Paris Olympics 2024: ਪੈਰਿਸ ਓਲੰਪਿਕ 'ਚ ਭਾਰਤੀ ਪੁਰਸ਼ ਹਾਕੀ ਟੀਮ ਸੈਮੀਫਾਈਨਲ 'ਚ ਹਾਰ ਗਈ ਹੈ ਸੀ। ਜਰਮਨੀ ਨੇ ਸੈਮੀਫਾਈਨਲ 'ਚ ਭਾਰਤ ਨੂੰ 3-2 ਨਾਲ ਮਾਤ ਦੇ ਕੇ ਗੋਲਡ ਜਾਂ ਚਾਂਦੀ ਦਾ ਸੁਪਨਾ ਤੋੜ ਦਿੱਤਾ ਸੀ। ਇਸ ਹਾਰ ਨਾਲ ਭਾਰਤੀ ਹਾਕੀ ਦਾ 44 ਸਾਲਾਂ ਬਾਅਦ ਓਲੰਪਿਕ ਵਿੱਚ ਫਾਈਨਲ ਵਿੱਚ ਪਹੁੰਚਣ ਦਾ ਸੁਪਨਾ ਚਕਨਾਚੂਰ ਹੋ ਗਿਆ। ਭਾਰਤੀ ਹਾਕੀ ਟੀਮ ਨੇ ਆਖਰੀ ਵਾਰ 1980 ਓਲੰਪਿਕ ਵਿੱਚ ਫਾਈਨਲ ਖੇਡਿਆ ਸੀ। ਭਾਰਤੀ ਹਾਕੀ ਟੀਮ ਹੁਣ ਕਾਂਸੀ ਦੇ ਤਗਮੇ ਲਈ ਮੈਚ ਖੇਡੇਗੀ। ਕਾਂਸੀ ਦੇ ਤਗਮੇ ਲਈ ਭਾਰਤ ਦਾ ਮੁਕਾਬਲਾ ਸਪੇਨ ਨਾਲ ਹੋਵੇਗਾ। ਭਾਰਤ 8 ਅਗਸਤ ਵੀਰਵਾਰ ਨੂੰ ਕਾਂਸੀ ਦੇ ਤਗਮੇ ਲਈ ਸਪੇਨ ਦਾ ਸਾਹਮਣਾ ਕਰੇਗਾ। ਭਾਰਤ-ਸਪੇਨ ਮੈਚ ਸ਼ਾਮ 5.30 ਵਜੇ ਹੋਵੇਗਾ।


ਭਾਰਤ ਬਨਾਮ ਸਪੇਨ ਹਾਕੀ ਦਾ ਰਿਕਾਰਡ ਹੈਡ-ਟੂ-ਹੈੱਡ


COMMERCIAL BREAK
SCROLL TO CONTINUE READING

ਟੋਕੀਓ 2020 ਓਲੰਪਿਕ ਤੋਂ ਲੈ ਕੇ ਭਾਰਤ ਅਤੇ ਸਪੇਨ ਨੇ ਟੂਰਨਾਮੈਂਟ ਵਿੱਚ 9 ਮੈਚ ਖੇਡੇ ਹਨ ਅਤੇ ਭਾਰਤੀ ਹਾਕੀ ਟੀਮ ਨੇ ਇਨ੍ਹਾਂ ਵਿੱਚੋਂ ਪੰਜ ਜਿੱਤੇ ਹਨ। ਹਾਲਾਂਕਿ ਇਨ੍ਹਾਂ ਪੰਜਾਂ ਵਿੱਚੋਂ ਦੋ ਜਿੱਤਾਂ ਸ਼ੂਟਆਊਟ ਵਿੱਚ ਆਈਆਂ ਹਨ। ਇਸ ਸਾਲ ਦੇ ਸ਼ੁਰੂ ਵਿੱਚ ਦੋਵੇਂ ਟੀਮਾਂ FIH ਪ੍ਰੋ ਲੀਗ ਵਿੱਚ ਦੋ ਵਾਰ ਖੇਡੀਆਂ। ਭਾਰਤ ਨੇ ਇਨ੍ਹਾਂ ਦੋਨਾਂ ਵਿੱਚੋਂ ਪਹਿਲਾ ਮੈਚ 4-1 ਨਾਲ ਜਿੱਤਿਆ, ਜਦਕਿ ਦੂਜਾ ਮੈਚ ਸ਼ੂਟਆਊਟ ਵਿੱਚ ਜਿੱਤ ਲਿਆ ਸੀ। ਭਾਰਤੀ ਪੁਰਸ਼ ਹਾਕੀ ਟੀਮ ਨੇ ਓਲੰਪਿਕ ਦੇ ਇਤਿਹਾਸ ਵਿੱਚ ਕੁੱਲ 12 ਮੈਡਲ ਜਿੱਤੇ ਹਨ, ਜਿਨ੍ਹਾਂ ਵਿੱਚ ਅੱਠ ਸੋਨ, ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਇਸ ਦੇ ਨਾਲ ਹੀ ਸਪੇਨ ਨੇ ਤਿੰਨ ਚਾਂਦੀ ਅਤੇ ਇੱਕ ਕਾਂਸੀ ਦੇ ਤਗਮੇ ਸਮੇਤ ਕੁੱਲ ਚਾਰ ਤਗਮੇ ਜਿੱਤੇ ਹਨ।


ਰੋਹੀਦਾਸ ਨੂੰ ਲਾਲ ਕਾਰਡ ਕਿਉਂ ਮਿਲਿਆ?


ਸੈਮੀਫਾਈਨਲ ਵਿੱਚ ਹਾਰ ਤੋਂ ਬਾਅਦ ਮਾਹਿਰਾਂ ਮੁਤਾਬਕ ਅਮਿਤ ਰੋਹੀਦਾਸ ਦੀ ਭਾਰੀ ਕਮੀ ਮਹਿਸੂਸ ਕੀਤੀ ਗਈ। 31 ਸਾਲਾ ਅਮਿਤ ਰੋਹੀਦਾਸ ਨੂੰ ਮੈਚ ਦੇ ਦੂਜੇ ਕੁਆਰਟਰ ਵਿੱਚ ਬ੍ਰਿਟਿਸ਼ ਫਾਰਵਰਡ ਵਿਲ ਕੈਲਨ ਦੇ ਚਿਹਰੇ ਉਪਰ ਸਟਿੱਕ ਮਾਰੇ ਜਾਣ ਕਾਰਨ ਰੈਡ ਕਾਰਡ ਦੇ ਦਿੱਤਾ ਗਿਆ ਸੀ। ਆਨ-ਫੀਲਡ ਅੰਪਾਇਰ ਨੇ ਇਸ ਘਟਨਾ ਨੂੰ ਇੰਨਾ ਗੰਭੀਰ ਨਹੀਂ ਸਮਝਿਆ ਕਿ ਉਸ ਨੂੰ ਲਾਲ ਕਾਰਡ ਦਿੱਤਾ ਜਾਵੇ ਪਰ ਵੀਡੀਓ ਰੈਫਰਲ ਤੋਂ ਬਾਅਦ ਰੋਹੀਦਾਸ ਨੂੰ ਲਾਲ ਕਾਰਡ ਦਿਖਾ ਕੇ ਮੈਦਾਨ ਤੋਂ ਬਾਹਰ ਭੇਜ ਦਿੱਤਾ ਗਿਆ।


ਇਸ ਤੋਂ ਬਾਅਦ ਭਾਰਤ ਨੂੰ 40 ਮਿੰਟ ਤੋਂ ਵੱਧ ਸਮੇਂ ਤੱਕ 10 ਖਿਡਾਰੀਆਂ ਨਾਲ ਖੇਡਣਾ ਪਿਆ। ਹਾਲਾਂਕਿ ਟੀਮ ਨੇ ਹਰਮਨਪ੍ਰੀਤ ਸਿੰਘ ਦੀ ਕਪਤਾਨੀ 'ਚ ਚੰਗਾ ਪ੍ਰਦਰਸ਼ਨ ਕੀਤਾ। ਖਾਸ ਤੌਰ 'ਤੇ ਗੋਲ ਪੋਸਟ 'ਤੇ ਪੀਆਰ ਸ਼੍ਰੀਜੇਸ਼ ਦੀ ਮੌਜੂਦਗੀ ਕਾਰਨ ਮੈਚ ਸ਼ੂਟਆਊਟ 'ਚ ਚਲਾ ਗਿਆ ਅਤੇ ਭਾਰਤ ਜਿੱਤ ਗਿਆ ਸੀ।