Shikhar Dhawan Retirement: ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ! ਵੀਡੀਓ ਜਾਰੀ ਕਰਕੇ ਕੀਤਾ ਸੰਨਿਆਸ ਦਾ ਐਲਾਨ
Shikhar Dhawan Retirement: ਟੀਮ ਇੰਡੀਆ ਦੇ ਦਿੱਗਜ ਬੱਲੇਬਾਜ਼ ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
Shikhar Dhawan Retirement: ਟੀਮ ਇੰਡੀਆ ਦੇ ਮਸ਼ਹੂਰ ਖਿਡਾਰੀ ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਸ਼ਿਖਰ ਧਵਨ ਨੇ ਟਵੀਟ ਕਰ ਲਿਖਿਆ ਹੈ ਕਿ ਜਿਵੇਂ ਹੀ ਮੈਂ ਆਪਣੇ ਕ੍ਰਿਕਟ ਸਫ਼ਰ ਦੇ ਇਸ ਅਧਿਆਏ ਨੂੰ ਬੰਦ ਕਰਦਾ ਹਾਂ, ਮੈਂ ਆਪਣੇ ਨਾਲ ਅਣਗਿਣਤ ਯਾਦਾਂ ਅਤੇ ਸ਼ੁਕਰਗੁਜ਼ਾਰ ਹਾਂ। ਪਿਆਰ ਅਤੇ ਸਮਰਥਨ ਲਈ ਤੁਹਾਡਾ ਧੰਨਵਾਦ! ਜੈ ਹਿੰਦ!
Shikhar Dhawan Retirement Video
ਟੀਮ ਇੰਡੀਆ ਦੇ ਸਭ ਤੋਂ ਖਤਰਨਾਕ ਓਪਨਿੰਗ ਬੱਲੇਬਾਜ਼ਾਂ 'ਚੋਂ ਇਕ ਸ਼ਿਖਰ ਧਵਨ (Shikhar Dhawan Retirement )ਲੰਬੇ ਸਮੇਂ ਤੋਂ ਟੀਮ ਤੋਂ ਬਾਹਰ ਸਨ। ਸ਼ਿਖਰ ਧਵਨ ਨੇ ਟੀਮ ਇੰਡੀਆ ਲਈ ਆਖਰੀ ਮੈਚ ਦਸੰਬਰ-2022 'ਚ ਬੰਗਲਾਦੇਸ਼ ਖਿਲਾਫ ਖੇਡਿਆ ਸੀ। ਉਦੋਂ ਤੋਂ ਹੁਣ ਤੱਕ ਉਹ ਟੀਮ ਇੰਡੀਆ ਤੋਂ ਬਾਹਰ ਸੀ। ਟੀਮ ਇੰਡੀਆ ਦੇ ਬਿਹਤਰੀਨ ਖਿਡਾਰੀਆਂ 'ਚੋਂ ਇਕ ਸ਼ਿਖਰ ਧਵਨ ਨੂੰ ਜਦੋਂ ਟੀਮ ਇੰਡੀਆ ਤੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਤਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਨਿਰਾਸ਼ਾ ਹੋਈ।
ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਟੀਮ ਇੰਡੀਆ ਦੇ ਗੱਬਰ ਵਜੋਂ ਜਾਣੇ ਜਾਂਦੇ ਸ਼ਿਖਰ ਧਵਨ ਜਲਦ ਹੀ ਟੀਮ 'ਚ ਵਾਪਸੀ ਕਰਨਗੇ ਪਰ ਹੁਣ ਸ਼ਿਖਰ ਧਵਨ ਨੇ ਖੁਦ ਸੰਨਿਆਸ (Shikhar Dhawan Retirement ) ਦਾ ਫੈਸਲਾ ਲੈ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ।
ਸ਼ਿਖਰ ਧਵਨ ਨੇ ਟੀਮ ਇੰਡੀਆ (Shikhar Dhawan Retirement ) ਲਈ 34 ਟੈਸਟ ਮੈਚਾਂ 'ਚ 2315 ਦੌੜਾਂ, 167 ਵਨਡੇ ਮੈਚਾਂ 'ਚ 6793 ਦੌੜਾਂ ਅਤੇ 68 ਟੀ-20 ਮੈਚਾਂ 'ਚ 1759 ਦੌੜਾਂ ਬਣਾਈਆਂ ਹਨ। ਉਹ ਪਿਛਲੇ 2 ਸਾਲਾਂ ਤੋਂ ਟੀਮ ਤੋਂ ਬਾਹਰ ਸੀ। ਸ਼ਿਖਰ ਧਵਨ ਨੇ 2018 ਤੋਂ ਬਾਅਦ ਕੋਈ ਟੈਸਟ ਮੈਚ ਨਹੀਂ ਖੇਡਿਆ ਹੈ।
ਦੱਸ ਦਈਏ ਕਿ 2013 ਦੀ ਚੈਂਪੀਅਨਸ ਟਰਾਫੀ ਵਿੱਚ ਪਹਿਲੀ ਵਾਰ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ (Shikhar Dhawan) ਨੂੰ ਓਪਨਿੰਗ ਕਰਨ ਲਈ ਮੈਦਾਨ ਵਿੱਚ ਉਤਾਰਿਆ ਸੀ। ਉਦੋਂ ਤੋਂ ਇਹ ਦੋਵੇਂ ਭਾਰਤੀ ਬੱਲੇਬਾਜ਼ੀ ਦੀ ਨੀਂਹ ਬਣ ਗਏ। ਦੋਵਾਂ ਨੇ ਮਿਲ ਕੇ ਟਾਪ ਆਰਡਰ 'ਚ ਕਾਫੀ ਦੌੜਾਂ ਬਣਾਈਆਂ। ਰੋਹਿਤ ਦੇ ਨਾਲ-ਨਾਲ ਧਵਨ ਨੇ ਦੁਨੀਆ ਦੇ ਹਰ ਮੈਦਾਨ 'ਤੇ ਦੌੜਾਂ ਬਣਾਈਆਂ ਸਨ।