MS Dhoni Viral Video: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ (Mahendra Singh Dhoni) ਨੇ ਆਪਣੀ ਜ਼ਿੰਦਗੀ 'ਚ ਬਹੁਤ ਮਿਹਨਤ ਨਾਲ ਗਰੀਬੀ ਤੋਂ ਅਮੀਰੀ ਤੱਕ ਦਾ ਵੱਡਾ ਮੁਕਾਮ ਹਾਸਲ ਕੀਤਾ ਹੈ, ਇਸ ਲਈ ਉਹ ਮਿਹਨਤੀ ਕਰਮਚਾਰੀਆਂ ਨੂੰ ਪਸੰਦ ਕਰਦੇ ਹਨ ਤੇ ਹਮੇਸ਼ਾ ਉਹਨਾਂ ਦੀ ਮਦਦ ਕਰਦੇ ਨਜ਼ਰ ਆਉਂਦੇ ਹਨ। 


COMMERCIAL BREAK
SCROLL TO CONTINUE READING

ਉਹਨਾਂ ਦੀ ਹਮੇਸ਼ਾ ਹੀ ਕਿਸੇ ਨਾ ਦੀ ਮਦਦ ਕਰਦਿਆਂ ਦੀ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਹੁਣ ਫਿਰ ਤੋਂ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਧੋਨੀ ਆਪਣੀ ਬਾਈਕ 'ਤੇ ਸੀਕਉਰਿਟੀ ਗਾਰਡ ਨੂੰ ਲਿਫਟ ਦੇ ਰਹੇ ਹਨ ਅਤੇ ਉਸ ਨੂੰ ਘਰ ਦੇ ਗੇਟ 'ਤੇ ਸ਼ੱਡ ਰਹੇ ਹਨ। ਧੋਨੀ ਦੇ ਪ੍ਰਸ਼ੰਸਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ ਨੂੰ ਖੂਬ ਸ਼ੇਅਰ ਵੀ ਕਰ ਰਹੇ ਹਨ ਪਰ ਹੁਣ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਇਸ ਦਾ ਸੱਚ ਸਾਹਮਣੇ ਆ ਗਿਆ ਹੈ।


ਇਹ ਵੀ ਪੜ੍ਹੋ: Hyderabad Car Accident: ਤੇਜ਼ ਰਫ਼ਤਾਰ ਦਾ ਕਹਿਰ; ਸਵੇਰ ਦੀ ਸੈਰ ਕਰਨ ਨਿਕਲੀ 3 ਔਰਤਾਂ ਦੀ ਹੋਈ ਮੌਤ!

ਇਹ ਵੀਡੀਓ ਕਾਫੀ ਪੁਰਾਣਾ ਹੈ ਜੋ ਹੁਣ ਵਾਇਰਲ ਹੋ ਰਿਹਾ ਹੈ। ਜਿਸ 'ਚ ਧੋਨੀ ਆਪਣੀ ਰਿਹਾਇਸ਼ ਦੇ ਗੇਟ ਤੱਕ ਬਾਈਕ 'ਤੇ ਬੈਠੇ ਆਪਣੇ ਸੁਰੱਖਿਆ ਗਾਰਡ ਨੂੰ ਲਿਫਟ ਦਿੰਦੇ ਨਜ਼ਰ ਆਏ ਹਨ। ਵੀਡੀਓ ਨੂੰ ਮਾਹਿਅੰਕ ਨਾਮ ਦੇ ਟਵਿੱਟਰ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਧੋਨੀ ਆਪਣੇ ਰਾਂਚੀ ਫਾਰਮ ਹਾਊਸ 'ਤੇ ਬਾਈਕ ਦੀ ਸਵਾਰੀ ਕਰਦੇ ਨਜ਼ਰ ਆ ਰਹੇ ਹਨ। 


MS Dhoni Viral Video



ਉਸ ਦਾ ਸੁਰੱਖਿਆ ਗਾਰਡ ਬਾਈਕ 'ਤੇ ਧੋਨੀ ਦੇ ਪਿੱਛੇ ਬੈਠਾ ਨਜ਼ਰ ਆ ਰਿਹਾ ਹੈ। ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਧੋਨੀ ਦਾ ਫਾਰਮ ਹਾਊਸ ਕਿੰਨਾ ਵੱਡਾ ਹੋਵੇਗਾ ਅਤੇ ਸੁਰੱਖਿਆ ਗਾਰਡ ਨੂੰ ਗੇਟ ਤੱਕ ਪਹੁੰਚਣ 'ਚ ਕਾਫੀ ਸਮਾਂ ਲੱਗਾ।


ਅਜਿਹੇ 'ਚ ਸੁਰੱਖਿਆ ਗਾਰਡ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਮਾਹੀ ਨੇ ਜੋ ਕੀਤਾ, ਉਸ ਦੀ ਮੀਡੀਆ 'ਚ ਤਾਰੀਫ ਹੋ ਰਹੀ ਹੈ। ਧੋਨੀ ਨੂੰ ਦੇਖ ਕੇ ਲੋਕ ਇਸ ਵੀਡੀਓ ਵਿੱਚ ਉੱਚੀ-ਉੱਚੀ ਤਾੜੀਆਂ ਮਾਰਦੇ ਸੁਣਾਈ ਦੇ ਰਹੇ ਹਨ ਅਤੇ ਮਾਹੀ ਨੂੰ ਜਨਮਦਿਨ ਦੀ ਸ਼ੁਭਕਾਮਨਾਵਾਂ ਵੀ ਦੇ ਰਹੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਵੀਡੀਓ ਉਹਨਾਂ ਦੇ ਜਨਮਦਿਨ ਦਾ ਹੈ।


ਇਹ ਵੀ ਪੜ੍ਹੋ: Sargun Mehta News: ਸਰਗੁਣ ਮਹਿਤਾ ਪਤੀ ਰਵੀ ਨਾਲ ਬਾਸਕਿਟਬਾਲ ਖੇਡਦੇ ਸਮੇਂ 'ਲੜਕੀ ਬੜੀ ਅਨਜਾਨੀ ਹੈ' ਗੀਤ 'ਤੇ ਥਿਰਕੀ