੇਗੀ।