India vs South Africa Highlights, Cricket World Cup 2023: ਭਾਰਤ ਨੇ ਦੱਖਣੀ ਅਫਰੀਕਾ ਨੂੰ 243 ਦੌੜਾਂ ਨਾਲ ਦਿੱਤੀ ਮਾਤ

ਰਵਿੰਦਰ ਸਿੰਘ Nov 05, 2023, 20:41 PM IST

India vs South Africa Highlights, Cricket World Cup 2023: ਵਿਸ਼ਵ ਕੱਪ ਵਿੱਚ ਅੱਜ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਹੋਏ ਮੁਕਾਬਲੇ ਵਿੱਚ ਭਾਰਤ ਨੇ ਦੱਖਣੀ ਅਫਰੀਕਾ ਨੂੰ 243 ਦੌੜਾਂ ਨਾਲ ਹਰਾਇਆ।

India vs South Africa Highlights, Cricket World Cup 2023: ਭਾਰਤ ਨੇ ਇਕਪਾਸੜ ਮੈਚ ਵਿੱਚ ਦੱਖਣੀ ਅਫਰੀਕਾ ਨੂੰ 243 ਦੌੜਾਂ ਨਾਲ ਹਰਾ ਕੇ ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਲਗਾਤਾਰ ਅੱਠਵੀਂ ਜਿੱਤ ਦਰਜ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਅੰਕ ਸੂਚੀ 'ਚ ਨੰਬਰ-1 'ਤੇ ਬਣਿਆ ਹੋਇਆ ਹੈ। ਮਤਲਬ ਸੈਮੀਫਾਈਨਲ 'ਚ ਭਾਰਤ ਦਾ ਸਾਹਮਣਾ ਚੌਥੇ ਸਥਾਨ 'ਤੇ ਰਹੀ ਟੀਮ ਨਾਲ ਹੋਵੇਗਾ। ਵਿਰਾਟ ਕੋਹਲੀ ਦੇ ਰਿਕਾਰਡ 49ਵੇਂ ਸੈਂਕੜੇ ਦੀ ਬਦੌਲਤ ਭਾਰਤ ਨੇ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ 'ਚ 5 ਵਿਕਟਾਂ ਗੁਆ ਕੇ 326 ਦੌੜਾਂ ਬਣਾਈਆਂ। ਕੋਹਲੀ ਨੇ ਅਜੇਤੂ 101 ਦੌੜਾਂ ਬਣਾਈਆਂ ਅਤੇ ਸਚਿਨ ਤੇਂਦੁਲਕਰ ਦੇ 49 ਵਨਡੇ ਸੈਂਕੜਿਆਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ। ਸ਼੍ਰੇਅਸ ਅਈਅਰ ਨੇ 77 ਦੌੜਾਂ ਬਣਾਈਆਂ। ਇਸ ਦੌਰਾਨ ਭਾਰਤ ਦੀ ਬੱਲ਼ੇਬਾਜ਼ੀ ਅਤੇ ਗੇਂਦਬਾਜ਼ੀ ਕਾਫੀ ਸ਼ਾਨਦਾਰ ਰਹੀ।


ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ 27.1 ਓਵਰਾਂ 'ਚ 83 ਦੌੜਾਂ ਦੇ ਸਕੋਰ 'ਤੇ ਆਲ ਆਊਟ ਹੋ ਗਈ। ਭਾਰਤ ਲਈ ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ। ਮੁਹੰਮਦ ਸ਼ਮੀ ਅਤੇ ਕੁਲਦੀਪ ਨੇ 2-2 ਵਿਕਟਾਂ ਅਤੇ ਮੁਹੰਮਦ ਸਿਰਾਜ ਨੂੰ 1 ਵਿਕਟ ਮਿਲੀ। ਭਾਰਤ ਨੇ 20 ਸਾਲਾਂ ਬਾਅਦ ਕਿਸੇ ਵਿਸ਼ਵ ਕੱਪ ਵਿੱਚ ਲਗਾਤਾਰ ਅੱਠ ਮੈਚ ਜਿੱਤੇ ਹਨ। ਇਸ ਤੋਂ ਪਹਿਲਾਂ ਟੀਮ ਇੰਡੀਆ ਨੇ 2003 ਵਿਸ਼ਵ ਕੱਪ 'ਚ ਇਕ ਤੋਂ ਬਾਅਦ ਇਕ 8 ਮੈਚ ਜਿੱਤੇ ਸਨ।


ਭਾਰਤ ਬਨਾਮ ਦੱਖਣੀ ਅਫ਼ਰੀਕਾ ਹੈਡ ਟੂ ਹੈਡ
ਵਿਸ਼ਵ ਕੱਪ ਵਿੱਚ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਪੰਜ ਮੈਚ ਖੇਡੇ ਜਾ ਚੁੱਕੇ ਹਨ। ਅਫਰੀਕੀ ਟੀਮ ਨੂੰ ਤਿੰਨ ਜਿੱਤਾਂ ਮਿਲੀਆਂ ਹਨ। ਉਹ 1992, 1999 ਤੇ 2011 ਵਿੱਚ ਜਿੱਤ ਚੁੱਕੇ ਹਨ। ਦੂਜੇ ਪਾਸੇ ਭਾਰਤ ਨੇ ਜਿੱਤ ਦਰਜ ਕੀਤੀ ਹੈ।


ਟੀਮ ਇੰਡੀਆ ਨੇ 2015 ਤੇ 2019 'ਚ ਇਸ ਨੂੰ ਹਰਾਇਆ ਹੈ। ਇੱਕ ਰੋਜ਼ਾ 'ਚ ਓਵਰਆਲ ਰਿਕਾਰਡ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਵਿਚਾਲੇ ਹੁਣ ਤੱਕ 90 ਮੈਚ ਹੋ ਚੁੱਕੇ ਹਨ। ਦੱਖਣੀ ਅਫਰੀਕਾ ਨੇ 50 ਜਿੱਤੇ ਹਨ। ਭਾਰਤ ਨੇ 37 ਮੈਚ ਜਿੱਤੇ ਹਨ। ਤਿੰਨ ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ।


India vs South Africa Highlights, Cricket World Cup 2023: 

नवीनतम अद्यतन

  • ਦੱਖਣੀ ਅਫਰੀਕਾ ਨੂੰ ਲੱਗਾ ਚੌਥਾ ਝਟਕਾ
    40 ਦੌੜਾਂ ਉਤੇ ਦੱਖਣੀ ਅਫਰੀਕਾ ਨੂੰ ਚੌਥਾ ਝਟਕਾ ਲੱਗਾ। ਹੈਨੀਰਿਚ ਕਲਾਸਨ ਮਹਿਜ਼ 1 ਦੌੜ ਬਣਾ ਕੇ ਰਵਿੰਦਰ ਜਡੇਜਾ ਦਾ ਸ਼ਿਕਾਰ ਬਣੇ।

  • ਦੱਖਣੀ ਅਫਰੀਕਾ ਨੂੰ ਲੱਗਾ ਤੀਜਾ ਝਟਕਾ
    ਦੱਖਣੀ ਅਫਰੀਕਾ ਨੂੰ 35 ਦੌੜਾਂ ਉਤੇ ਤੀਜਾ ਝਟਕਾ ਲੱਗਾ। ਏਡਿਨ ਮੈਰਕਮ ਸਿਰਫ਼ 9 ਦੌੜਾਂ ਬਣਾ ਕੇ ਆਊਟ ਹੋ ਗਏ। ਮੈਰਕਮ ਨੂੰ ਮੁਹੰਮਦ ਸ਼ੰਮੀ ਨੇ ਕੇਐਲ ਰਾਹੁਲ ਦੇ ਹੱਥੋਂ ਕੈਚ ਆਊਟ ਕਰਵਾਇਆ।

  • ਦੱਖਣੀ ਅਫਰੀਕਾ ਨੂੰ ਲੱਗਾ ਦੂਜਾ ਝਟਕਾ
    ਭਾਰਤੀ ਸਪਿਨਰ ਰਵਿੰਦਰ ਜਡੇਜਾ ਨੇ ਤੇਂਬਾ ਬਾਵੂਮਾ ਨੂੰ 11 ਦੌੜਾਂ ਉਤੇ ਬੋਲਡ ਕਰ ਦਿੱਤਾ ਹੈ। ਦੱਖਣੀ ਅਫਰੀਕਾ 22 ਦੌੜਾਂ ਉਪਰ ਦੋ ਵਿਕਟਾਂ ਗੁਆ ਚੁੱਕਾ ਹੈ।

  • ਦੱਖਣੀ ਅਫਰੀਕਾ ਨੂੰ ਲੱਗਾ ਪਹਿਲਾਂ ਝਟਕਾ
    ਦੱਖਣੀ ਅਫਰੀਕਾ ਦੀ ਸ਼ੁਰੂਆਤ ਕਾਫੀ ਖਰਾਬ ਰਹੀ। ਕੁਆਟਿੰਨ ਡੀਕਾਕ ਮਹਿਜ਼ 5 ਦੌੜਾਂ ਬਣਾ ਕੇ ਆਊਟ ਹੋ ਗਏ। ਮੁਹੰਮਦ ਸਿਰਾਜ ਨੇ ਡੀਕਾਕ ਨੂੰ ਬੋਲਡ ਕਰ ਦਿੱਤਾ।

  • ਭਾਰਤ ਨੇ ਦੱਖਣੀ ਅਫਰੀਕਾ ਨੂੰ 327 ਦੌੜਾਂ ਦਾ ਦਿੱਤਾ ਟੀਚਾ
    ਵਿਰਾਟ ਕੋਹਲੀ ਦੇ ਸੈਂਕੜੇ ਤੇ ਸ਼੍ਰੇਅਸ ਅਈਅਰ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤ ਨੇ ਦੱਖਣੀ ਅਫਰੀਕਾ ਅੱਗੇ 327 ਦੌੜਾਂ ਦਾ ਟੀਚਾ ਰੱਖਿਆ ਹੈ।

  • ਵਿਰਾਟ ਨੇ ਆਪਣੇ ਜਨਮ ਦਿਨ ਉਪਰ ਵਿਸ਼ਵ ਕੱਪ ਵਿੱਚ ਠੋਕਿਆ ਸੈਂਕੜਾ
    ਆਪਣੇ ਜਨਮ ਦਿਨ ਉਪਰ ਵਿਸ਼ਵ ਕੱਪ ਵਿੱਚ ਸੈਂਕੜੇ ਬਣਾਉਣ ਵਾਲੇ ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦੀ ਅੱਜ ਬਰਾਬਰੀ ਕਰ ਲਈ ਹੈ।

     

     

  • ਵਿਰਾਟ ਕੋਹਲੀ ਨੇ ਰਚਿਆ ਇਤਿਹਾਸ
    ਵਿਰਾਟ ਕੋਹਲੀ ਨੇ ਇੱਕ ਰੋਜ਼ਾ ਮੈਚਾਂ ਵਿੱਚ ਸੈਂਕੜਿਆਂ ਨੂੰ ਲੈ ਕੇ ਸਚਿਨ ਤੇਂਦੁਲਕਰ ਦੀ ਬਰਾਬਰੀ ਕਰ ਲਈ ਹੈ। ਕੋਹਲੀ ਨੇ ਦੱਖਣੀ ਅਫਰੀਕਾ ਖਿਲਾਫ਼ ਆਪਣਾ 49ਵਾਂ ਸੈਂਕੜਾ ਬਣਾਇਆ।

  • ਸੂਰਿਆ ਕੁਮਾਰ ਯਾਦਵ ਆਊਟ

    285 ਦੌੜਾਂ ਉਪਰ ਭਾਰਤ ਨੂੰ ਚੌਥਾ ਝਟਕਾ ਲੱਗਾ ਹੈ। ਸੂਰਿਆ ਕੁਮਾਰ ਯਾਦਵ 22 ਦੌੜਾਂ ਬਣਾ ਕੇ ਆਊਟ ਹੋ ਗਏ ਹਨ। ਸ਼ਮਸੀ ਨੇ ਕੁਆਟੰਨ ਦੇ ਹੱਥੋਂ ਸੂਰਿਆ ਕੁਮਾਰ ਯਾਦਵ ਨੂੰ ਆਊਟ ਕਰਵਾਇਆ।

  • ਕੇਐਲ ਰਾਹੁਲ ਸਿਰਫ਼ 8 ਦੌੜਾਂ ਬਣਾ ਕੇ ਆਊਟ
    ਭਾਰਤ ਨੂੰ 249 ਦੌੜਾਂ ਉਪਰ ਕੇਐਲ ਰਾਹੁਲ ਦੇ ਰੂਪ ਵਿੱਚ ਚੌਥਾ ਝਟਕਾ ਲੱਗਾ। ਰਾਹੁਲ ਸਿਰਫ਼ 8 ਦੌੜਾਂ ਬਣਾ ਕੇ ਮਾਰਕੋ ਜੈਨਸਨ ਦਾ ਸ਼ਿਕਾਰ ਬਣਿਆ।

  • ਭਾਰਤ ਨੂੰ ਲੱਗਾ ਤੀਜਾ ਝਟਕਾ, ਸ਼੍ਰੇਅਸ ਅਈਅਰ ਆਊਟ
    227 ਦੌੜਾਂ ਉਪਰ ਭਾਰਤ ਨੂੰ ਤੀਜਾ ਝਟਕਾ ਲੱਗਾ। ਸ਼੍ਰੇਅਸ ਅਈਅਰ 77 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ ਹੈ।

  • ਵਿਰਾਟ ਕੋਹਲੀ ਤੇ ਸ਼੍ਰੇਅਸ ਅਈਅਰ ਨੇ ਸੰਭਾਲੀ ਪਾਰੀ
    ਵਿਰਾਟ ਕੋਹਲੀ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਆਪਣਾ ਨੀਮ ਸੈਂਕੜਾ ਪੂਰਾ ਕਰ ਲਿਆ ਹੈ। ਜਦਕਿ ਸ਼੍ਰੇਅਸ ਅਈਅਰ ਵੀ 45 ਦੌੜਾਂ ਉਪਰ ਖੇਡ ਰਹੇ ਹਨ। 30 ਓਵਰਾਂ ਮਗਰੋਂ ਭਾਰਤ ਨੇ ਦੋ ਵਿਕਟਾਂ ਦੇ ਨੁਕਸਾਨ ਉਪਰ 179 ਦੌੜਾਂ ਬਮਾ ਲਈਆਂ ਹਨ।

  • ਭਾਰਤ ਨੂੰ ਲੱਗਾ ਦੂਜਾ ਝਟਕਾ
    ਸ਼ੁਭਮਨ ਗਿੱਲ ਦੇ ਰੂਪ ਵਿੱਚ ਭਾਰਤ ਨੂੰ ਦੂਜਾ ਝਟਕਾ ਲੱਗਾ। ਕੇਸ਼ਵ ਮਹਾਰਾਜ ਨੇ ਗਿੱਲ ਨੂੰ 23 ਦੌੜਾਂ ਉਤੇ ਬੋਲਡ ਕਰ ਦਿੱਤਾ।

  • ਭਾਰਤ ਨੂੰ ਲੱਗਾ ਪਹਿਲਾਂ ਝਟਕਾ
    62 ਦੌੜਾਂ ਉਪਰ ਭਾਰਤ ਨੂੰ ਪਹਿਲਾਂ ਝਟਕਾ ਲੱਗਿਆ। ਕਾਗਸੋ ਰਬਾਡਾ ਨੇ ਰੋਹਿਤ ਸ਼ਰਮਾ ਨੂੰ 40 ਦੌੜਾਂ ਉਤੇ ਤੇਬਾਂ ਭਾਵਯੁਮਾ ਦੇ ਹੱਥੋ ਕੈਚ ਆਊਟ ਕਰਵਾ ਦਿੱਤਾ।

  • ਭਾਰਤ ਦੀ ਸ਼ਾਨਦਾਰ ਸ਼ੁਰੂਆਤ
    ਭਾਰਤ ਦੇ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਸ਼ੁਰੂਆਤ ਕੀਤੀ। ਭਾਰਤ ਨੇ ਤਿੰਨ ਓਵਰਾਂ ਵਿੱਚ ਬਿਨਾਂ ਕਿਸੇ ਨੁਕਸਾਨ ਦੇ 35 ਦੌੜਾਂ ਬਣਾ ਲਈਆਂ ਹਨ।

  • ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਲਿਆ ਫ਼ੈਸਲਾ
    ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਹੋ ਰਹੇ ਮੈਚ ਨੂੰ ਲੈ ਕੇ ਭਾਰਤ ਦੇ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤਿਆ। ਭਾਰਤੀ ਕਪਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ।

  • ਬਰਥਡੇ ਬੁਆਏ ਅੱਜ ਦੇ ਦਿਨ ਨੂੰ ਯਾਦਗਰ ਬਣਾਉਣਾ ਚਾਹੁਣਗੇ
    ਇਸ ਮੈਚ 'ਚ ਸਭ ਦੀਆਂ ਨਜ਼ਰਾਂ 'ਬਰਥਡੇ ਬੁਆਏ' ਵਿਰਾਟ ਕੋਹਲੀ 'ਤੇ ਟਿਕੀਆਂ ਹੋਈਆਂ ਹਨ। ਕੋਹਲੀ ਵਨਡੇ ਕ੍ਰਿਕਟ 'ਚ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕਰਨਾ ਚਾਹੇਗਾ। ਹਾਲਾਂਕਿ ਅਫਰੀਕੀ ਟੀਮ ਖਿਲਾਫ਼ ਜਿੱਤ ਲਈ ਭਾਰਤ ਨੂੰ ਆਪਣੀ ਪੂਰੀ ਤਾਕਤ ਝੋਕਣੀ ਹੋਵੇਗੀ।

ZEENEWS TRENDING STORIES

By continuing to use the site, you agree to the use of cookies. You can find out more by Tapping this link