IPL 2023, PBKS vs MI Mohali Weather Update: ਆਈਪੀਐਲ ਦਾ ਆਖਰੀ ਮੈਚ ਅੱਜ ਯਾਨੀ ਬੁੱਧਵਾਰ ਨੂੰ ਮੋਹਾਲੀ ਦੇ ਪੀਸੀਏ ਸਟੇਡੀਅਮ (Mohali PCA stadium)ਵਿੱਚ ਹੋਣਾ ਹੈ ਅਤੇ ਇਹ ਮੈਚ ਪੰਜਾਬ ਬਨਾਮ ਮੁੰਬਈ ਦਾ ਹੈ। ਇਹ ਇਸ ਸਟੇਡੀਅਮ ਦਾ ਆਖਰੀ ਮੈਚ ਹੈ ਅਤੇ ਇਸ ਤੋਂ ਬਾਅਦ ਇਸ ਸਟੇਡੀਅਮ ਵਿੱਚ ਕੋਈ ਮੈਚ ਨਹੀਂ ਹੋਵੇਗਾ।


COMMERCIAL BREAK
SCROLL TO CONTINUE READING

ਆਈਪੀਐੱਲ ਦੇ ਤਹਿਤ ਬੁੱਧਵਾਰ ਨੂੰ ਪੰਜਾਬ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਮੋਹਾਲੀ ਦੇ ਸਟੇਡੀਅਮ 'ਚ ਮੈਚ ਖੇਡਣਗੀਆਂ। ਇਸ ਵਾਰ ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ ਮੁਹਾਲੀ ਪੁਲਿਸ ਨੇ ਇੱਥੇ ਇਕੱਠੀ ਹੋਣ ਵਾਲੀ ਕ੍ਰਿਕਟ ਪ੍ਰੇਮੀਆਂ ਦੀ ਭੀੜ ਅਤੇ ਸ਼ਹਿਰ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਨਾਲ ਕਮਰ ਕੱਸ ਲਈ ਹੈ।


ਇਹ ਵੀ ਪੜ੍ਹੋ: EPFO Higher Pension Scheme: EPFO ਨੇ ਦਿੱਤੀ ਵੱਡੀ ਰਾਹਤ, ਪੈਨਸ਼ਨ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਵਧਾਈ

ਅਧਿਕਾਰੀਆਂ ਨੇ ਦੱਸਿਆ ਕਿ ਮੈਚ ਦੌਰਾਨ ਤਿੰਨ ਪੱਧਰੀ ਸੁਰੱਖਿਆ ਦਾ ਇੰਤਜ਼ਾਮ ਕੀਤਾ ਜਾਵੇਗਾ। ਇੱਥੇ ਇੱਕ ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮ ਵਿਸ਼ੇਸ਼ ਤੌਰ ’ਤੇ ਤਾਇਨਾਤ ਰਹਿਣਗੇ। ਸੁਰੱਖਿਆ ਦੇ ਨਾਲ-ਨਾਲ ਪੁਲਿਸ ਨੇ ਇਸ ਦੌਰਾਨ ਇੱਥੇ ਟਰੈਫਿਕ ਵਿਵਸਥਾ ਨੂੰ ਵੀ ਠੀਕ ਰੱਖਣ ਲਈ ਯੋਜਨਾ ਤਿਆਰ ਕੀਤੀ ਹੈ।


ਮੈਚ ਦੇ ਸਮੇਂ ਸਟੇਡੀਅਮ ਵਿੱਚ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਕਾਰਨ ਇਲਾਕੇ ਵਿੱਚ ਮੋਬਾਈਲ ਟਾਵਰਾਂ ’ਤੇ ਬੋਝ ਵੱਧ ਜਾਂਦਾ ਹੈ। ਮੋਬਾਈਲ ਟਾਵਰ 'ਤੇ ਆਵਾਜਾਈ ਵਧਣ ਕਾਰਨ ਦਰਸ਼ਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਨਿੱਜੀ ਕੰਪਨੀਆਂ ਨੇ ਸਟੇਡੀਅਮ ਦੇ ਆਲੇ-ਦੁਆਲੇ ਆਰਜ਼ੀ ਟਾਵਰ ਲਗਾ ਦਿੱਤੇ ਹਨ।


ਦੱਸ ਦੇਈਏ ਕਿ ਮੋਹਾਲੀ 'ਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਅਜਿਹੇ 'ਚ ਹਰ ਕੋਈ ਚਿੰਤਤ ਹੈ ਕਿ ਮੈਚ ਅੱਜ ਹੋਵੇਗਾ ਜਾਂ ਨਹੀਂ। ਉਧਰ, ਮੁਹਾਲੀ ਦੇ ਪੀਸੀਏ ਸਟੇਡੀਅਮ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗਰਾਊਂਡ ਤਿਆਰ ਕਰਨ ਲਈ ਸਿਰਫ਼ 45 ਮਿੰਟ ਚਾਹੀਦੇ ਹਨ, ਜਿਸ ਤੋਂ ਬਾਅਦ ਉਹ ਮੈਚ ਲਈ ਗਰਾਊਂਡ ਤਿਆਰ ਕਰ ਸਕਦੇ ਹਨ।


ਯਾਨੀ ਜੇਕਰ ਸ਼ਾਮ ਤੱਕ ਮੀਂਹ ਰੁਕ ਜਾਂਦਾ ਹੈ ਤਾਂ ਮੈਚ ਹੋ ਸਕਦਾ ਹੈ। ਮੌਸਮ ਦੀ ਗੱਲ ਕਰੀਏ ਤਾਂ ਅੱਜ ਦੁਪਹਿਰ 3 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਪਰ ਇਹ ਮਹਿਜ਼ ਇੱਕ ਭਵਿੱਖਬਾਣੀ ਹੈ ਜੋ ਪਹਿਲਾਂ ਵੀ ਕਈ ਵਾਰ ਗਲਤ ਸਾਬਤ ਹੋ ਚੁੱਕੀ ਹੈ।