IPL Auction 2025: ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਸ਼੍ਰੇਅਸ ਅਈਅਰ; ਅਰਸ਼ਦੀਪ ਇੰਨੇ ਕਰੋੜ `ਚ ਵਿਕੇ
IPL Auction 2025: ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੀ ਮੈਗਾ ਨਿਲਾਮੀ ਚੱਲ ਰਹੀ ਹੈ। ਅੱਜ (24 ਨਵੰਬਰ) IPL ਨਿਲਾਮੀ ਦਾ ਪਹਿਲਾ ਦਿਨ ਹੈ।
IPL Auction 2025: ਇੰਡੀਅਨ ਪ੍ਰੀਮੀਅਰ ਲੀਗ (IPL) 2025 ਦੀ ਮੈਗਾ ਨਿਲਾਮੀ ਚੱਲ ਰਹੀ ਹੈ। ਅੱਜ (24 ਨਵੰਬਰ) IPL ਨਿਲਾਮੀ ਦਾ ਪਹਿਲਾ ਦਿਨ ਹੈ। ਇਹ ਨਿਲਾਮੀ ਸਾਊਦੀ ਅਰਬ ਦੇ ਜੇਦਾਹ 'ਚ ਆਯੋਜਿਤ ਕੀਤੀ ਜਾ ਰਹੀ ਹੈ। ਮੈਗਾ ਨਿਲਾਮੀ ਵਿੱਚ ਕੁੱਲ 577 ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ। ਵੱਧ ਤੋਂ ਵੱਧ 204 ਖਿਡਾਰੀਆਂ ਦੀ ਨਿਲਾਮੀ ਕੀਤੀ ਜਾ ਸਕਦੀ ਹੈ। ਇਹ ਆਈਪੀਐਲ ਦੀ 18ਵੀਂ ਨਿਲਾਮੀ ਹੈ।
ਆਪਣੀ ਕਪਤਾਨੀ ਵਿੱਚ ਆਈਪੀਐਲ 2024 ਦਾ ਖਿਤਾਬ ਜਿਤਵਾਉਣ ਵਾਲੇ ਸ਼੍ਰੇਅਸ ਅਈਅਰ ਆਈਪੀਐਲ ਇਤਿਹਾਸ ਵਿੱਚ ਨਿਲਾਮੀ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੇ ਖਿਡਾਰੀ ਬਣ ਗਏ ਹਨ। ਪੰਜਾਬ ਨੇ ਸ਼੍ਰੇਅਸ ਨੂੰ 26.75 ਕਰੋੜ ਰੁਪਏ 'ਚ ਖਰੀਦਿਆ। ਸ਼੍ਰੇਅਸ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਸੀ। ਸ਼੍ਰੇਅਸ ਅਈਅਰ ਨੂੰ ਲੈਣ ਲਈ ਦਿੱਲੀ ਅਤੇ ਕੋਲਕਾਤਾ ਵਿਚਾਲੇ ਜੰਗ ਚੱਲ ਰਹੀ ਸੀ। ਇਨ੍ਹਾਂ ਦੋਵਾਂ ਵਿਚਾਲੇ ਪੰਜਾਬ ਕਿੰਗਜ਼ ਵੀ ਕੁੱਦ ਪਈ।
ਇਸ ਤੋਂ ਬਾਅਦ ਸ਼੍ਰੇਅਸ ਨੂੰ ਲੈਣ ਲਈ ਪੰਜਾਬ ਅਤੇ ਦਿੱਲੀ ਵਿਚਾਲੇ ਮੁਕਾਬਲਾ ਹੋਇਆ ਅਤੇ ਕੇਕੇਆਰ ਪਿੱਛੇ ਹਟ ਗਿਆ। ਸ਼੍ਰੇਅਸ ਨਿਲਾਮੀ ਵਿੱਚ ਵਿਕਣ ਵਾਲੇ ਸਭ ਤੋਂ ਮਹਿੰਗੇ ਭਾਰਤੀ ਖਿਡਾਰੀ ਦੇ ਨਾਲ-ਨਾਲ ਆਈਪੀਐਲ ਇਤਿਹਾਸ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਅਈਅਰ ਨੇ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦਾ ਰਿਕਾਰਡ ਤੋੜ ਦਿੱਤਾ, ਜਿਸ ਨੂੰ ਆਖਰੀ ਵਾਰ ਕੋਲਕਾਤਾ ਨਾਈਟ ਰਾਈਡਰਜ਼ ਨੇ 24.75 ਕਰੋੜ ਰੁਪਏ ਵਿੱਚ ਖਰੀਦਿਆ ਸੀ।
ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ. 2025 ਮੈਗਾ ਨਿਲਾਮੀ) ਦੀ ਸ਼ੁਰੂਆਤ ਇੰਨੇ ਸ਼ਾਨਦਾਰ ਢੰਗ ਨਾਲ ਹੋਈ ਕਿ ਕੋਈ ਵੀ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਪਹਿਲੀ ਹੀ ਬੋਲੀ ਇੰਨੀ ਉੱਚੀ ਪੁੱਜੇਗੀ ਪਰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਜੋ ਪਿਛਲੇ ਛੇ ਸਾਲਾਂ ਤੋਂ ਪੰਜਾਬ ਲਈ ਖੇਡ ਰਿਹਾ ਸੀ, ਨੂੰ ਮਿਲੀ ਰਕਮ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਅਰਸ਼ਦੀਪ ਸਿੰਘ ਨੂੰ ਖਰੀਦਣ ਲਈ ਸ਼ੁਰੂਆਤ 'ਚ ਕਈ ਟੀਮਾਂ ਵਿਚਾਲੇ ਮੁਕਾਬਲਾ ਹੋਇਆ ਪਰ ਅੰਤ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ 15.75 ਕਰੋੜ ਦੀ ਬੋਲੀ ਲਗਾ ਕੇ ਆਪਣੇ ਹੱਕ 'ਚ ਕਰ ਲਿਆ ਪਰ ਇਸ ਤੋਂ ਬਾਅਦ ਪੰਜਾਬ ਅਤੇ ਹੈਦਰਾਬਾਦ ਵਿਚਾਲੇ ਵੱਖਰੀ ਜੰਗ ਦੇਖਣ ਨੂੰ ਮਿਲੀ।
ਪੰਜਾਬ ਕਿੰਗਜ਼ ਨੇ ਰਾਈਟ ਟੂ ਮੈਚ (ਆਰਟੀਐਮ) ਕਾਰਡ ਦੀ ਵਰਤੋਂ ਕਰਕੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ 18 ਕਰੋੜ ਰੁਪਏ ਵਿੱਚ ਖਰੀਦਿਆ। ਅਰਸ਼ਦੀਪ 'ਤੇ ਬੋਲੀ ਦੀ ਸ਼ੁਰੂਆਤ ਚੇਨਈ ਸੁਪਰ ਕਿੰਗਜ਼ ਨੇ ਕੀਤੀ ਸੀ ਅਤੇ ਉਸ ਨੂੰ ਹਾਸਲ ਕਰਨ ਲਈ CSK ਅਤੇ ਦਿੱਲੀ ਕੈਪੀਟਲਸ ਵਿਚਾਲੇ ਕੁਝ ਸਮੇਂ ਤੱਕ ਲੜਾਈ ਹੋਈ ਸੀ।
ਬਾਅਦ ਵਿੱਚ ਰਾਜਸਥਾਨ ਅਤੇ ਗੁਜਰਾਤ ਨੇ ਵੀ ਬੋਲੀ ਵਿੱਚ ਕੁੱਦਿਆ ਪਰ ਅੰਤ ਵਿੱਚ ਸਨਰਾਈਜ਼ਰਸ ਹੈਦਰਾਬਾਦ ਨੇ 15.75 ਕਰੋੜ ਰੁਪਏ ਵਿੱਚ ਬੋਲੀ ਲਗਾਈ। ਹੈਦਰਾਬਾਦ ਦੀ ਬੋਲੀ ਲੱਗਦੇ ਹੀ ਪੰਜਾਬ ਵੱਲੋਂ ਅਰਸ਼ਦੀਪ ਲਈ ਆਰ.ਟੀ.ਐਮ ਦਾ ਇਸਤੇਮਾਲ ਕਰਦੇ ਹੋਏ ਅਰਸ਼ਦੀਪ ਵਿੱਚ ਦਿਲਚਸਪੀ ਦਿਖਾਈ ਗਈ। ਇਸ ਤੋਂ ਬਾਅਦ ਹੈਦਰਾਬਾਦ ਨੇ 18 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਜਿਸ ਲਈ ਪੰਜਾਬ ਸਹਿਮਤ ਹੋ ਗਿਆ।