Rohit Sharma T20 Retirement: ਕਪਤਾਨ ਵਜੋਂ ਸਭ ਤੋਂ ਵੱਧ ਦੌੜਾਂ, ਸਭ ਤੋਂ ਵੱਧ ਛੱਕੇ; ਸੰਨਿਆਸ ਤੋਂ ਬਾਅਦ ਰੋਹਿਤ ਸ਼ਰਮਾ ਦੇ ਨਹੀਂ ਰੁਕ ਰਹੇ ਹੰਝੂ, ਦੇਖੋ ਭਾਵੁਕ ਤਸਵੀਰਾਂ
ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।
Rohit Sharma T20 Retirement
ਟੀ-20 ਵਿਸ਼ਵ ਕੱਪ ਜਿੱਤ ਕੇ ਟੀਮ ਇੰਡੀਆ ਨੇ ਸ਼ਨੀਵਾਰ ਨੂੰ ਇਤਿਹਾਸ ਰਚ ਦਿੱਤਾ। ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਵਿਸ਼ਵ ਕੱਪ ਖਿਤਾਬ ਜਿੱਤਿਆ। ਵਿਰਾਟ ਕੋਹਲੀ ਤੋਂ ਬਾਅਦ ਹੁਣ ਰੋਹਿਤ ਸ਼ਰਮਾ ਨੇ ਵੀ ਟੀ-20 ਮੈਚ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।
Rohit Sharma Emotional Images
ਸੋਸ਼ਲ ਮੀਡਿਆ 'ਤੇ ਰੋਹਿਤ ਸ਼ਰਮਾ ਦੀਆਂ ਭਾਵੁਕ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਤਸਵੀਰ 'ਚ ਰੋਹਿਤ ਨੇ ਭਾਵੁਕ ਹੋ ਕੇ ਆਪਣੀ ਪਤਨੀ ਨੂੰ ਜੱਫੀ ਪਾਈ ਹੈ 'ਤੇ ਆਪਣੀ ਕੁੜੀ ਨੂੰ ਕੰਧੇ ਉੱਤੇ ਚੁੱਕਿਆ ਹੈ।
Rohit Sharma Statement
ਮੈਚ ਤੋਂ ਬਾਅਦ ਕਾਨਫਰੰਸ ਦੌਰਾਨ ਰੋਹਿਤ ਨੇ ਕਿਹਾ ਕਿ ਇਹ ਓਹਨਾ ਦਾ ਆਖਰੀ ਮੈਚ ਸੀ। ਉਹ ਟਰਾਫੀ ਜਿੱਤਣ ਲਈ ਇੰਨਾ ਬੇਤਾਬ ਸੀ ਜਿਸਨੂੰ ਸ਼ਬਦਾਂ 'ਚ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ।
Rahul Dravid Statement
ਰੋਹਿਤ ਦੇ ਸੰਨਿਆਸ ਦੀ ਘੋਸ਼ਣਾ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ, "ਰੋਹਿਤ ਸ਼ਰਮਾ ਉਹ ਵਿਅਕਤੀ ਹੋਵੇਗਾ ਜਿਸਨੂੰ ਮੈਂ ਸਭ ਤੋਂ ਜ਼ਿਆਦਾ ਯਾਦ ਕਰਾਂਗਾ, ਉਸਨੇ ਮੇਰੇ ਲਈ ਬਹੁਤ ਸਤਿਕਾਰ ਦਿਖਾਇਆ ਹੈ"।
Rohit Sharma Debut
ਰੋਹਿਤ 2007 ਵਿੱਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸੀ। ਉਨ੍ਹਾਂ ਨੇ ਭਾਰਤ ਲਈ 2007 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
Rohit Sharma Record
ਰੋਹਿਤ ਦੇ ਟੀ-20 ਰਿਕਾਰਡ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾ ਨੇ ਭਾਰਤ ਲਈ 159 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 32.05 ਦੀ ਔਸਤ 'ਤੇ 140.89 ਦੀ ਸਟ੍ਰਾਈਕ ਰੇਟ ਨਾਲ 4231 ਦੌੜਾਂ ਬਣਾਈਆਂ ਜਿਸ ਵਿਚ 5 ਸੈਂਕੜੇ ਅਤੇ 32 ਅਰਧ ਸੈਂਕੜੇ ਸ਼ਾਮਿਲ ਹਨ।
Team India Captain Rohit Sharma
ਰੋਹਿਤ ਸ਼ਰਮਾ ਦੀ ਅਗਵਾਈ 'ਚ ਟੀਮ ਇੰਡੀਆ ਨੇ 2022 ਦਾ ਟੀ-20 ਵਿਸ਼ਵ ਕੱਪ ਖੇਡਿਆ ਪਰ ਟੀਮ ਨੂੰ ਸੈਮੀਫਾਈਨਲ 'ਚ ਇੰਗਲੈਂਡ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਕ ਸਾਲ ਬਾਅਦ ਰੋਹਿਤ ਦੀ ਅਗਵਾਈ 'ਚ ਹੀ 2023 ਦੇ ODI ਵਿਸ਼ਵ ਕੱਪ ਦੇ ਫਾਈਨਲ 'ਚ ਆਸਟ੍ਰੇਲੀਆ ਤੋਂ ਹਾਰ ਗਈ ਸੀ।
India Win Trophy
ਬੀਤੇ ਦਿਨੀ ਟੀਮ ਇੰਡੀਆ ਨੇ 17 ਸਾਲ ਬਾਅਦ ਦੂਜੀ ਵਾਰ ਟੀ-20 ਵਿਸ਼ਵ ਕੱਪ ਖਿਤਾਬ ਆਪਣੇ ਨਾਂ ਕੀਤਾ। ਰੋਹਿਤ ਸ਼ਰਮਾ ਦੀ ਅਗਵਾਈ 'ਚ ਭਾਰਤ ਨੇ ਪਹਿਲਾਂ ਵਿਸ਼ਵ ਕੱਪ ਜਿਤਿਆ।