Neeraj Chopra Gold Medal in Javelin throw at World Athletics Championship 2023 News: ਭਾਰਤ ਦੀ ਸ਼ਾਨ ਨੀਰਜ ਚੋਪੜਾ ਨੇ ਬੁਡਾਪੇਸਟ 'ਚ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 2023 'ਚ ਜੈਵਲਿਨ ਥਰੋਅ ਮੁਕਾਬਲੇ 'ਚ ਇਤਿਹਾਸ ਰਚਦਿਆਂ ਸੋਨ ਤਮਗਾ ਜਿੱਤ ਲਿਆ। 88.17 ਮੀਟਰ ਦੀ ਬਾਕਮਾਲ ਥਰੋਅ ਨਾਲ, ਨੀਰਜ ਚੋਪੜਾ ਨੇ ਨਾ ਸਿਰਫ ਵਿਸ਼ਵ ਚੈਂਪੀਅਨਸ਼ਿਪ ਸੋਨ ਤਗਮਾ ਜਿੱਤਿਆ ਸਗੋਂ ਅਜਿਹੇ ਈਵੈਂਟ ਵਿੱਚ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ।


COMMERCIAL BREAK
SCROLL TO CONTINUE READING

ਦੱਸ ਦਈਏ ਕਿ ਐਥਲੈਟਿਕਸ ਚੈਂਪੀਅਨਸ਼ਿਪ 2023 'ਚ ਜੈਵਲਿਨ ਥਰੋਅ ਦੇ ਫਾਈਨਲ ਵਿੱਚ ਨੀਰਜ ਚੋਪੜਾ ਨੇ ਸ਼ੁਰੂਆਤੀ ਦੌਰ ਵਿੱਚ ਫਾਊਲ ਥਰੋਅ ਕੀਤਾ ਸੀ  ਅਤੇ ਇਸ ਕਰਕੇ ਉਨ੍ਹਾਂ ਉਸ ਥਰੋਅ ਨੂੰ ਰਜਿਸਟਰ ਨਹੀਂ ਕੀਤਾ ਅਤੇ ਪਹਿਲਾ ਥਰੋਅ ਰਜਿਸਟਰ ਨਾ ਕਰਨ ਵਾਲੇ ਇਕਲੌਤੇ ਅਥਲੀਟ ਬਣ ਗਏ।


2020 ਓਲੰਪਿਕ 'ਚ ਸੋਨ ਤਮਗਾ ਜੇਤੂ ਨੀਰਜ ਨੂੰ ਫਾਈਨਲ ਮੁਕਾਬਲੇ ਦੇ ਪਹਿਲੇ ਰਾਉਂਡ ਵਿੱਚ ਲੋੜੀਂਦੀ ਸ਼ੁਰੂਆਤ ਨਹੀਂ ਮਿਲੀ ਅਤੇ ਸਿਰਫ 79 ਮੀਟਰ ਦੀ ਦੂਰੀ ਤੱਕ ਹੀ ਪਹੁੰਚ ਸਕੇ। ਸਪੱਸ਼ਟ ਤੌਰ 'ਤੇ ਨੀਰਜ ਇਸ ਥਰੋਅ ਤੋਂ ਖੁਸ਼ ਨਹੀਂ ਸੀ ਅਤੇ ਉਨ੍ਹਾਂ ਨੇ ਇਸ ਸਕੋਰ ਨੂੰ ਰਜਿਸਟਰ ਨਾ ਕਰਨ ਫਾਊਲ ਕਰਦਿਆਂ ਲਾਈਨ ਪਾਰ ਕਰ ਦਿੱਤੀ। ਹਾਲਾਂਕਿ, ਨੀਰਜ ਵੱਲੋਂ ਫਾਈਨਲ ਮੁਕਾਬਲੇ ਦੀ ਦੂਜੀ ਕੋਸ਼ਿਸ਼ ਵਿੱਚ ਆਪਣਾ ਸਰਵੋਤਮ ਥਰੋਅ ਕੀਤਾ ਗਿਆ। ਚੋਪੜਾ ਨੇ ਦੌੜ ਲਈ ਅਤੇ ਜੈਵਲਿਨ ਨੂੰ ਜਬਰਦਸਤ ਤਰੀਕੇ ਨਾਲ ਸੁੱਟਿਆ, ਅਜੇ ਭਾਲਾ ਉਤਰਿਆ ਵੀ ਨਹੀਂ ਸੀ ਤੇ ਨੀਰਜ ਨੇ ਪਹਿਲਾਂ ਹੀ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਸੀ।


Neeraj Chopra news: 2022 ਵਿੱਚ  ਚਾਂਦੀ ਦਾ ਮੈਡਲ ਹਾਸਲ ਕੀਤਾ ਸੀ 


ਫਾਈਨਲ ਮੁਕਾਬਲੇ 'ਚ ਚੋਪੜਾ ਦੀ ਦੂਜੀ ਕੋਸ਼ਿਸ਼ ਵਿੱਚ ਉਸਨੇ 88.17 ਮੀਟਰ ਦੀ ਦੂਰੀ ਤੱਕ ਜੈਵਲਿਨ ਨੂੰ ਸੁੱਟਿਆ ਜੋ ਕਿ ਈਵੈਂਟ ਵਿੱਚ ਸਭ ਤੋਂ ਲੰਬਾ ਥਰੋਅ ਰਿਹਾ। ਇਸਦੇ ਨਾਲ ਹੀ ਨੀਰਜ ਨੇ  ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ 2022 ਐਡੀਸ਼ਨ ਤੋਂ ਮਹੱਤਵਪੂਰਨ ਸੁਧਾਰ ਕੀਤਾ, ਜਿੱਥੇ ਉਨ੍ਹਾਂ ਨੇ ਚਾਂਦੀ ਦਾ ਮੈਡਲ ਜਿੱਤਿਆ ਸੀ। 


ਜੈਵਲਿਨ ਵਿਸ਼ਵ ਰੈਂਕਿੰਗ ਵਿੱਚ ਨੰਬਰ 1 'ਤੇ ਨੀਰਜ ਚੋਪੜਾ 


ਦੱਸਣਯੋਗ ਹੈ ਕਿ ਨੀਰਜ ਚੋਪੜਾ ਜੈਵਲਿਨ ਵਿਸ਼ਵ ਰੈਂਕਿੰਗ ਵਿੱਚ ਮੌਜੂਦਾ ਨੰਬਰ 1 'ਤੇ ਹਨ। ਉਨ੍ਹਾਂ ਨੇ ਟੋਕੀਓ 2020 ਵਿੱਚ ਓਲੰਪਿਕ ਸੋਨ ਤਮਗਾ ਜਿੱਤਿਆ ਸੀ ਪਰ ਪਿਛਲੇ ਸਾਲ ਯੂਜੀਨ ਵਿੱਚ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਦੇ ਵਿੱਚ ਚਾਂਦੀ ਦਾ ਮੈਡਲ ਜਿੱਤਿਆ ਸੀ। ਸੰਸਾਰ ਵਿੱਚ ਤਮਗਾ ਜਿੱਤਣ ਵਾਲੀ ਇੱਕ ਹੋਰ ਭਾਰਤੀ ਅੰਜੂ ਬੌਬੀ ਜਾਰਜ ਸੀ, ਜਿਸ ਨੇ ਪੈਰਿਸ ਵਿੱਚ 2003 ਵਿੱਚ ਔਰਤਾਂ ਦੀ ਲੰਬੀ ਛਾਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ।


ਇਤਿਹਾਸ ਵਿੱਚ ਇੱਕੋ ਸਮੇਂ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਣ ਵਾਲੇ ਤੀਜੇ ਖਿਡਾਰੀ ਨੀਰਜ ਚੋਪੜਾ 


ਭਾਰਤ ਦੇ ਸੁਪਰਸਟਾਰ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਇੱਕ ਹੋ ਇਤਿਹਾਸ ਰਚਿਆ ਹੈ ਅਤੇ ਵੀ  Czech Republic ਦੇ ਮਸ਼ਹੂਰ ਜਾਨ ਜ਼ੇਲੇਜ਼ਨੀ ਅਤੇ ਨਾਰਵੇ ਦੇ ਆਂਦਰੇਅਸ ਥੌਰਕਿਲਡਸਨ ਤੋਂ ਬਾਅਦ ਜੈਵਲਿਨ ਥਰੋਅ 'ਚ ਇੱਕੋ ਸਮੇਂ ਓਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਖਿਤਾਬ ਜਿੱਤਣ ਵਾਲੇ ਇਤਿਹਾਸ ਦੇ ਤੀਜੇ ਖਿਡਾਰੀ ਬਣ ਗਏ ਹਨ।


2020 ਓਲੰਪਿਕ ਤੋਂ ਕਾਫੀ ਦੂਰ ਆ ਗਏ ਹਨ ਨੀਰਜ ਚੋਪੜਾ 


ਜੀ ਹਾਂ, ਨੀਰਜ ਚੋਪੜਾ ਨੇ 2020 ਓਲੰਪਿਕ ਵਿੱਚ ਇਤਿਹਾਸ ਰਚਦਿਆਂ 87.58 ਮੀਟਰ ਦਾ ਰਿਕਾਰਡ ਦਰਜ ਕੀਤਾ ਸੀ ਪਰ ਹੁਣ ਉਸ ਗੱਲ ਨੂੰ 3 ਸਾਲ ਹੋ ਗਏ ਹਨ ਅਤੇ ਨੀਰਜ ਨੇ ਆਪਣੇ ਆਪ ਨੂੰ ਵੀ ਅਪਗ੍ਰੇਡ ਕਰ ਲਿਆ ਹੈ। 87.58 ਮੀਟਰ ਤੋਂ ਹੁਣ ਨੀਰਜ 88.17 ਮੀਟਰ ਤੱਕ ਪੁੱਜ ਗਏ ਹਨ। 


ਇਹ ਵੀ ਪੜ੍ਹੋ: Mann Ki Baat 104th Episode: 'ਸੰਕਲਪ ਦਾ ਸੂਰਜ ਚੰਦ 'ਤੇ ਵੀ ਚੜ੍ਹਦਾ ਹੈ', ਪ੍ਰਧਾਨ ਮੰਤਰੀ ਮੋਦੀ ਨੇ ਕਿਹਾ- ਭਾਰਤ ਸੰਭਾਵਨਾਵਾਂ ਦਾ ਦੇਸ਼ ਹੈ


(For more news apart from Neeraj Chopra Gold Medal in Javelin throw at World Athletics Championship 2023 News, stay tuned to Zee PHH)