IND vs SA Final: ਭਾਰਤ `ਤੇ ਦੱਖਣੀ ਅਫਰੀਕਾ ਵਿਚਾਲੇ ਫਾਈਨਲ ਮੈਚ `ਤੇ ਮੀਂਹ ਦਾ ਖ਼ਤਰਾ! ਜਾਣੋ ਪਿੱਚ ਰਿਪੋਰਟ `ਤੇ ਮੌਸਮ ਦਾ ਹਾਲ

ਟੀ-20 ਵਿਸ਼ਵ ਕੱਪ ਦਾ ਫਾਈਨਲ ਅੱਜ ਰਾਤ 8 ਵਜੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਵੇਗਾ। ਇਹ ਮੈਚ ਬਾਰਬਾਡੋਸ ਦੇ ਕੇਨਸਿੰਗਟਨ ਓਵਲ ਮੈਦਾਨ `ਤੇ ਖੇਡਿਆ ਜਾਵੇਗਾ। ਟੀਮ ਇੰਡੀਆ 2007 ਤੋਂ ਇਸ ਟੂਰਨਾਮੈਂਟ ਦੀ ਟਰਾਫੀ ਦਾ ਇੰਤਜ਼ਾਰ ਕਰ ਰਹੀ ਹੈ, ਜਦਕਿ ਦੱਖਣੀ ਅਫਰੀਕਾ ਨੇ ਅੱਜ ਤੱਕ ਇਕ ਵੀ ਵਿਸ਼ਵ ਕੱਪ ਨਹੀਂ ਜਿੱਤਿਆ ਹੈ।

ਮਨਪ੍ਰੀਤ ਸਿੰਘ Sat, 29 Jun 2024-1:53 pm,
1/6

IND vs SA Weather Report

AccuWeather ਦੀ ਰਿਪੋਰਟ ਦੇ ਅਨੁਸਾਰ ਬਾਰਬਾਡੋਸ 'ਚ ਅੱਜ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੇ ਨਾਲ ਹੀ ਤੇਜ਼ ਹਵਾਵਾਂ ਅਤੇ ਬੱਦਲ ਛਾਏ ਰਹਿਣ ਦੀ ਵੀ ਸੰਭਾਵਨਾ ਹੈ। 30 ਜੂਨ ਨੂੰ ਫਾਈਨਲ ਮੈਚ ਲਈ ਰਿਜ਼ਰਵ ਡੇ ਰੱਖਿਆ ਹੈ ਪਰ ਇਸ ਦਿਨ ਵੀ ਮੀਂਹ ਦਾ ਖਤਰਾ ਬਣਿਆ ਹੋਇਆ ਹੈ। ਅਜਿਹੇ 'ਚ ਰਿਜ਼ਰਵ ਡੇ 'ਤੇ ਵੀ ਮੈਚ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ।

2/6

IND vs SA Pitch Report

ਬਾਰਬਾਡੋਸ ਦੀ ਪਿੱਚ ਬੱਲੇਬਾਜ਼ਾਂ ਲਈ ਅਨੁਕੂਲ ਮੰਨੀ ਜਾਂਦੀ ਹੈ। ਬਾਰਬਾਡੋਸ ਦੀ ਪਿੱਚ ਉੱਤੇ ਪਹਿਲੀ ਪਾਰੀ ਦਾ ਔਸਤ ਸਕੋਰ 150 ਹੈ। ਇਸ ਮੈਦਾਨ 'ਤੇ ਇਹ ਟੂਰਨਾਮੈਂਟ ਦਾ ਨੌਵਾਂ ਮੈਚ ਹੋਵੇਗਾ। ਇੱਥੇ ਖੇਡਿਆ ਗਿਆ ਪਹਿਲਾਂ ਮੈਚ ਸੁਪਰ ਓਵਰ ਵਿੱਚ ਗਿਆ ਸੀ ਪਰ ਬਾਕੀ ਮੈਂਚ ਟੀਮਾਂ ਨੇ ਇੱਕ ਪਾਸੜ ਜਿੱਤੇ ਸਨ। ਇਸ ਮੈਦਾਨ 'ਤੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਚਾਰ ਮੈਚਾਂ 'ਚੋਂ ਤਿੰਨ ਮੈਚ ਜਿੱਤੇ ਹਨ। 

3/6

IND vs SA Head to Head Record

ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਦੱਖਣੀ ਅਫਰੀਕਾ ਖਿਲਾਫ ਭਾਰਤ ਦਾ ਰਿਕਾਰਡ ਕਾਫੀ ਚੰਗਾ ਹੈ। ਭਾਰਤ ਨੇ ਦੱਖਣੀ ਅਫਰੀਕਾ ਖਿਲਾਫ 26 'ਚੋਂ 14 ਮੈਚ ਜਿੱਤੇ ਹਨ ਅਤੇ ਦੱਖਣੀ ਅਫਰੀਕਾ 11 ਵਿੱਚ ਜੇਤੂ ਰਿਹਾ ਹੈ। ਹਾਲਾਂਕਿ, ਭਾਰਤ ਨੇ ਦੱਖਣੀ ਅਫ਼ਰੀਕਾ ਖ਼ਿਲਾਫ਼ ਆਪਣੇ ਪਿਛਲੇ ਪੰਜ ਟੀ-20 ਮੈਚਾਂ 'ਚੋਂ ਸਿਰਫ਼ ਇੱਕ ਹੀ ਜਿੱਤਿਆ ਹੈ। ਭਾਰਤ ਨੇ ਦਸੰਬਰ 2023 ਵਿੱਚ ਦੱਖਣੀ ਅਫਰੀਕਾ ਵਿਰੁੱਧ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਸੀ।

4/6

India Squads

ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟ ਕੀਪਰ), ਸੂਰਿਆਕੁਮਾਰ ਯਾਦਵ, ਸ਼ਿਵਮ ਦੂਬੇ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ।

 

5/6

South Africa Squads

ਕਵਿੰਟਨ ਡੀ ਕਾਕ (ਵਿਕਟ-ਕੀਪਰ), ਰੀਜ਼ਾ ਹੈਂਡਰਿਕਸ, ਏਡਨ ਮਾਰਕਰਮ (ਕਪਤਾਨ), ਹੇਨਰਿਚ ਕਲਾਸੇਨ, ਡੇਵਿਡ ਮਿਲਰ, ਟ੍ਰਿਸਟਨ ਸਟੱਬਸ, ਮਾਰਕੋ ਜੇਨਸਨ, ਕੇਸ਼ਵ ਮਹਾਰਾਜ, ਕਾਗਿਸੋ ਰਬਾਡਾ, ਐਨਰਿਕ ਨੌਰਟਜੇ, ਤਬਰੇਜ਼ ਸ਼ਮਸੀ।

6/6

IND vs SA Dream 11Team

ਕਵਿੰਟਨ ਡੀ ਕਾਕ(WK), ਰੋਹਿਤ ਸ਼ਰਮਾ(C), ਹੇਨਰਿਕ ਕਲਾਸੇਨ, ਰਿਸ਼ਭ ਪੰਤ, ਡੇਵਿਡ ਮਿਲਰ, ਅਕਸ਼ਰ ਪਟੇਲ, ਹਾਰਦਿਕ ਪੰਡਯਾ, ਜਸਪ੍ਰੀਤ ਬੁਮਰਾਹ, ਤਬਰੇਜ਼ ਸ਼ਮਸੀ, ਐਨਰਿਕ ਨੌਰਟਜੇ, ਅਰਸ਼ਦੀਪ ਸਿੰਘ

ZEENEWS TRENDING STORIES

By continuing to use the site, you agree to the use of cookies. You can find out more by Tapping this link