KKR vs SRH IPL Final Highlights: ਕੋਲਕਾਤਾ ਨਾਈਟ ਰਾਈਡਰਜ਼ ਨੇ ਸਨਰਾਈਜ਼ਰਜ਼ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਤੀਜੀ ਵਾਰ ਜਿੱਤ ਹਾਸਿਲ ਕੀਤੀ ਹੈ। ਦਰਅਸਲ ਤੀਜੀ ਵਾਰ ਕੋਲਕਾਤਾ ਚੈਂਪੀਅਨ ਬਣੀ ਹੈ।


COMMERCIAL BREAK
SCROLL TO CONTINUE READING

SRH ਪਹਿਲਾਂ ਖੇਡਦਿਆਂ 113 ਦੌੜਾਂ ਹੀ ਬਣਾ ਸਕਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੁਨੀਲ ਨਰਾਇਣ SRH ਖਿਲਾਫ ਬੱਲੇਬਾਜ਼ੀ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਪਰ ਕੇਕੇਆਰ ਦੇ ਹੋਰ ਬੱਲੇਬਾਜ਼ਾਂ ਨੇ ਹਮਲਾਵਰ ਬੱਲੇਬਾਜ਼ੀ ਕੀਤੀ ਅਤੇ ਹੈਦਰਾਬਾਦ ਵੱਲੋਂ ਦਿੱਤੇ ਗਏ ਟੀਚੇ ਨੂੰ 11ਵੇਂ ਓਵਰ ਵਿੱਚ ਹੀ ਹਾਸਲ ਕਰ ਲਿਆ। 


ਬੱਲੇਬਾਜ਼ੀ ਵਿੱਚ ਵੈਂਕਟੇਸ਼ ਅਈਅਰ ਕੋਲਕਾਤਾ ਦੀ ਜਿੱਤ ਦੇ ਹੀਰੋ ਰਹੇ, ਜਿਨ੍ਹਾਂ ਨੇ ਸਿਰਫ਼ 26 ਗੇਂਦਾਂ ਵਿੱਚ 52 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਪਹਿਲਾਂ ਆਂਦਰੇ ਰਸਲ ਨੇ 3 ਵਿਕਟਾਂ ਅਤੇ ਮਿਸ਼ੇਲ ਸਟਾਰਕ ਨੇ 2 ਵਿਕਟਾਂ ਲੈ ਕੇ ਕੇਕੇਆਰ ਨੂੰ ਤੀਜੀ ਵਾਰ ਟਰਾਫੀ ਜਿੱਤਣ ਵਿਚ ਅਹਿਮ ਯੋਗਦਾਨ ਪਾਇਆ। ਚੇਪੌਕ ਸਟੇਡੀਅਮ ਵਿੱਚ ਹੋਏ ਇਸ ਮੈਚ ਵਿੱਚ, SRH ਆਈਪੀਐਲ ਦੇ ਕਿਸੇ ਵੀ ਫਾਈਨਲ ਵਿੱਚ ਪਹਿਲਾਂ ਖੇਡ ਕੇ ਸਭ ਤੋਂ ਛੋਟਾ ਸਕੋਰ ਬਣਾਉਣ ਵਾਲੀ ਟੀਮ ਬਣ ਗਈ। ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਟੀਮ ਤੀਜੀ ਵਾਰ ਖਿਤਾਬ ਜਿੱਤਣ ਵਿਚ ਕਾਮਯਾਬ ਰਹੀ।


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ


10 ਸਾਲ ਬਾਅਦ ਖਿਤਾਬ ਜਿੱਤਿਆ
ਕੋਲਕਾਤਾ ਨਾਈਟ ਰਾਈਡਰਜ਼ ਇਸ ਤੋਂ ਪਹਿਲਾਂ ਸਾਲ 2012 ਅਤੇ 2014 ਵਿੱਚ ਆਈਪੀਐਲ ਚੈਂਪੀਅਨ ਬਣੀ ਸੀ। ਕੇਕੇਆਰ ਨੇ 2012 ਵਿੱਚ ਚੇਨਈ ਸੁਪਰ ਕਿੰਗਜ਼ ਨੂੰ 5 ਵਿਕਟਾਂ ਨਾਲ ਅਤੇ 2014 ਵਿੱਚ ਪੰਜਾਬ ਕਿੰਗਜ਼ ਨੂੰ 3 ਵਿਕਟਾਂ ਨਾਲ ਹਰਾ ਕੇ ਆਈਪੀਐਲ ਖ਼ਿਤਾਬ ਜਿੱਤਿਆ ਸੀ।


2014 ਤੋਂ ਬਾਅਦ, ਕੇਕੇਆਰ 2021 ਵਿੱਚ ਫਾਈਨਲ ਵਿੱਚ ਪਹੁੰਚੀ, ਪਰ ਖਿਤਾਬੀ ਮੁਕਾਬਲੇ ਵਿੱਚ ਸੀਐਸਕੇ ਤੋਂ 27 ਦੌੜਾਂ ਨਾਲ ਹਾਰ ਗਈ। ਹੁਣ ਆਖਰਕਾਰ 2014 ਦੇ 10 ਸਾਲਾਂ ਬਾਅਦ, ਇਹ ਤੀਜੀ ਵਾਰ ਇੰਡੀਅਨ ਪ੍ਰੀਮੀਅਰ ਲੀਗ ਦੀ ਟਰਾਫੀ ਨੂੰ ਚੁੱਕਣ ਵਿੱਚ ਸਫਲ ਰਿਹਾ ਹੈ। ਇਸ ਨਾਲ ਕੋਲਕਾਤਾ ਨੇ ਆਈਪੀਐਲ ਦੇ ਇਤਿਹਾਸ ਵਿੱਚ ਤੀਜੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।