ODI World Cup 2023 : ਇੱਕ ਰੋਜ਼ਾ ਵਿਸ਼ਵ ਕੱਪ ਰੋਮਾਂਚਕ `ਤੇ ਪੁੱਜਾ; ਜਾਣੋ ਸੈਮੀਫਾਈਨਲ `ਚ ਕੌਣ-ਕੌਣ ਪੁੱਜ ਸਕਦਾ
ODI World Cup 2023 : ਭਾਰਤ ਦੀ ਮੇਜ਼ਬਾਨੀ ਵਿੱਚ ਹੋ ਰਹੇ ਇੱਕ ਰੋਜ਼ਾ ਵਿਸ਼ਵ ਕੱਪ 2023 ਬਹੁਤ ਰੋਮਾਂਚਕ ਪੜਾਅ ਵਿੱਚ ਪੁੱਜ ਚੁੱਕਾ ਹੈ।
ODI World Cup 2023 : ਭਾਰਤ ਦੀ ਮੇਜ਼ਬਾਨੀ ਵਿੱਚ ਹੋ ਰਹੇ ਇੱਕ ਰੋਜ਼ਾ ਵਿਸ਼ਵ ਕੱਪ 2023 ਬਹੁਤ ਰੋਮਾਂਚਕ ਪੜਾਅ ਵਿੱਚ ਪੁੱਜ ਚੁੱਕਾ ਹੈ। ਟੂਰਨਾਮੈਂਟ ਹੁਣ ਸੈਮੀਫਾਈਨਲ 'ਚ ਪ੍ਰਵੇਸ਼ ਕਰਨ ਜਾ ਰਿਹਾ ਹੈ। ਟੂਰਨਾਮੈਂਟ ਦੇ 24 ਮੈਚਾਂ ਤੱਕ ਤਸਵੀਰ ਕਾਫੀ ਹੱਦ ਤੱਕ ਸਾਫ ਹੋ ਚੁੱਕੀ ਹੈ ਪਰ ਆਉਣ ਵਾਲੇ 6 ਦਿਨਾਂ 'ਚ ਯਾਨੀ 31 ਅਕਤੂਬਰ ਤੱਕ ਸੈਮੀਫਾਈਨਲ ਦੀ ਤਸਵੀਰ ਲਗਭਗ ਪੂਰੀ ਤਰ੍ਹਾਂ ਸਾਫ ਹੋ ਜਾਵੇਗੀ।
ਇਸ ਵਿਸ਼ਵ ਕੱਪ ਦਾ 31ਵਾਂ ਮੈਚ 31 ਅਕਤੂਬਰ ਨੂੰ ਖੇਡਿਆ ਜਾਵੇਗਾ। ਇਸ ਦੌਰਾਨ 29 ਅਕਤੂਬਰ ਨੂੰ ਭਾਰਤ ਤੇ ਇੰਗਲੈਂਡ ਵਿਚਾਲੇ ਮੈਚ ਵੀ ਖੇਡਿਆ ਜਾਵੇਗਾ। ਇਸ ਮੈਚ ਨੂੰ ਜਿੱਤ ਕੇ ਭਾਰਤੀ ਟੀਮ ਸੈਮੀਫਾਈਨਲ 'ਚ ਆਪਣੀ ਜਗ੍ਹਾ ਲਗਭਗ ਪੱਕੀ ਕਰ ਸਕਦੀ ਹੈ। 27 ਅਕਤੂਬਰ ਨੂੰ ਦੱਖਣੀ ਅਫਰੀਕਾ ਦੇ ਹੱਥੋਂ ਪਾਕਿਸਤਾਨ ਦੀ ਹਾਰ ਨੇ ਪਾਕਿਸਤਾਨ ਦੀ ਹਾਲਤ ਕਾਫੀ ਮਾੜੀ ਕਰ ਦਿੱਤੀ ਹੈ।
ਇਸ ਤੋਂ ਇਲਾਵਾ ਸ਼੍ਰੀਲੰਕਾ, ਅਫਗਾਨਿਸਤਾਨ, ਨੀਦਰਲੈਂਡ ਅਤੇ ਬੰਗਲਾਦੇਸ਼ ਅੱਗੇ ਦੌੜ ਵਿੱਚ ਨਜ਼ਰ ਨਹੀਂ ਆਉਂਦੇ। ਨੀਦਰਲੈਂਡ ਅਤੇ ਬੰਗਲਾਦੇਸ਼ ਨੇ ਹੁਣ ਤੱਕ 5 'ਚੋਂ ਸਿਰਫ ਇਕ ਮੈਚ ਜਿੱਤਿਆ ਹੈ। ਜਦੋਂ ਕਿ ਅਫਗਾਨਿਸਤਾਨ ਨੇ 5 ਵਿੱਚੋਂ 2 ਮੈਚ ਜਿੱਤੇ ਹਨ। ਪਰ ਉਸਦਾ ਅਗਲਾ ਮੈਚ ਸ਼੍ਰੀਲੰਕਾ ਦੇ ਖਿਲਾਫ ਹੈ। ਇਸ ਤੋਂ ਬਾਅਦ ਉਸ ਨੂੰ ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਦਾ ਵੀ ਸਾਹਮਣਾ ਕਰਨਾ ਪਵੇਗਾ।
ਦੱਖਣੀ ਅਫਰੀਕਾ ਤੋਂ ਬਾਅਦ ਪਾਕਿਸਤਾਨ ਨੂੰ ਵੀ 31 ਅਕਤੂਬਰ ਨੂੰ ਬੰਗਲਾਦੇਸ਼ ਨਾਲ ਭਿੜਨਾ ਹੈ। ਇਹ ਮੈਚ ਵੀ ਉਸ ਲਈ ਆਸਾਨ ਨਹੀਂ ਹੋਵੇਗਾ। ਬੰਗਲਾਦੇਸ਼ ਕੋਲ ਵੀ ਪਾਕਿਸਤਾਨ ਨੂੰ ਹਰਾਉਣ ਦੀ ਸਮਰੱਥਾ ਹੈ। ਇਸ ਤੋਂ ਇਲਾਵਾ 28 ਅਕਤੂਬਰ ਨੂੰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਖੇਡਿਆ ਜਾਵੇਗਾ।
ਇਹ ਵੀ ਪੜ੍ਹੋ : MLA Amit Rattan Kotfatta: ਵਿਧਾਇਕ ਅਮਿਤ ਰਤਨ ਕੋਟਫੱਤਾ ਤੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਆਹਮੋ-ਸਾਹਮਣੇ
ਬਾਕੀ 31 ਅਕਤੂਬਰ ਤੋਂ ਅੱਗੇ ਜਾਣ ਵਾਲੀਆਂ ਟੀਮਾਂ ਦੀ ਤਸਵੀਰ ਬਿਲਕੁਲ ਸਪੱਸ਼ਟ ਹੋ ਜਾਵੇਗੀ। ਇਹ ਮੈਚ ਵੀ ਬਹੁਤ ਫੈਸਲਾਕੁੰਨ ਹੋਣ ਵਾਲਾ ਹੈ। ਅਜਿਹੇ 'ਚ ਤੁਸੀਂ ਸਮਝ ਸਕਦੇ ਹੋ ਕਿ 31 ਅਕਤੂਬਰ ਤੱਕ ਵਿਸ਼ਵ ਕੱਪ 'ਚ ਕਾਫੀ ਰੋਮਾਂਚਕ ਮੈਚ ਹੋਣ ਵਾਲੇ ਹਨ।
ਇਹ ਵੀ ਪੜ੍ਹੋ : Punjab News: ਪੰਜਾਬ 'ਚ ਦੀਵਾਲੀ, ਗੁਰਪੁਰਬ, ਕ੍ਰਿਸਮਸ ਤੇ ਨਵੇਂ ਸਾਲ ਲਈ ਪਟਾਕੇ ਚਲਾਉਣ ਲਈ ਸਮਾਂ ਮਿੱਥਿਆ; ਆਨਲਾਈਨ ਵਿਕਰੀ 'ਤੇ ਪਾਬੰਦੀ