India vs England Live Updates, World Cup 2023: ਭਾਰਤ ਦੀ ਲਖਨਊ ਵਿੱਚ ਵੱਡੀ ਜਿੱਤ, ਇੰਗਲੈਂਡ ਨੂੰ ਬੁਰੀ ਤਰ੍ਹਾਂ ਹਰਾਇਆ, ਦੇਖੋ ਮੈਚ ਦਾ ਪੂਰਾ ਸਕੋਰਕਾਰਡ

ਰਵਿੰਦਰ ਸਿੰਘ Oct 29, 2023, 21:27 PM IST

India vs England Live Updates, World Cup 2023: ਵਿਸ਼ਵ ਕੱਪ 2023 ਦਾ 29ਵਾਂ ਮੈਚ ਭਾਰਤ ਅਤੇ ਮੌਜੂਦਾ ਚੈਂਪੀਅਨ ਇੰਗਲੈਂਡ ਦਰਮਿਆਨ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ।

 


India vs England Live Updates, World Cup 2023:  ਵਿਸ਼ਵ ਕੱਪ 2023 ਦਾ 29ਵਾਂ ਮੈਚ ਭਾਰਤ ਅਤੇ ਮੌਜੂਦਾ ਚੈਂਪੀਅਨ ਇੰਗਲੈਂਡ ਦਰਮਿਆਨ ਅੱਜ ਦੁਪਹਿਰ 2 ਵਜੇ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇੰਗਲੈਂਡ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਲਿਆ ਹੈ। ਇਸ ਤਰ੍ਹਾਂ ਵਿਸ਼ਵ ਕੱਪ 2023 ਵਿੱਚ ਪਹਿਲੀ ਵਾਰ ਭਾਰਤ ਪਹਿਲਾਂ ਬੱਲ਼ੇਬਾਜ਼ੀ ਕਰੇਗਾ।


ਲਖਨਊ 'ਚ 100ਵੇਂ ਮੈਚ 'ਚ ਰੋਹਿਤ ਸ਼ਰਮਾ ਭਾਰਤ ਦੀ ਕਪਤਾਨੀ ਕਰਨਗੇ। ਜੇਕਰ ਭਾਰਤ ਦੀ ਨਜ਼ਰ ਲਗਾਤਾਰ ਛੇਵੀਂ ਜਿੱਤ 'ਤੇ ਹੈ ਤਾਂ ਇੰਗਲੈਂਡ ਦੀ ਟੀਮ ਵਾਪਸੀ ਕਰਨ ਦੀ ਕੋਸ਼ਿਸ਼ ਕਰੇਗੀ। ਵਿਸ਼ਵ ਕੱਪ 'ਚ ਇੰਗਲਿਸ਼ ਟੀਮ ਖਿਲਾਫ ਭਾਰਤ ਦਾ ਰਿਕਾਰਡ ਚੰਗਾ ਨਹੀਂ ਰਿਹਾ ਹੈ। ਉਨ੍ਹਾਂ ਦੀ ਆਖਰੀ ਜਿੱਤ 2003 'ਚ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਭਾਰਤ ਟੂਰਨਾਮੈਂਟ ਵਿੱਚ ਇੰਗਲੈਂਡ ਨੂੰ ਹਰਾਉਣ ਵਿੱਚ ਕਾਮਯਾਬ ਨਹੀਂ ਹੋਇਆ ਹੈ।


ਵਿਸ਼ਵ ਕੱਪ ਵਿੱਚ ਭਾਰਤ ਅਤੇ ਇੰਗਲੈਂਡ ਵਿਚਾਲੇ ਹੁਣ ਤੱਕ ਅੱਠ ਮੈਚ ਖੇਡੇ ਜਾ ਚੁੱਕੇ ਹਨ। ਇਸ ਦੌਰਾਨ ਇੰਗਲੈਂਡ ਨੇ ਚਾਰ ਨਾਮ ਕੀਤੇ ਹਨ। ਟੀਮ ਇੰਡੀਆ ਸਿਰਫ ਤਿੰਨ ਮੈਚ ਜਿੱਤ ਸਕੀ ਹੈ। ਇੱਕ ਮੈਚ ਟਾਈ ਹੋ ਗਿਆ ਹੈ। ਭਾਰਤ ਨੇ 1983, 1999 ਅਤੇ 2003 ਵਿੱਚ ਜਿੱਤ ਦਰਜ ਕੀਤੀ ਸੀ। ਜਦਕਿ ਇੰਗਲੈਂਡ ਨੇ 1975, 1987, 1992 ਅਤੇ 2019 ਵਿੱਚ ਜਿੱਤ ਦਰਜ ਕੀਤੀ ਸੀ। 2011 'ਚ ਦੋਵਾਂ ਟੀਮਾਂ ਵਿਚਾਲੇ ਮੈਚ ਟਾਈ 'ਤੇ ਖਤਮ ਹੋਇਆ ਸੀ। ਟੀਮ ਇੰਡੀਆ 2019 ਵਿਸ਼ਵ ਕੱਪ 'ਚ ਮਿਲੀ ਹਾਰ ਦਾ ਬਦਲਾ ਲੈਣ ਲਈ ਇਸ ਮੈਚ 'ਚ ਉਤਰੇਗੀ।


ਭਾਰਤ ਨੇ ਇਸ ਵਿਸ਼ਵ ਕੱਪ 'ਚ ਆਸਟ੍ਰੇਲੀਆ, ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਨੂੰ ਹਰਾਇਆ ਹੈ। ਲਖਨਊ ਵਿੱਚ ਵੀ ਭਾਰਤ ਜਿੱਤ ਦਾ ਸਿਲਸਿਲਾ ਰੱਖਣ ਦੀ ਕੋਸ਼ਿਸ਼ ਕਰੇਗਾ। ਦੂਜੇ ਪਾਸੇ ਜੇਕਰ ਇੰਗਲੈਂਡ ਦੀ ਗੱਲ ਕਰੀਏ ਤਾਂ ਡਿਫੈਂਡਿੰਗ ਚੈਂਪੀਅਨ ਦੀ ਹਾਲਤ ਖਰਾਬ ਹੈ। ਉਨ੍ਹਾਂ ਦਾ ਕੋਈ ਵੀ ਬੱਲੇਬਾਜ਼ ਫਾਰਮ 'ਚ ਨਹੀਂ ਹੈ। ਗੇਂਦਬਾਜ਼ ਵੀ ਲੈਅ 'ਚ ਨਜ਼ਰ ਨਹੀਂ ਆ ਰਹੇ ਹਨ। ਇਸ ਕਾਰਨ ਇੰਗਲੈਂਡ ਦੀ ਟੀਮ ਪਿਛਲੇ ਕੁਝ ਮੈਚਾਂ ਤੋਂ ਦੋ-ਤਿੰਨ ਬਦਲਾਅ ਲੈ ਕੇ ਆ ਰਹੀ ਹੈ। ਇੰਗਲੈਂਡ ਨੂੰ ਪਹਿਲੇ ਮੈਚ 'ਚ ਨਿਊਜ਼ੀਲੈਂਡ ਨੇ ਹਰਾਇਆ ਸੀ। ਇਸ ਤੋਂ ਬਾਅਦ ਉਸ ਨੇ ਬੰਗਲਾਦੇਸ਼ ਨੂੰ ਹਰਾ ਕੇ ਵਾਪਸੀ ਕੀਤੀ ਪਰ ਫਿਰ ਹਾਰ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਨੂੰ ਅਫਗਾਨਿਸਤਾਨ, ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਨੇ ਹਰਾਇਆ ਸੀ।


India vs England Live Updates, World Cup 2023:


 

नवीनतम अद्यतन

  • ਇੰਗਲੈਂਡ ਨੂੰ ਛੇਵਾਂ ਝਟਕਾ
    ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਤੀਜੀ ਸਫਲਤਾ ਮਿਲੀ, ਉਨ੍ਹਾਂ ਨੇ ਪਾਰੀ ਦੇ 24ਵੇਂ ਓਵਰ ਦੀ ਪਹਿਲੀ ਗੇਂਦ 'ਤੇ ਮੋਇਨ ਅਲੀ (15) ਦਾ ਸ਼ਿਕਾਰ ਕੀਤਾ। ਰਾਹੁਲ ਨੇ ਸ਼ਾਨਦਾਰ ਕੈਚ ਲਿਆ। ਇੰਗਲੈਂਡ ਦੀ ਛੇਵੀਂ ਵਿਕਟ 81 ਦੇ ਸਕੋਰ 'ਤੇ ਡਿੱਗੀ।

    ਇੰਗਲੈਂਡ ਦੀ ਅੱਧੀ ਟੀਮ ਪੈਵੇਲੀਅਨ ਪਰਤ ਗਈ
    ਕੁਲਦੀਪ ਯਾਦਵ ਨੇ ਇੰਗਲੈਂਡ ਦੇ ਕਪਤਾਨ ਨੂੰ ਕਲੀਨ ਬੋਲਡ ਕਰਕੇ ਭਾਰਤ ਨੂੰ ਪੰਜਵੀਂ ਸਫਲਤਾ ਦਿਵਾਈ। ਬਟਲਰ 10 ਦੌੜਾਂ ਬਣਾ ਕੇ ਆਊਟ ਹੋ ਗਏ। ਲਿਆਮ ਲਿਵਿੰਗਸਟਨ ਬੱਲੇਬਾਜ਼ੀ ਕਰਨ ਆਏ ਹਨ। 15 ਓਵਰਾਂ ਤੋਂ ਬਾਅਦ ਇੰਗਲੈਂਡ ਦਾ ਸਕੋਰ - 54/5, ਮੋਇਨ ਅਲੀ 7 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹੈ।

  • ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 36 ਓਵਰਾਂ 'ਚ 4 ਵਿਕਟਾਂ 'ਤੇ 163 ਦੌੜਾਂ ਬਣਾਈਆਂ। ਰੋਹਿਤ ਸ਼ਰਮਾ ਅਤੇ ਸੂਰਿਆਕੁਮਾਰ ਯਾਦਵ ਕਰੀਜ਼ 'ਤੇ ਹਨ।

  • ਭਾਰਤ ਨੂੰ ਲੱਗਾ ਤੀਜਾ ਝਟਕਾ
    ਭਾਰਤ ਨੂੰ 40 ਦੌੜਾਂ ਉਪਰ ਤੀਜਾ ਝਟਕਾ ਲੱਗ ਗਿਆ ਹੈ। ਸ਼੍ਰੇਅਸ ਅਈਅਰ 4 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ ਹੈ। ਅਈਅਰ ਨੂੰ ਕ੍ਰਿਸ ਵੋਕਸ ਨੇ ਮਾਰਕ ਵੁੱਡ ਦੇ ਹੱਥੋਂ ਕੈਚ ਆਊਟ ਕਰਵਾਇਆ।

  • ਭਾਰਤ ਨੂੰ ਲੱਗਿਆ ਦੂਜਾ ਝਟਕਾ, ਵਿਰਾਟ ਕੋਹਲੀ ਆਊਟ
    27 ਦੌੜਾਂ ਉਪਰ ਭਾਰਤ ਨੂੰ ਦੂਜਾ ਝਟਕਾ ਲੱਗਾ ਹੈ। ਵਿਰਾਟ ਕੋਹਰੀ ਜ਼ੀਰੋ ਦੇ ਸਕੋਰ ਉਪਰ ਆਊਟ ਹੋ ਗਏ। ਡੇਵਿਡ ਵੈਲੀ ਨੇ ਬੈਨ ਸਟੋਕਸ ਦੇ ਹੱਥੋਂ ਕੈਚ ਆਊਟ ਕਰਵਾਇਆ।

  • ਇਸ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦੇ ਮਾਮਲੇ ਵਿੱਚ ਰੋਹਿਤ ਸ਼ਰਮਾ ਡੇਵਿਡ ਵਾਰਨਰ ਦੇ ਬਰਾਬਰ ਆ ਗਿਆ ਹੈ। ਰੋਹਿਤ ਅਤੇ ਵਾਰਨਰ ਨੇ 19-19 ਛੱਕੇ ਲਗਾਏ ਹਨ। ਰੋਹਿਤ ਇਸ ਪਾਰੀ 'ਚ ਹੁਣ ਤੱਕ 2 ਛੱਕੇ ਲਗਾ ਚੁੱਕੇ ਹਨ।

     

  • ਦੂਜੇ ਓਵਰ ਵਿੱਚ ਰੋਹਿਤ ਸ਼ਰਮਾ ਨੇ 2 ਸ਼ਾਨਦਾਰ ਛੱਕੇ ਲਗਾਏ ਹਨ ਅਤੇ ਇਸ ਨਾਲ ਇੰਡਿਆ ਦਾ ਸਕੋਰ 24 ਹੋ ਗਿਆ ਹੈ।

     

  • ਦੂਜੇ ਓਵਰ ਵਿੱਚ ਰੋਹਿਤ ਸ਼ਰਮਾ ਨੇ 2 ਸ਼ਾਨਦਾਰ ਛੱਕੇ ਲਗਾਏ ਹਨ ਅਤੇ ਇਸ ਨਾਲ ਇੰਡਿਆ ਦਾ ਸਕੋਰ 24 ਹੋ ਗਿਆ ਹੈ।

     

  • ਭਾਰਤ ਨੂੰ ਲੱਗਾ ਪਹਿਲਾ ਝਟਕਾ; ਗਿੱਲ ਆਊਟ
    26 ਦੌੜਾਂ ਉਪਰ ਭਾਰਤ ਨੂੰ ਪਹਿਲਾ ਝਟਕਾ ਲੱਗਾ ਹੈ। ਭਾਰਤ ਦੇ ਸਲਾਮੀ ਬੱਲੇਬਾਜ਼ੀ ਸ਼ੁਭਮਨ ਗਿੱਲ 9 ਦੌੜਾਂ ਬਣਾ ਕੇ ਆਊਟ ਹੋ ਗਿਆ ਹੈ।

  • ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਓਪਨਿੰਗ ਕਰਨ ਉਤਰੇ

    ਭਾਰਤ ਟੀਮ ਕੇ ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਬਤੌਰ ਸਲਾਮੀ ਬੱਲੇਬਾਜ਼ ਵਜੋਂ ਉਤਰੇ ਹਨ।

  • ਇੰਗਲੈਂਡ ਨੇ ਜਿੱਤਿਆ ਟਾਸ
    ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ। ਭਾਰਤ ਟੂਰਨਾਮੈਂਟ ਵਿੱਚ ਪਹਿਲੀ ਵਾਰ ਪਹਿਲਾਂ ਕਰੇਗਾ ਬੱਲੇਬਾਜ਼ੀ

     

ZEENEWS TRENDING STORIES

By continuing to use the site, you agree to the use of cookies. You can find out more by Tapping this link