Sports News: ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜੀ ਪਾਕਿਸਤਾਨ ਦੀ ਹਾਕੀ ਟੀਮ
Sports News: ਏਸ਼ੀਆ ਚੈਂਪੀਅਨਸ਼ਿਪ ਲਈ ਪਾਕਿਸਤਾਨ ਦੀ ਹਾਕੀ ਟੀਮ ਅੱਜ ਵਾਹਗਾ ਰਸਤੇ ਰਾਹੀ ਭਾਰਤ ਪੁੱਜੀ। ਭਾਰਤ-ਪਾਕਿਸਤਾਨ ਦਾ ਮੈਚ 9 ਅਗਸਤ ਨੂੰ ਚੇਨਈ ਵਿੱਚ ਹੋਵੇਗਾ।
Sports News: ਭਾਰਤ ਦੇ ਚੇਨੱਈ ਵਿੱਚ ਹੋਣ ਜਾ ਰਹੇ ਹਾਕੀ ਦੇ ਮੈਚ ਨੂੰ ਲੈ ਕੇ ਪਾਕਿਸਤਾਨ ਦੀ ਹਾਕੀ ਟੀਮ ਅੱਜ ਅਟਾਰੀ ਵਾਹਗਾ ਸਰਹੱਦ ਦੇ ਰਸਤੇ ਭਾਰਤ ਪੁੱਜੀ। ਭਾਰਤ ਵਿੱਚ ਏਸ਼ੀਆ ਚੈਂਪੀਅਨਸ਼ਿਪ ਲਈ ਚੇਨੱਈ ਵਿੱਚ ਭਾਰਤ ਤੇ ਪਾਕਿਸਤਾਨ ਦਾ 9 ਅਗਸਤ ਨੂੰ ਮੈਚ ਹੋਵੇਗਾ।
ਇਸ ਮੌਕੇ ਹਾਕੀ ਟੀਮ ਦੇ ਕਪਤਾਨ ਉਮਰ ਬੂਟਾ ਨੇ ਕਿਹਾ ਕਿ 3 ਅਗਸਤ ਤੋਂ 12 ਅਗਸਤ ਤੱਕ ਮੈਚ ਹੋ ਰਹੇ ਹਨ ਅਤੇ ਉਹ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਖੇਡਣਗੇ। ਇਸ ਮੌਕੇ ਪਾਕਿਸਤਾਨ ਟੀਮ ਦੇ ਕੋਚ ਮੁਹੰਮਦ ਸਿਕਲੈਨ ਨੇ ਦੱਸਿਆ ਕਿ ਏਸ਼ੀਆ ਚੈਂਪੀਅਨਸ਼ਿਪ ਚੇਨੱਈ ਵਿੱਚ ਖੇਡਣ ਆਏ ਹਨ ਤੇ ਉਹ ਵਧੀਆ ਖੇਡਣਗੇ ਤੇ ਅਤੇ ਨਾਲ ਹੀ ਦੋਸਤੀ ਦਾ ਵੀ ਹੱਥ ਵਧਾਉਣਗੇ।
ਇਹ ਵੀ ਪੜ੍ਹੋ : Punjab News: ਪੰਜਾਬ ਵਿੱਚ ਇਸ ਸਾਲ ਜੁਲਾਈ ਦੇ ਮਹੀਨੇ 'ਚ ਪਏ ਭਾਰੀ ਮੀਂਹ ਨੇ ਬਣਾਇਆ ਰਿਕਾਰਡ, 2000 ਤੋਂ ਬਾਅਦ...
ਉਨ੍ਹਾਂ ਨੇ ਕਿਹਾ ਕਿ 15 ਵਾਰ ਪਹਿਲਾਂ ਆ ਚੁੱਕੇ ਹਨ ਤੇ ਜਦ ਉਹ ਕੈਪਟਨ ਸਨ ਉਦੋਂ ਤੋਂ ਆ ਰਹੇ ਹਨ। ਉਨ੍ਹਾਂ ਨੇ ਦੋਵੇਂ ਦੇਸ਼ਾਂ ਨੂੰ ਅਪੀਲ ਕੀਤੀ ਕਿ ਦਿਲ ਵੱਡੇ ਕਰੋ ਅਤੇ ਇੱਕ-ਦੂਜੇ ਨੂੰ ਛਾਤੀ ਨਾਲ ਲਗਾਓ। ਉਨ੍ਹਾਂ ਨੇ ਕਿਹਾ ਕਿ 3 ਅਗਸਤ ਨੂੰ ਪਾਕਿਸਤਾਨ-ਮਲੇਸ਼ੀਆ ਅਤੇ 9 ਅਗਸਤ ਨੂੰ ਭਾਰਤ ਤੇ ਪਾਕਿਸਤਾਨ ਦਾ ਮੈਚ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਮੈਚ ਕਾਫੀ ਰੋਮਾਂਚਿਕ ਹੋਣ ਦੀ ਉਮੀਦ ਹੈ।
ਕਾਬਿਲੇਗੌਰ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ 9 ਅਗਸਤ ਨੂੰ ਮੁਕਾਬਲਾ ਹੋਵੇਗਾ। ਛੇ ਟੀਮਾਂ ਦੇ ਇਸ ਟੂਰਨਾਮੈਂਟ ਵਿੱਚ ਦੱਖਣੀ ਕੋਰੀਆ, ਮਲੇਸ਼ੀਆ, ਪਾਕਿਸਤਾਨ, ਜਾਪਾਨ, ਚੀਨ ਅਤੇ ਭਾਰਤ ਸ਼ਾਮਲ ਹੋਣਗੇ। ਸਾਰੀਆਂ ਟੀਮਾਂ ਇੱਕੋ ਪੂਲ ਵਿੱਚ ਹਨ। ਮੌਜੂਦਾ ਚੈਂਪੀਅਨ ਕੋਰੀਆ ਪਹਿਲੇ ਮੈਚ ਵਿੱਚ ਜਾਪਾਨ ਨਾਲ ਭਿੜੇਗਾ।
ਸੈਮੀਫਾਈਨਲ 11 ਅਗਸਤ ਨੂੰ ਅਤੇ ਫਾਈਨਲ 12 ਅਗਸਤ ਨੂੰ ਹੋਵੇਗਾ। ਭਾਰਤ (2011, 2016, 2018) ਅਤੇ ਪਾਕਿਸਤਾਨ (2012, 2013, 2018) ਤਿੰਨ ਵਾਰ ਖਿਤਾਬ ਜਿੱਤ ਚੁੱਕੇ ਹਨ। ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੇ ਕਿਹਾ ਸੀ ਕਿ, “ਅਸੀਂ ਚੇਨਈ ਵਿੱਚ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ 2023 ਦੀ ਮੇਜ਼ਬਾਨੀ ਕਰਕੇ ਬਹੁਤ ਖੁਸ਼ ਹਾਂ। ਮੈਂ ਚਾਹੁੰਦਾ ਹਾਂ ਕਿ ਭਾਰਤੀ ਟੀਮ ਸਿਖਰ 'ਤੇ ਰਹੇ ਅਤੇ ਹੋਰ ਟੀਮਾਂ ਚੰਗਾ ਪ੍ਰਦਰਸ਼ਨ ਕਰਨ।
ਇਹ ਵੀ ਪੜ੍ਹੋ : Sidhu Moosewala Murder Case: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਸਚਿਨ ਬਿਸ਼ਨੋਈ ਨੂੰ ਲਿਆਂਦਾ ਗਿਆ ਭਾਰਤ