ਭਾਰਤ ਨੇ ਬੇਸ਼ੱਕ 434 ਦੌੜਾਂ ਨਾਲ ਮੈਚ ਜਿੱਤ ਲਿਆ, ਪਰ ਇਸ ਦੇਸ਼ ਦੇ ਨਾਂਅ ਹੈ ਟੈਸਟ ਇਤਿਹਾਸ ਦੀ ਸਭ ਤੋਂ ਵੱਡੀ ਜਿੱਤ ਦਾ ਵਿਸ਼ਵ ਰਿਕਾਰਡ

ਭਾਰਤੀ ਟੀਮ ਦੇ ਓਪਨਰ ਜੈਸਵਾਲ ਨੇ ਇੰਗਲੈਂਡ ਖ਼ਿਲਾਫ਼ ਤੀਜੇ ਟੈਸਟ ਮੈਚ ਦੀ ਦੂਜੀ ਪਾਰੀ `ਚ 236 ਗੇਂਦਾਂ `ਚ ਨਾਬਾਦ 214 ਦੌੜਾਂ ਬਣਾਈਆਂ। ਜਿਸ ਨਾਲ ਭਾਰਤ ਨੇ ਦੂਜੀ ਪਾਰੀ `ਚ ਚਾਰ ਵਿਕਟਾਂ `ਤੇ 430 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੂੰ ਜਿੱਤ ਲਈ 557 ਦੌੜਾਂ ਦਾ ਵੱਡਾ ਟੀਚਾ ਦਿੱਤਾ। ਇੰਗਲੈਂਡ ਦੀ ਟੀਮ 122 ਦੌੜਾਂ `ਤੇ ਆਲ ਆਊਟ ਹੋ ਗਈ ਜਿਸ ਨਾਲ ਭਾਰਤ ਨੇ ਰਿਕਾਰਡ 434 ਦੌੜਾਂ ਨਾਲ ਜਿੱਤ ਦਰਜ ਕੀਤੀ।

Feb 18, 2024, 21:05 PM IST
1/6

ਭਾਰਤੀ ਟੀਮ ਦੇ ਓਪਨਰ ਜੈਸਵਾਲ ਨੇ ਇੰਗਲੈਂਡ ਖ਼ਿਲਾਫ਼ ਤੀਜੇ ਟੈਸਟ ਮੈਚ ਦੀ ਦੂਜੀ ਪਾਰੀ 'ਚ 236 ਗੇਂਦਾਂ 'ਚ ਨਾਬਾਦ 214 ਦੌੜਾਂ ਬਣਾਈਆਂ। ਜਿਸ ਨਾਲ ਭਾਰਤ ਨੇ ਦੂਜੀ ਪਾਰੀ 'ਚ ਚਾਰ ਵਿਕਟਾਂ 'ਤੇ 430 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੂੰ ਜਿੱਤ ਲਈ 557 ਦੌੜਾਂ ਦਾ ਵੱਡਾ ਟੀਚਾ ਦਿੱਤਾ। ਇੰਗਲੈਂਡ ਦੀ ਟੀਮ 122 ਦੌੜਾਂ 'ਤੇ ਆਲ ਆਊਟ ਹੋ ਗਈ ਜਿਸ ਨਾਲ ਭਾਰਤ ਨੇ ਰਿਕਾਰਡ 434 ਦੌੜਾਂ ਨਾਲ ਜਿੱਤ ਦਰਜ ਕੀਤੀ।

2/6

ਇੰਡਿਆ ਨੇ ਤੀਜੇ ਟੈਸਟ ਮੈਚ ਦੇ ਚੌਥੇ ਦਿਨ ਮਹਿਮਾਨ ਇੰਗਲੈਂਡ ਨੂੰ 434 ਦੌੜਾਂ ਨਾਲ ਹਰਾ ਕੇ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਅਤੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਬੜ੍ਹਤ ਬਣਾ ਲਈ ਹੈ। ਦੌੜਾਂ ਦੇ ਲਿਹਾਜ਼ ਨਾਲ ਭਾਰਤ ਦੀ ਪਿਛਲੀ ਸਭ ਤੋਂ ਵੱਡੀ ਜਿੱਤ 372 ਦੌੜਾਂ ਸੀ ਜੋ 2021 ਵਿੱਚ ਭਾਰਤ ਨੇ ਮੁੰਬਈ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਹਾਸਲ ਕੀਤੀ ਸੀ। ਇੰਗਲੈਂਡ ਖਿਲਾਫ ਕਿਸੇ ਵੀ ਟੀਮ ਦੀ ਇਹ ਦੂਜੀ ਸਭ ਤੋਂ ਵੱਡੀ ਜਿੱਤ ਹੈ। ਇਹ ਭਾਰਤੀ ਜ਼ਮੀਨ 'ਤੇ ਦੌੜਾਂ ਦੇ ਮਾਮਲੇ 'ਚ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਵੀ ਹੈ।

3/6

ਟੈਸਟ ਕ੍ਰਿਕਟ 'ਚ ਸਭ ਤੋਂ ਵੱਡੀ ਜਿੱਤ ਨੂੰ ਪਾਰੀ ਦੇ ਫਰਕ ਨਾਲ ਮੰਨਿਆ ਜਾਂਦਾ ਹੈ। ਸਾਲ 2018 'ਚ ਭਾਰਤ ਨੇ ਵੈਸਟਇੰਡੀਜ਼ ਖਿਲਾਫ ਰਾਜਕੋਟ ਦੇ ਇਸੇ ਮੈਦਾਨ 'ਤੇ ਪਾਰੀ ਅਤੇ 272 ਦੌੜਾਂ ਦੇ ਵੱਡੇ ਫਰਕ ਨਾਲ ਮੈਚ ਜਿੱਤਿਆ ਸੀ। ਟੈਸਟ ਕ੍ਰਿਕਟ 'ਚ ਜੇਕਰ ਪਾਰੀ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ ਦੀ ਗੱਲ ਕਰੀਏ ਤਾਂ ਉਹ ਰਿਕਾਰਡ ਇੰਗਲੈਂਡ ਦੇ ਨਾਂਅ ਹੈ।

 

4/6

ਟੈਸਟ ਇਤਿਹਾਸ ਵਿੱਚ ਪਾਰੀ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਇੰਗਲੈਂਡ ਦੇ ਨਾਂਅ ਹੈ। ਸੰਨ1938 'ਚ ਖੇਡੇ ਗਏ ਇਸ ਟੈਸਟ 'ਚ ਇੰਗਲੈਂਡ ਨੇ 7 ਵਿਕਟਾਂ 'ਤੇ 903 ਦੌੜਾਂ ਬਣਾ ਕੇ ਆਪਣੀ ਪਾਰੀ ਐਲਾਨ ਦਿੱਤੀ ਸੀ। ਜਿੱਥੇ ਆਸਟ੍ਰੇਲੀਆ ਦੀ ਪਹਿਲੀ ਪਾਰੀ 201 ਦੌੜਾਂ 'ਤੇ ਆਲ ਆਊਟ ਹੋ ਗਈ, ਉੱਥੇ ਹੀ ਦੂਜੀ ਪਾਰੀ ਸਿਰਫ਼ 123 ਦੌੜਾਂ 'ਤੇ ਆਲ ਆਊਟ ਹੋ ਗਈ ਸੀ | ਇੰਗਲੈਂਡ ਨੇ ਇਹ ਮੈਚ ਪਾਰੀ ਅਤੇ 579 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਿਆ ਸੀ।

 

5/6

ਜੇਕਰ ਟੈਸਟ ਇਤਿਹਾਸ 'ਚ ਦੌੜਾਂ ਦੇ ਮਾਮਲੇ 'ਚ ਸਭ ਤੋਂ ਵੱਡੀ ਜਿੱਤ ਦੀ ਗੱਲ ਕਰੀਏ ਤਾਂ ਉਹ ਵਿਸ਼ਵ ਰਿਕਾਰਡ ਵੀ ਇੰਗਲੈਂਡ ਦੇ ਨਾਂਅ ਦਰਜ ਹੈ। ਸੰਨ 1928 ਵਿੱਚ ਇੰਗਲੈਂਡ ਨੇ ਬ੍ਰਿਸਬੇਨ ਵਿੱਚ ਆਸਟਰੇਲੀਆ ਖ਼ਿਲਾਫ਼ ਮੈਚ 675 ਦੌੜਾਂ ਦੇ ਵੱਡੇ ਫਰਕ ਨਾਲ ਜਿੱਤਿਆ ਸੀ।

 

6/6

ਜੈਸਵਾਲ ਨੇ ਇੰਗਲੈਂਡ ਖਿਲਾਫ ਤੀਜੇ ਟੈਸਟ ਮੈਚ ਦੀ ਦੂਜੀ ਪਾਰੀ 'ਚ 236 ਗੇਂਦਾਂ 'ਚ ਨਾਬਾਦ 214 ਦੌੜਾਂ ਬਣਾਈਆਂ। ਇਸ ਨਾਲ ਭਾਰਤ ਨੇ ਦੂਜੀ ਪਾਰੀ 'ਚ ਚਾਰ ਵਿਕਟਾਂ 'ਤੇ 430 ਦੌੜਾਂ ਬਣਾਈਆਂ ਅਤੇ ਇੰਗਲੈਂਡ ਨੂੰ ਜਿੱਤ ਲਈ 557 ਦੌੜਾਂ ਦਾ ਵੱਡਾ ਟੀਚਾ ਦਿੱਤਾ। ਇੰਗਲੈਂਡ ਦੀ ਟੀਮ 122 ਦੌੜਾਂ 'ਤੇ ਆਲ ਆਊਟ ਹੋ ਗਈ, ਜਿਸ ਕਾਰਨ ਭਾਰਤ ਨੇ ਇੰਗਲੈਂਡ 'ਤੇ ਰਿਕਾਰਡ 434 ਦੌੜਾਂ ਨਾਲ ਜਿੱਤ ਦਰਜ ਕੀਤੀ। ਜੈਸਵਾਲ ਨੇ ਰਾਜਕੋਟ ਟੈਸਟ ਵਿੱਚ ਇੱਕ ਟੈਸਟ ਪਾਰੀ ਵਿੱਚ ਇੱਕ ਭਾਰਤੀ ਦੁਆਰਾ ਸਭ ਤੋਂ ਵੱਧ ਛੱਕੇ (12) ਲਗਾ ਕੇ ਰਿਕਾਰਡ ਬੁੱਕ ਵਿੱਚ ਵੀ ਆਪਣਾ ਨਾਂਅ ਦਰਜ ਕਰਵਾਇਆ।

 

ZEENEWS TRENDING STORIES

By continuing to use the site, you agree to the use of cookies. You can find out more by Tapping this link